post

Admin

(Chief Editor)

Punjab

ਅਮਰੀਕਾ ਵਿਚ ਧੋਖਾਧੜੀ ਕਰਨ ਵਾਲਾ ਵਿਅਕਤੀ ਜਲੰਧਰ ਵਿਚ ਗ੍ਰਿਫ਼ਤਾਰ

post-img

ਅਮਰੀਕਾ ਵਿਚ ਧੋਖਾਧੜੀ ਕਰਨ ਵਾਲਾ ਵਿਅਕਤੀ ਜਲੰਧਰ ਵਿਚ ਗ੍ਰਿਫ਼ਤਾਰ

ਜਲੰਧਰ, 5 ਸਤੰਬਰ 2026 : ਅਮਰੀਕਾ (America) ਵਿਖੇ ਧੋਖਾਧੜੀ ਦੇ ਇਕ ਮਾਮਲੇ ਵਿਚ ਸ਼ਾਮਲ ਵਿਅਕਤੀ ਨੂੰ ਕੈਨੇਡਾ ਰਾਹੀਂ ਭਾਰਤ ਆ ਕੇ ਪੰਜਾਬ ਵਿਚ ਛਿਪਣ 'ਤੇ ਜਲੰਧਰ ਤੋਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਪੰਜਾਬੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿਚ ਧੋਖਾਧੜੀ (Fraud) ਕਰਕੇ ਫਰਾਰ ਹੋ ਕੇ ਕੈਨੇਡਾ ਰਾਹੀਂ ਭਾਰਤ ਵਿਚ ਆ ਕੇ ਪੰਜਾਬ ਦੇ ਜਲੰਧਰ ਵਿਚ ਛਿਪਣ ਵਾਲੇ ਜਿਸ ਪੰਜਾਬੀ ਵਿਅਕਤੀ ਨੂੰ ਜਲੰਧਰ ਕਮਿਸ਼ਨਰੇਟ ਪੁਲਸ (Jalandhar Commissionerate Police) ਵਲੋਂ ਗ੍ਰਿਫਤਾਰ ਕੀਤਾ ਗਿਆ ਹੈ ਦੀ ਪਛਾਣ ਮਨਜੀਤ ਸਿੰਘ ਬੇਦੀ ਦੇ ਤੌਰ ਤੇ ਹੋਈ ਹੈ। ਦੱਸਣਯੋਗ ਹੈ ਕਿ ਉਕਤ ਵਿਅਕਤੀ ਵਿਰੁੱਧ ਧੋਖਾਧੜੀ ਕਰਨ ਤੇ ਸਿਰਫ਼ ਕੇਸ ਹੀ ਦਰਜ ਨਹੀਂ ਹੈ ਬਲਕਿ ਇਹ ਅਮਰੀਕਾ ਵਿਖੇ ਲੋੜੀਂਦੇ ਫਰਾਰ ਮੁਲਜਮਾਂ ਦੀ ਸੂਚੀ ਵਿਚ ਮੋਹਰੀ ਰਿਹਾ ਹੈ ।

ਕੀ ਆਖਿਆ ਡੀ. ਜੀ. ਪੀ. ਪੰਜਾਬ ਨੇ

ਪੰਜਾਬ ਪੁਲਸ ਦੇ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਦਸਿਆ ਕਿ ਬੇਦੀ ਦਾ ਨਾਮ ਅਮਰੀਕਾ ਦੇ ਮੋਸਟ ਵਾਂਟਡ ਫਰਾਡ ਮੁਲਜ਼ਮਾਂ ਦੀ ਸੂਚੀ ’ਚ ਸ਼ਾਮਲ ਦਸਿਆ ਗਿਆ ਹੈ। ਉਸ ’ਤੇ ਅਮਰੀਕਾ ’ਚ ਸਨੈਪ ਯੋਜਨਾ ਨਾਲ ਜੁੜੇ ਲਾਭਾਂ ਵਿਚ ਧੋਖਾਧੜੀ ਦੇ ਮਾਮਲੇ ਵਿਚ ਕਾਰਵਾਈ ਚੱਲ ਰਹੀ ਸੀ । ਕਾਨੂੰਨ ਤੋਂ ਬਚਣ ਲਈ ਉਸ ਦੇ ਅਪ੍ਰੈਲ 2026 ਵਿਚ ਕੈਨੇਡਾ ਦੇ ਰਸਤੇ ਭਾਰਤ ਆਉਣ ਦੀ ਗੱਲ ਸਾਹਮਣੇ ਆਈ ਹੈ । ਕਮਿਸ਼ਨਰੇਟ ਪੁਲਸ ਨੇ ਇਨਪੁਟ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਉਸ ਨੂੰ ਜਲੰਧਰ ਵਿਚ ਗ੍ਰਿਫ਼ਤਾਰ ਕੀਤਾ। ਪੁਲਿਸ ਹੁਣ ਮੁਲਜ਼ਮ ਦੇ ਭਾਰਤ ਪਹੁੰਚਣ, ਉਸ ਦੀਆਂ ਗਤੀਵਿਧੀਆਂ ਤੇ ਅੰਤਰਰਾਸ਼ਟਰੀ ਨੈੱਟਵਰਕ ਨਾਲ ਸੰਭਾਵਿਤ ਸਬੰਧਾਂ ਦੀ ਵੀ ਜਾਂਚ ਕਰ ਰਹੀ ਹੈ ।

Related Post

Instagram