ਅਮਰੀਕਾ ਨੇ ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਸੋਮਬੀਰ ਮੋਟਾ ਨੂੰ ਕੱਢਿਆ ਬਾਹਰ
- by Jasbeer Singh
- February 11, 2026
ਅਮਰੀਕਾ ਨੇ ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਸੋਮਬੀਰ ਮੋਟਾ ਨੂੰ ਕੱਢਿਆ ਬਾਹਰ ਗੁਰੂਗ੍ਰਾਮ, 11 ਫਰਵਰੀ 2026 : ਸੁਪਰ ਪਾਵਰ ਦੇਸ਼ ਅਮਰੀਕਾ ਨੇ ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਸੋਮਬੀਰ ਮੋਟਾ ਨੰੁ ਅਮਰੀਕਾ ਤੋਂ ਬਾਹਰ ਕੱਢੇ ਜਾਣ ਦਾ ਸਾਮਚਾਰ ਪ੍ਰਾਪਤ ਹੋਇਆ ਹੈ। ਸੋਮਬੀਰ ਤੇ ਦਰਜ ਹਨ 20 ਤੋਂ ਵਧ ਮਾਮਲੇ ਦਰਜ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਨੇ ਹਰਿਆਣਾ ਦੇ ਜਿਸ ਮੋਸਟ ਵਾਂਟੇਡ ਗੈਂਗਸਟਰ ਸੋਮਬੀਰ ਮੋਟਾ ਨੂੰ ਅਮਰੀਕਾ ਤੋਂ ਬਾਹਰ ਕੱਢ ਦਿੱਤਾ ਹੈ ਵਿਰੁੱਧ ਹੱਤਿਆ, ਫਿਰੌਤੀ ਮੰਗਣ ਅਤੇ ਲੁੱਟ ਆਦਿ ਵਰਗੇ 20 ਤੋਂ ਵੀ ਵਧ ਕੇਸ ਦਰਜ ਹਨ। ਜਾਣਕਾਰੀ ਅਨੁਸਾਰ ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਸੋਮਬੀਰ ਉਰਫ਼ ਮੋਟਾ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤ ਲਿਆਂਦਾ ਜਾ ਰਿਹਾ ਹੈ । ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਉਸ ਨੂੰ ਹਿਰਾਸਤ ਵਿੱਚ ਲੈਣ ਲਈ ਦਿੱਲੀ ਏਅਰਪੋਰਟ ਤੇ ਤਾਇਨਾਤ ਕਰ ਦਿੱਤੀ ਗਈ ਹੈ। ਮੋਟਾ ਲੰਬੇ ਸਮੇਂ ਤੋਂ ਫਰਾਰ ਸੀ ਅਤੇ ਵਿਦੇਸ਼ ਵਿੱਚ ਬੈਠ ਕੇ ਆਪਣੇ ਨੈੱਟਵਰਕ ਰਾਹੀਂ ਗੈਂਗ ਚਲਾ ਰਿਹਾ ਸੀ। ਹਰਿਆਣਾ ਵਿਚ ਕਿਥੋਂ ਰਹਿਣ ਵਾਲਾ ਹੈ ਸੋਮਬੀਰ ਮੋਟਾ ਅਮਰੀਕਾ ਤੋਂ ਕੱਢੇ ਗੈਂਗਸਟਰ ਦੀ ਗ੍ਰਿਫ਼ਤਾਰੀ ਸਬੰਧੀ ਜਾਣਕਾਰੀ ਦੇਣ ਐਸ. ਟੀ. ਐਫ. ਵਲੋਂ ਵੀ ਅੱਜ ਦੁਪਹਿਰ ਵੇਲੇ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਹੈ। ਸੋਮਬੀਰ ਖ਼ਤਰਨਾਕ ਗੈਂਗਸਟਰ ਅਨਿਲ ਛਿੱਪੀ ਦਾ ਭਰਾ ਹੈ ਅਤੇ ਰੋਹਤਕ ਜਿ਼ਲ੍ਹੇ ਦਾ ਰਹਿਣ ਵਾਲਾ ਹੈ ਉਹ ਲੰਬੇ ਸਮੇਂ ਤੋਂ ਹਰਿਆਣਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜੁਰਮ ਦੀ ਦੁਨੀਆ ਵਿੱਚ ਸਰਗਰਮ ਰਹੇ ਹਨ। ਦੋਵੇਂ ਭਰਾ ਕਈ ਵਾਰ ਜੇਲ੍ਹ ਜਾ ਚੁੱਕੇ ਹਨ ।ਸੋਮਬੀਰ ਅਤੇ ਅਨਿਲ ਛਿੱਪੀ ਗੈਂਗਸਟਰ ਕਾਲਾ ਜਠੇੜੀ ਦੇ ਕਰੀਬੀ ਹਨ। ਇਨ੍ਹਾਂ ਦਾ ਨਾਂ ਸਾਲ 2009 ਵਿੱਚ ਕਰੌਰ ਵਿੱਚ ਹੋਏ ਸਨਸਨੀਖੇਜ਼ ਗੋਲੀਕਾਂਡ ਵਿੱਚ ਸਾਹਮਣੇ ਆਇਆ ਸੀ । ਇਸ ਮਾਮਲੇ ਵਿੱਚ ਕਾਲਾ ਜਠੇੜੀ ਸਮੇਤ ਸੱਤ ਵਿਅਕਤੀਆਂ ਨੂੰ ਉਮਰਕੈਦ ਦੀ ਸਜ਼ਾ ਮਿਲ ਚੁੱਕੀ ਹੈ। ਸੀ. ਬੀ. ਆਈ. ਨੇ ਇੰਟਰਪੋਲ ਰਾਹੀਂ ਕਰਵਾਇਆ ਸੀ ਰੈਡ ਨੋਟਿਸ ਜਾਰੀ ਗੈਂਗਸਟਰ ਦੀ ਫੜੋ ਫੜੀ ਲਈ ਹਰਿਆਣਾ ਪੁਲਸ ਦੀ ਅਪੀਲ ’ਤੇ ਸੀ. ਬੀ. ਆਈ. ਨੇ ਇੱਕ ਸਾਲ ਪਹਿਲਾਂ 11 ਫਰਵਰੀ 2025 ਨੂੰ ਇੰਟਰਪੋਲ ਰਾਹੀਂ ਮੋਟਾ ਵਿਰੁੱਧ ਰੈੱਡ ਨੋਟਿਸ ਜਾਰੀ ਕਰਵਾਇਆ ਸੀ । ਸੀ. ਬੀ. ਆਈ. ਨੇ ਮੋਟਾ ਦੀ ਲੋਕੇਸ਼ਨ ਪਤਾ ਲਗਾਉਣ ਅਤੇ ਉਸ ਨੂੰ ਭਾਰਤ ਲਿਆਉਣ ਲਈ ਅਮਰੀਕੀ ਜਾਂਚ ਏਜੰਸੀਆਂ ਨਾਲ ਕੋਆਰਡੀਨੇਸ਼ਨ ਕੀਤਾ । ਇਸ ਤੋਂ ਬਾਅਦ ਸੀ.ਬੀ.ਆਈ. ਵਿਦੇਸ਼ ਮੰਤਰਾਲੇ ਅਤੇ ਗ੍ਰਹਿ ਮੰਤਰਾਲੇ ਦੇ ਸਹਿਯੋਗ ਨਾਲ ਮੋਸਟ ਵਾਂਟੇਡ ਭਗੌੜੇ ਸੋਮਬੀਰ ਮੋਟਾ ਨੂੰ 10 ਫਰਵਰੀ ਨੂੰ ਅਮਰੀਕਾ ਤੋਂ ਡਿਪੋਰਟ ਕਰਵਾਇਆ ਗਿਆ ।
