post

Jasbeer Singh

(Chief Editor)

Patiala News

ਪੁੱਡਾ ਵਲੋ ਸ਼ਹਿਰ ਦੀਆਂ 7 ਪੋਸ਼ ਕਲੋਨੀਆਂ ਨਗਰ ਨਿਗਮ ਨੂੰ ਦੇਣ ਦਾ ਐਲਾਨ

post-img

ਪੁੱਡਾ ਵਲੋ ਸ਼ਹਿਰ ਦੀਆਂ 7 ਪੋਸ਼ ਕਲੋਨੀਆਂ ਨਗਰ ਨਿਗਮ ਨੂੰ ਦੇਣ ਦਾ ਐਲਾਨ ਪਟਿਆਲਾ :  ਪਟਿਆਲਾ ਡਿਵੈਲਪਮੈਂਟ ਅਥਾਰਟੀ ਵਲੋ ਪਟਿਆਲਾ ਸ਼ਹਿਰ ਅੰਦਰ ਬਣਾਈਆਂ ਗਈਆਂ 7 ਪੋਸ਼ ਕਲੋਨੀਆਂ ਦੀ ਮੇਨਟੀਨੈਂਸ ਨੂੰ ਵਧੀਆ ਢੰਗ ਨਾਲ ਕਰਨ ਲਈ ਅਤੇ ਲੋਕਾਂ ਨੂੰ ਰਾਹਤ ਦੇਣ ਲਈ ਇਨਾ ਨੂੰ ਨਞਰ ਨਿਗਮ ਪਟਿਆਲਾ ਦੇ ਸਪੁਰਦ ਕਰਨ ਦਾ ਫੈਸਲਾ ਕਰ ਦਿਤਾ ਗਿਆ ਹੈ। ਇਸ ਸਬੰਧੀ ਅੱਜ ਪੁਡਾ ਦੀ ਸੀਏ ਅਤੇ ਆਈਏਐਸ ਅਧਿਕਾਰੀ ਮਨੀਸ਼ਾ ਰਾਣਾ, ਨਗਰ ਨਿਗਮ ਦੇ ਕਮਿਸ਼ਨਰ ਅਤੇ ਆਈਏਐਸ ਅਧਿਕਾਰੀ ਪਰਮਵੀਰ ਸਿੰਘ ਦੀ ਅਗਵਾਈ ਵਿਚ ਪੁੱਡਾ ਅਤੇ ਨਿਗਮ ਦੇ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਵਿਚ ਟਰਮ ਕੰਡੀਸ਼ਨ ਵੀ ਤੈਅ ਹੋ ਚੁਕੇ ਹਨ । ਪੁੱਡਾ ਸੀਏ ਅਤੇ ਨਿਗਮ ਕਮਿਸ਼ਨਰ ਦੀ ਹੋਈ ਸਾਂਝੀ ਬੈਠਕ ਪੰਜਾਬ ਸਰਕਾਰ ਵਲੋ ਪੁੱਡਾ ਇਕ ਅਹਿਮੀ ਏਜੰਸੀ ਬਣਾੲਂੀ ਗਈ ਹੈ, ਜਿਹੜੀ ਕਿ ਲੋਕਾਂ ਨੂੰ ਵਧੀਆ ਘਰਾਂ ਦੀ ਫੈਸਲੀਟੀਆਂ ਦੇਣ ਲਈ ਪੂਰੀ ਤੌਰ 'ਤੇ ਮੰਜੂਰਸ਼ੁਦਾ ਕਲੋਨੀਆਂ ਬਣਾ ਕੇ ਦਿੰਦੀ ਹੈ ਅਤੇ ਕਲੋਨੀਆਂ ਨੂੰ ਡਿਵੈਲਪ ਕਰਨ ਤੋਂ ਬਾਅਦ ਉਨਾ ਅਗੇ ਚਲਦਾ ਰੱਖਣ ਲਈ ਨਗਰ ਨਿਗਮ ਨੂੰ ਸ਼ਿਫਟ ਕਰ ਦਿੰਦੀ ਹੈ। ਪੁੱਡਾ ਵਲੋ ਇਹ ਫੈਸਲਾ ਲਗਾਤਾਰ ਆ ਰਹੀ ਲੋਕਾਂ ਦੀ ਮੰਗ ਤੋਂ ਬਾਅਦ ਲਿਆ ਗਿਆ ਹੈ। ਪੁੱਡਾ ਦੀ ਸੀਏ ਮਨੀਸ਼ਾ ਰਾਣਾਂ ਨੇ ਇਸ ਸਬੰਧਂੀ ਖੁਲ ਦਿਲੀ ਦਿਖਾਈ ਹੈ ਤਾਂ ਜੋ ਲੋਕਾਂ ਨੂੰ ਵੱਡੀ ਰਾਹਤ ਮਿਲ ਸਕੇ । ਪਹਿਲੀ ਕਲੋਨੀ ਸ਼ਹਿਰ ਦੀ ਵੀ. ਵੀ. ਆਈ. ਪੀ. ਪੋਸ਼ ਕਲੋਨੀ ਫੁਲਕੀਆ ਇਨਕਲੇਵ ਹੈ ਇਨਾ ਕਲੋਨੀਆਂ ਵਿਚ ਸਭ ਤੋ ਪਹਿਲੀ ਕਲੋਨੀ ਸ਼ਹਿਰ ਦੀ ਵੀ. ਵੀ. ਆਈ. ਪੀ. ਪੋਸ਼ ਕਲੋਨੀ ਫੁਲਕੀਆ ਇਨਕਲੇਵ ਹੈ, ਜਿਹੜੀ ਮਿੰਨੀ ਸਕੱਤਰੇਤ ਦੇ ਨਾਲ ਹੈ । ਇਸ ਕਲੋਨੀ ਵਿਚ ਅੱਜ ਵੀ ਪਲਾਟ ਦਾ ਰੇਟ ਡੇਢ ਲੱਖ ਰੁਪਏ ਤੋਂ ਉਪਰ ਹੈ । ਦੂਸਰੀ ਕਲੋਨੀ ਪੁਡਾ ਇਨਕਲੇਵ ਵਨ ਹੈ । ਇਸ ਪੋਸ਼ ਕਲੋਨੀ ਵਿਚ ਵੀ ਪਲਾਟ ਦਾ ਰੇਟ ਇੰਕ ਲੱਖ ਰੁਪਏ ਤੋਂ ਉਪਰ ਹੈ । ਪੁੱਡਾ ਵਨ ਪੰਜ ਕੁ ਸਾਲ ਪਹਿਲਾਂ ਕਟੀ ਗਈ ਸੀ ਅਤੇ ਉਸ ਸਮੇ ਇਸਦੇ ਸਟਾਰਟਿੰਗ ਪ੍ਰਾਈਸ 25 ਹਜਾਰ ਰੁਪਏ ਸੀ ਪਰ ਪੁਡਾ ਦੇ ਅਧਿਕਾਰੀਆਂ ਵਲੋ ਕਲੋਨੀਆਂ ਨੂੰ ਬਹੁਤੇ ਹੀ ਚੰਗੇ ਢੰਗ ਨਾਲ ਬਣਾਕੇ ਦੇਣ ਕਾਰਨ ਹੀ ਇਹ ਰੇਟ ਚਾਰ ਚਾਰ ਗੁਣਾ ਹੋਏ ਹਨ । ਇਸੇ ਤਰ੍ਹਾਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਰੋਡ 'ਤੇ ਕਮਰਸ਼ੀਅਲ ਸਕੀਮ, ਛੋਟੀ ਬਾਰਾਂਦਰੀ ਵਿਖੇ ਅਕਾਲ ਕੰਪਲੈਕਸ, ਪੀ. ਆਰ. ਟੀ. ਸੀ. ਸਕੀਮ ਜੋਕਿ ਨਾਭਾ ਰੋਡ ਵਿਖੇ ਹੈ, ਸੇਰਾਂ ਵਾਲਾ ਗੇਟ ਕੋਲ ਬਣੀ ਹੋਈ ਮਾਰਕੀਟ, ਮਿੰਨੀ ਸੱਕਤਰੇਤ ਦੇ ਸਾਹਮਣੇ ਬਣੇ ਹੋਏ ਬੂਥਾਂ ਵਾਲੀ ਕਮਰਸ਼ੀਅਲ ਸਕੀਮ ਇਹ ਸਾਰੀਆਂ ਸਕੀਮਾਂ ਹੁਣ ਨਗਰ ਨਿਗਮ ਨੂੰ ਟਰਾਂਸਫਰ ਹੋ ਜਾਣਗੀਆਂ ਤੇ ਨਿਗਮ ਹੀ ਇਨਾ ਦੇ ਮੇਨਟੀਨੈਂਸ ਕਰੇਗਾ । ਅਸਲ ਵਿਚ ਪੁਡਾ ਵਲੋ ਸਕੀਮਾਂ ਬਣਾਉਣ ਤੋਂ ਬਾਅਦ ਨਗਰ ਨਿਗਮ ਵਲੋ ਹੀ ਇਨਾ ਸਕੀਮਾਂ ਤੋਂ ਹਾਊਸ ਟੈਕਸ ਲਏ ਜਾਂਦੇ ਹਨ । ਪੁੱਡਾ ਇਨਾ ਕਲੋਨੀਆਂ ਦੀ ਮੈਨਟੀਨੈਂਸ ਲਈ 5 ਕਰੋੜ ਰੁਪਏ ਦੇਵੇਗਾ ਨਗਰ ਨਿਗਮ ਨੂੰ ਪੁਡਾ ਦੇ ਸੀਏ ਅਤੇ ਸੀਨੀਅਰ ਆਈ. ਏ. ਐਸ. ਅਧਿਕਾਰੀ ਮਨੀਸ਼ਾ ਰਾਣਾ ਨੇ ਦਸਿਆ ਕਿ ਕਲੋਨੀਆਂ ਦੇਣ ਦੇ ਨਾਲ ਨਾਲ ਪੰਜ ਕਰੋੜ ਰੁਪਏ ਵੀ ਨਗਰ ਨਿਗਮ ਨੂੰ ਦਿਤੇ ਜਾਣਗੇ। ਬਕਾਇਦਾ ਨਗਰ ਨਿਗਮ ਨੇ ਇਸ ਲਈ ਸਾਨੂੰ ਪਰਪੋਜਲ ਭੇਜੀ ਹੈ । ਉਨਾ ਆਖਿਆ ਕਿ ਅਸੀ ਹਮੇਸ਼ਾ ਹੀ ਲੋਕਾਂ ਨੂੰ ਬਹੁਤ ਹੀ ਸਾਫ ਸੁਥਰੀਆਂ ਤੇ ਵਧੀਆ ਸੇਵਾਵਾਂ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਆਉਣ ਵਾਲੇ ਸਮੇ ਅੰਦਰ ਵੀ ਇਹ ਜਾਰੀ ਰਹਿਣਗੀਆਂ । ਪਟਿਆਲਾ ਵਿਕਾਸ ਅਥਾਰਟੀ ਆਉਣ ਵਾਲੇ ਸਮੇ ਵਿਚ ਵੀ ਲੋਕਾਂ ਨੂੰ ਸ਼ਾਨਦਾਰ ਕਲੋਨੀਆਂ ਮੁਹੱਇਆ ਕਰਵਾਏਗੀ : ਮਨੀਸ਼ਾ ਰਾਣਾ ਪੁੱਡਾ ਦੇ ਚੀਫ ਐਡਮਨੀਸਟ੍ਰੇਟਰ ਮਨੀਸ਼ਾ ਰਾਣਾ ਨੇ ਆਖਿਆ ਕਿ ਪਟਿਆਲਾ ਵਿਕਾਸ ਅਥਾਰਟੀ ਆਂਉਣ ਵਾਲੇ ਸਮੇਂ ਵਿਚ ਵੀ ਲੋਕਾਂ ਨੂੰ ਸ਼ਾਨਦਾਰ ਕਲੋਨੀਆਂ ਮੁਹਇਆ ਕਰਵਾਏਗੀ। ਉਨਾ ਆਖਿਆ ਕਿ ਪੁਡਾ ਦੀ ਪੂਰੀ ਟੀਮ ਦੀ ਮਿਹਨਤ ਹੈ, ਜਿਸਨੇ ਪਿਛਲੇ ਸਮੇ ਵਿਚ ਇਕੋ ਨਿਲਾਮੀ ਵਿਚ 386 ਕਰੋੜ ਦਾ ਮਾਲੀਆ ਇਕਠਾ ਕੀਤਾ ਹੈ । ਉਨਾ ਆਖਿਆ ਕਿ ਅਸੀ ਅਜਿਹੀਆਂ ਕਲੋਨੀਆਂ ਚਲਾ ਦਿਤੀਆਂ ਜਿਹੜੀਆਂ ਕਿ ਪਿਛਲੇ ਸਮੇ ਤੋਂ ਡੈਡ ਪਈਆਂ ਸਨ ।  ਉਨ੍ਹਾ ਆਖਿਆ ਕਿ ਆਉਣ ਵਾਲੇ ਸਮੇ ਵਿਚ ਵੀ ਬਹੁਤ ਸਾਰੀਆਂ ਨਵੀਆਂ ਸਕੀਮਾਂ ਲਿਆਂਦੀਆਂ ਜਾਣਗੀਆਂ।

Related Post