ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਯੋਜਨਾ ਨੂੰ ਕੀਤਾ ਡਿਜੀਟਲ
ਚੰਡੀਗੜ੍ਹ, 5 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ (Chief Minister's Health Scheme) ਨੂੰ ਪੂਰੀ ਤਰ੍ਹਾਂ ਡਿਜੀਟਲ ਕਰ ਦਿੱਤਾ ਗਿਆ ਹੈ ।
ਕੀ ਹੋਵੇਗਾ ਡਿਜੀਟਲ ਹੋਣ ਨਾਲ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਦੀ ਮੁੱਖ ਮੰਤਰੀ ਸਿਹਤ ਯੋਜਨਾ (ਐੱਮ. ਐੱਮ. ਐੱਸ. ਵਾਈ.) ਦੇ ਲਾਭਪਾਤਰੀਆਂ ਲਈ ਹੈਲਥ ਕਾਰਡ ਪ੍ਰਾਪਤ ਕਰਨਾ ਹੁਣ ਹੋਰ ਸੁਖਾਲਾ ਹੋ ਗਿਆ ਹੈ । ਸਟੇਟ ਹੈਲਥ ਏਜੰਸੀ (ਐੱਸ. ਐੱਚ. ਏ.) ਪੰਜਾਬ ਨੇ ਅਧਿਕਾਰਤ ਪੋਰਟਲ ਰਾਹੀਂ ਕਾਰਡ ਆਨ-ਲਾਈਨ ਡਾਊਨਲੋਡ ਕਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ । ਹੁਣ ਕਾਰਡ ਦੀ ਕਾਪੀ ਲੈਣ ਲਈ ਵਿਸ਼ੇਸ਼ ਤੌਰ `ਤੇ ਕਿਸੇ ਕੇਂਦਰ `ਤੇ `ਜਾਣ ਦੀ ਲੋੜ ਨਹੀਂ ਹੋਵੇਗੀ ।
ਕੀ ਕੀ ਕਰਨਾ ਪਵੇਗਾ ਆਨ-ਲਾਈਨ ਹੈਲਥ ਕਾਰਡ ਡਾਊਨਲੋਡ ਕਰਨ ਲਈ
ਈ-ਕੇ. ਵਾਈ. ਸੀ. ਅਤੇ ਫੋਟੋ ਆਧਾਰਿਤ ਤਸਦੀਕ ਪੂਰੀ ਹੋਣ ਤੋਂ ਬਾਅਦ ਲਾਭਪਾਤਰੀ ਆਪਣੇ ਮੋਬਾਈਲ ਫੋਨ `ਤੇ ਹੈਲਥ ਕਾਰਡ (Health card) ਡਾਊਨਲੋਡ ਕਰ ਸਕਦੇ ਹਨ ਜਾਂ ਉਸ ਦੀ ਪ੍ਰਿੰਟ ਕਾਪੀ ਕੱਢ ਸਕਦੇ ਹਨ। ਕਾਰਡ ਡਾਊਨਲੋਡ ਕਰਨ ਲਈ ਫੈਮਿਲੀ ਆਈ.ਡੀ., ਹੈਲਥ ਕਾਰਡ ਨੰਬਰ, ਮੋਬਾਈਲ ਨੰਬਰ ਜਾਂ ਆਧਾਰ ਨੰਬਰ ਨਾਲ ਰਿਕਾਰਡ ਖੋਜਿਆ ਜਾ ਸਕੇਗਾ । ਇਸ ਤੋਂ ਬਾਅਦ ਰਜਿਸਟਰਡ ਮੋਬਾਈਲ ਜਾਂ ਆਧਾਰ ਨਾਲ ਜੁੜੇ ਵੇਰਵੇ ਰਾਹੀਂ ਓ. ਟੀ. ਪੀ. ਦੁਆਰਾ ਸੁਰੱਖਿਅਤ ਤਸਦੀਕ ਕੀਤੀ ਜਾਵੇਗੀ । ਪ੍ਰਮਾਣੀਕਰਨ ਸਫਲ ਹੋਣ `ਤੇ ਤਸਦੀਕਸ਼ੁਦਾ ਕਾਰਡ ਪੀ. ਡੀ. ਐੱਫ. ਫਾਰਮੈਟ `ਚ ਮੁਹੱਈਆ ਹੋਵੇਗਾ ।
ਲਾਭਪਾਤਰੀ ਲਈ ਕੀ ਕੀਤਾ ਗਿਆ ਹੈ ਲਾਜ਼ਮੀ
ਐੱਸ. ਐੱਚ. ਏ. ਪੰਜਾਬ ਨੇ ਸਪੱਸ਼ਟ ਕੀਤਾ ਹੈ ਕਿ ਕਾਰਡ ਡਾਊਨਲੋਡ ਕਰਨ ਤੋਂ ਪਹਿਲਾਂ ਲਾਭਪਾਤਰੀ ਦਾ ਈ-ਕੇ. ਵਾਈ. ਸੀ. ਅਤੇ ਫੋਟੋ ਆਧਾਰਿਤ ਤਸਦੀਕ ਪੂਰੀ ਹੋਣਾ ਲਾਜ਼ਮੀ ਹੈ । ਪਰਿਵਾਰ ਦੇ ਮੈਂਬਰਾਂ ਦੀਆਂ ਅਪਡੇਟ ਕੀਤੀਆਂ ਤਸਵੀਰਾਂ ਦੀ ਤਸਦੀਕ ਵੀ ਕੀਤੀ ਜਾ ਸਕਦੀ ਹੈ । ਕੇਵਲ ਕਾਰਡ ਡਾਊਨਲੋਡ ਕਰਨਾ ਤਸਦੀਕ ਪ੍ਰਕਿਰਿਆ ਦਾ ਬਦਲ ਨਹੀਂ ਹੈ ।
ਕਾਗਜੀ ਕਾਰਵਾਈ ਅਤੇ ਅਣਚਾਹੇ ਗੇੜੇ ਘਟਣਗੇ
ਡਿਜੀਟਲ ਸਹੂਲਤ (Digital convenience) ਨਾਲ ਕਾਗਜ਼ੀ ਕਾਰਵਾਈ ਅਤੇ ਅਣਚਾਹੇ ਗੇੜੇ ਘੱਟ ਹੋਣਗੇ ਅਤੇ ਲੋੜ ਦੇ ਸਮੇਂ ਕਾਰਡ ਤੱਕ ਤੇਜ਼ੀ ਨਾਲ ਪਹੁੰਚ ਮਿਲੇਗੀ । ਯੋਜਨਾ ਹੇਠ ਯੋਗ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਪ੍ਰਤੀ ਸਾਲ, 10 ਲੱਖ ਰੁਪਏ ਤੱਕ ਦਾ ਕੈਸ਼ਲੈਂਸ ਸਿਹਤ ਇਲਾਜ ਕਵਰੇਜ ਉਪਲਬਧ ਕਰਵਾਇਆ ਜਾ ਰਿਹਾ ਹੈ ।
