ਪੰਜਾਬੀ ਗਾਇਕ ਮਾਸਟਰ ਸਲੀਮ ਦੇ ਮੈਨੇਜਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ਜਲੰਧਰ, 11 ਫਰਵਰੀ 2026 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੇ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਮੈਨੇਜਰ ਨੂੰ ਹਾਲ ਹੀ ਵਿਚ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਹਰ ਦਿਨ ਫੋਨ ਜਾਂ ਈਮੇਲ ਰਾਹੀਂ ਲੋਕਾਂ ਨੂੰ ਜਾਨੋਂ ਮਾਰਨ ਜਾਂ ਫਿਰ ਸਕੂਲਾਂ ਨੂੰ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ । ਕੌਣ ਹਨ ਮਾਸਟਰ ਸਲੀਮ ਦੇ ਮੈਨੇਜਰ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਮੈਨੇਜਰ ਨੂੰ ਜੋ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਦਾ ਨਾਮ ਅਭਿਸ਼ੇਕ ਜੋਸ਼ ਹੈ ਤੇ ਉਹ ਜਲੰਧਰ ਦੇ ਚਹਾਰ ਬਾਗ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ 28 ਜਨਵਰੀ ਨੂੰ ਫੋਨ ਕਾਲ ਆਈ ਅਤੇ ਫੋਨ ਚੁੱਕਦੇ ਹੀ ਦੂਸਰੇ ਪਾਸੇ ਤੋਂ ਉਸਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਲੱਗੀ। ਕੀ ਆਖਿਆ ਧਮਕੀ ਦੇਣ ਵਾਲੇ ਨੇ ਪ੍ਰਾਪਤ ਜਾਣਕਾਰੀ ਮੁਤਾਬਕ ਜਿਸ ਵਿਅਕਤੀ ਵਲੋਂ ਫੋਨ ਤੇ ਧਮਕੀ ਦਿੱਤੀ ਗਈ ਨੇ ਸਾਫ ਕਿਹਾ ਕਿ ਤੇਰੇ ਦਿਨ ਥੋੜ੍ਹੇ ਰਹਿ ਗਏ ਹਨ ਅਤੇ ਤੇਰੇ ਸੀਨੇ ਵਿਚ ਇੰਨਾ ਪਿੱਤਲ ਭਰ ਦੇਵਾਂਗੇ ਕਿ ਡਾਕਟਰ ਵੀ ਸੋਚੇਗਾ । ਇਹ ਸਾਰੀ ਰਿਕਾਰਡਿੰਗ ਜੋਸ਼ ਨੇ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੂੰ ਦੇ ਦਿੱਤੀ ਹੈ ਤੇ ਪੁਲਸ ਇਸ ਮਾਮਲੇ ਦੀ ਜਾਂਚ ਵਿਚ ਲੱਗ ਗਈ ਹੈ। ਗਾਇਕ ਮਾਸਟਰ ਸਲੀਮ ਦੇ ਮੈਨੇਜਰ ਅਭਿਸ਼ੇਕ ਜੋਸ਼ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਵੀ ਕਈ ਵਾਰ ਕਿਸੇ ਅਣਪਛਾਤੇ ਨੇ ਫੋਨ ਕੀਤਾ, ਜਿਸ ਨੂੰ ਪਹਿਲਾਂ ਤਾਂ ਨਜ਼ਰਅੰਦਾਜ਼ ਕਰ ਦਿੱਤਾ ਪਰ ਹੁਣ ਧਮਕੀ ਦੇਣ ਵਾਲੇ ਨੇ ਸਾਫ ਕਿਹਾ ਕਿ ਉਸ ਦੇ ਦਿਨ ਥੋੜ੍ਹੇ ਹਨ। ਅਤੇ ਹੁਣ ਉਸ ਨੂੰ ਗੋਲੀਆਂ ਨਾਲ ਭੁੰਨਣਗੇ ।
