ਕਾਰ ਵਿਚ ਸਵਾਰ ਤਿੰਨ ਵਿਅਕਤੀਆਂ ਦੀ ਹੋਈ ਮੌਤ ਬਿਹਾਰ, 11 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ ਵਿਖੇ ਇਕ ਕਾਰ ਜੋ ਕਿ ਤੇਜ ਰਫ਼ਤਾਰ ਹੋਣ ਕਾਰਨ ਬੈਲੇਂਸ ਗੁਆ ਬੈਠੀ ਦੁਰਘਟਨਾਗ੍ਰਸਤ ਹੋਣ ਗਈ ਤੇ ਉਸ ਵਿਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਕਿਸ ਨਾਲ ਜਾ ਟਕਰਾਈ ਕਾਰ ਮਿਲੀ ਜਾਣਕਾਰੀ ਅਨੁਸਾਰ ਜੋ ਕਾਰ ਹਾਦਸਾਗ੍ਰਸਤ ਹੋਈ ਹੈ ਤੇ ਉਸ ਵਿਚ ਸਵਾਰ ਜੋ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ ਮੋਤੀਹਾਰੀ ਦੇ ਘੋੜਾਸਹਨ-ਢਾਕਾ ਰੋਡ `ਤੇ ਵਿਆਹ `ਤੇ ਜਾ ਰਹੀ ਸੀ ਕਿ ਤੇਜ਼ ਰਫ਼ਤਾਰ ਕਾਰਨ ਕੰਟਰੋਲ ਗੁਆ ਬੈਠੀ ਅਤੇ ਸੜਕ ਕੰਢੇ ਲੱਗੇ ਇੱਕ ਦਰੱਖਤ ਨਾਲ ਟਕਰਾ ਗਈ ਤੇ ਜ਼ਬਰਦਸਤ ਟੱਕਰ ਦੇ ਚਲਦਿਆਂ ਚਕਨਾਚੂਰ ਹੋ ਗਈ। ਜਾਣਕਾਰੀ ਅਨੁਸਾਰ ਕਾਰ ਵਿਚ ਸਵਾਰ ਵਿਅਕਤੀ ਬਾਰਾਤ ਜਾ ਰਹੇ ਸਨ। ਕਿਸ ਕਿਸ ਦੀ ਹੋਈ ਹੈ ਸੜਕ ਹਾਦਸੇ ਵਿਚ ਮੌਤ ਸਕਾਰਪੀਓ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਜਿਨ੍ਹਾਂ ਦੀ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਮੌਕੇ ਤੇ ਹੀ ਮੌਤ ਹੋ ਗਈ ਵਿਚ ਵਿਨੋਦ ਪ੍ਰਸਾਦ (55), ਅਨਿਲ ਪ੍ਰਸਾਦ (35) ਅਤੇ ਗਜੇਂਦਰ ਦਾਸ (40) ਵਜੋਂ ਹੋਈ ਹੈ, ਜੋ ਸਾਰੇ ਰਾਜਪੁਰ ਥਾਣਾ ਖੇਤਰ ਦੇ ਇੱਕੋ ਪਿੰਡ ਦੇ ਰਹਿਣ ਵਾਲੇ ਹਨ।
