post

Jasbeer Singh

(Chief Editor)

Patiala News

ਪੰਜਾਬ ਸਰਕਾਰ ਏਡਜ਼ ਪ੍ਰਭਾਵਿਤ ਵਿਅਕਤੀਆਂ ਦੀ ਰੱਖਿਆ ਲਈ ਵਚਨਬੱਧ : ਸਿਹਤ ਮੰਤਰੀ

post-img

ਪੰਜਾਬ ਸਰਕਾਰ ਏਡਜ਼ ਪ੍ਰਭਾਵਿਤ ਵਿਅਕਤੀਆਂ ਦੀ ਰੱਖਿਆ ਲਈ ਵਚਨਬੱਧ : ਸਿਹਤ ਮੰਤਰੀ ਮੇਰੀ ਸਿਹਤ , ਮੇਰਾ ਅਧਿਕਾਰ ਹੈ , ਵਿਸ਼ੇ ‘ਤੇ ਲੋਕਾਂ ਨੂੰ ਕੀਤਾ ਜਾਗਰੂਕ ਕਿਹਾ, ਚੰਗਾ ਕੰਮ ਕਰਨ ਵਾਲੇ ਐਨ.ਜੀ.ਓਜ਼ ਦਾ ਸਨਮਾਨ ਕੀਤਾ ਜਾਵੇਗਾ ਪਟਿਆਲਾ 1 ਦਸੰਬਰ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ਼ ਮੰਤਰੀ ਡਾ: ਬਲਬੀਰ ਸਿੰਘ ਨੇ ਅੱਜ ਰਾਜ ਪੱਧਰੀ ਸਮਾਗਮ ‘ ਵਿਸ਼ਵ ਏਡਜ਼ ਦਿਵਸ ‘ ਮੌਕੇ ਕਿਹਾ ਕਿ ਪੰਜਾਬ ਸਰਕਾਰ ਐਚ.ਆਈ.ਵੀ. / ਏਡਜ਼ ਪ੍ਰਭਾਵਿਤ ਵਿਅਕਤੀਆਂ ਦੀ ਰੱਖਿਆ ਲਈ ਵਚਨਬੱਧ ਹੈ । ਉਹਨਾਂ ਕਿਹਾ ਕਿ ਇਸ ਸਾਲ ਦਾ ਮੁੱਖ ਵਿਸ਼ਾ ਅਧਿਕਾਰਾਂ ਦਾ ਰਸਤਾ ਚੁਣੋ : ਮੇਰੀ ਸਿਹਤ , ਮੇਰਾ ਅਧਿਕਾਰ ਹੈ , ਜੋ ਵਿਅਕਤੀਆਂ , ਸਮੂਹਾਂ ਵਿੱਚ ਐਚ.ਆਈ.ਵੀ. ਦੀ ਰੋਕਥਾਮ, ਟੈਸਟਿੰਗ, ਇਲਾਜ ਅਤੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰਨ ਲਈ ਉਤਸ਼ਾਹਿਤ ਕਰਦਾ ਹੈ । ਉਹਨਾਂ ਲੋਕਾਂ ਨੂੰ ਅਤੇ ਨੌਜਵਾਨਾਂ ਨੂੰ ਏਡਜ਼ ਪ੍ਰਤੀ ਜਾਗਰੂਕ ਰਹਿਣ ਦੀ ਅਪੀਲ ਵੀ ਕੀਤੀ । ਉਹਨਾਂ ਇਹ ਵੀ ਕਿਹਾ ਕਿ ਚੰਗਾ ਕੰਮ ਕਰਨ ਵਾਲੇ ਐਨ. ਜੀ. ਓਜ਼ ਦਾ ਸਨਮਾਨ ਕੀਤਾ ਜਾਵੇਗਾ । ਸਿਹਤ ਮੰਤਰੀ ਨੇ ਕਿਹਾ ਕਿ ਐਚ. ਆਈ. ਵੀ. /ਏਡਜ਼ ਦੇ ਇਲਾਜ਼ ਅਤੇ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ ਸਰਕਾਰ ਵੱਲੋਂ ਐਚ. ਆਈ. ਵੀ. ਸਬੰਧੀ ਕਾਊਸਲਿੰਗ ਦੀਆਂ ਸੇਵਾਵਾਂ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਸ ਪ੍ਰਤੀ ਜਾਗਰੁਕ ਕੀਤਾ ਜਾਵੇ । ਉਹਨਾਂ ਇਹ ਵੀ ਕਿਹਾ ਕਿ ਐਨ. ਜੀ. ਓਜ਼ ਦੀ ਸਹਾਇਤਾ ਨਾਲ ਐਚ. ਆਈ. ਵੀ. /ਏਡਜ਼ ਪ੍ਰਭਾਵਿਤ ਲੋਕਾਂ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਉਪਰਾਲੇ ਕੀਤੀ ਜਾ ਰਹੇ ਹਨ । ਉਹਨਾ ਕਿਹਾ ਕਿ ਐਚ. ਆਈ. ਵੀ. ਵਿਤਕਰੇ ਨੂੰ ਖਤਮ ਕਰਨ ਲਈ ਪੰਜਾਬ ਵਿੱਚ ਐਚ. ਆਈ. ਵੀ./ਏਡਜ਼ ਪ੍ਰੀਵੈਂਸ਼ਨ ਐਂਡ ਕੰਟਰੋਲ ਐਕਟ ਬਣਾਇਆ ਗਿਆ ਹੈ, ਜੋ ਕਿ ਰਾਸ਼ਟਰੀ ਉੱਧਮਾਂ ਦਾ ਸਹਿਯੋਗ ਕਰਦਾ ਹੈ । ਇਸ ਐਕਟ ਅਧੀਨ ਐਚ. ਆਈ. ਵੀ./ੲੈਡਜ਼ ਪ੍ਰਭਾਵਿਤ ਲੋਕਾਂ ਨੂੰ ਸਹਾਇਕ ਅਤੇ ਸੁਖਾਵਾਂ ਮਾਹੌਲ ਬਣਾ ਕੇ ਉਹਨਾਂ ਦੇ ਜੀਵਨ ਮਿਆਰ ਨੂੰ ਸੁਧਾਰਨਾ ਅਤੇ ਸਿਹਤ ਸਿਖਿਆ ਅਤੇ ਰੋਜ਼ਗਾਰ ਵਿੱਚ ਉਨ੍ਹਾਂ ਦੀ ਪਹੁੰਚ ਨੂੰ ਯਕੀਨੀ ਬਣਾਉਣਾ ਹੈ । ਸਿਹਤ ਮੰਤਰੀ ਨੇ ਐਚ.ਆਈ.ਵੀ./ਏਡਜ਼ ਪੋਸਿਟਿਵ ਰਹਿ ਚੁੱਕੀ ਕਾਜਲ ਦੀ ਸਾਹਮਣੇ ਆਉਣ ਲਈ ਸਰਾਹਨਾ ਕੀਤੀ ਅਤੇ ਉਹਨਾਂ ਵੱਲੋਂ ਵੱਖ-ਵੱਖ ਐਨ. ਜੀ. ਓਜ਼. ਨੂੰ ਸਨਮਾਨ ਚਿੰਨ੍ਹ ਵੀ ਪ੍ਰਦਾਨ ਕੀਤੇ ਗਏ । ਉਹਨਾਂ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਡਿਜ਼ਾਈਨ ਕੀਤੇ ਕਲੰਡਰ 2025 ਵੀ ਰਲੀਜ਼ ਕੀਤਾ । ਸਮਾਗਮ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ , ਸਿਵਲ ਸਰਜਨ ਜਤਿੰਤਰ ਕਾਂਸਲ , ਸਟੇਟ ਹੈਲਥ ਏਜੰਸੀ ਪੰਜਾਬ ਦੇ ਸੀ. ਈ. ਓ. ਬਬੀਤਾ ਕਲੇਰ, ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਦੇ ਡਾਇਰੈਕਟਰ ਡਾ: ਬੋਬੀ ਗੁਲਾਟੀ ਵੱਖ ਵੱਖ ਸਕੂਲਾਂ/ਕਾਲਜਾਂ ਦੇ ਵਿਦਿਆਰਥੀ , ਸਿਹਤ ਵਿਭਾਗ ਦੇ ਅਧਿਕਾਰੀ, ਪੁਲਿਸ ਵਿਭਾਗ ਦੇ ਅਧਿਕਾਰੀ ਅਤੇ ਸਿੱਖਿਆ ਵਿਭਾਗ ਦੇ ਪ੍ਰੋਫੈਸਰ/ਅਧਿਆਪਕ ਸ਼ਾਮਲ ਸਨ ।

Related Post