post

Admin

(Chief Editor)

Punjab

ਪੰਜਾਬ ਸਰਕਾਰ ਨੇ ਕੀਤੀ ਅਪੈ੍ਲ ਮਹੀਨੇ ਦੀ ਪੈਨਸ਼ਨਰਾਂ ਲਈ ਪੈਨਸ਼ਨ ਜਾਰੀ : ਹਰਪਾਲ ਚੀਮਾ

post-img

ਪੰਜਾਬ ਸਰਕਾਰ ਨੇ ਕੀਤੀ ਅਪੈ੍ਲ ਮਹੀਨੇ ਦੀ ਪੈਨਸ਼ਨਰਾਂ ਲਈ ਪੈਨਸ਼ਨ ਜਾਰੀ : ਹਰਪਾਲ ਚੀਮਾ ਚੰਡੀਗੜ੍ਹ, 7 ਮਈ, 2026 : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅਪੈ੍ਲ ਮਹੀਨੇ ਦੀ ਪੈਨਸ਼ਨਰਾਂ ਲਈ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ। ਕਿੰਨੇ ਪੈਨਸ਼ਨਾਂ ਦੀ ਕੀਤੀ ਗਈ ਹੈ ਪੈਨਸ਼ਨ ਜਾਰੀ ਮਿਲੀ ਜਾਣਕਾਰੀ ਮੁਤਾਬਕ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੇ ਦੱਸਣ ਮੁਤਾਬਕ ਜੋ ਪੰਜਾਬ ਦੇ ਪੈਨਸ਼ਨਰਾਂ ਲਈ ਅਪੈ੍ਲ ਮਹੀਨੇ ਦੀ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ਉਹ 3 ਲੱਖ 17 ਹਜ਼ਾਰ ਪੈਨਸ਼ਨਰਾਂ ਦੀ ਜਾਰੀ ਕੀਤੀ ਗਈ ਹੈ । ਪੈਨਸ਼ਨਾਂ ਸਬੰਧੀ ਹੋਰ ਕੀ ਦੱਸਿਆ ਵਿੱਤ ਮੰਤਰੀ ਨੇ ਹਰਪਾਲ ਚੀਮਾ ਨੇ ਪੰਜਾਬ ਸਰਕਾਰ ਵਲੋਂ ਅਪੈ੍ਲ ਮਹੀਨੇ ਦੀ ਜਾਰੀ ਕੀਤੀ ਗਈ ਪੈਨਸ਼ਨਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਨੇ ਪੈਨਸ਼ਨਾਂ ਤੇ ਤਨਖ਼ਾਹਾਂ ਨਾਲ ਡੀਲ ਕਰਦੇ ਸਾਰੇ 10 ਬੈਂਕਾਂ ਕੋਲੋਂ ਕੇ ਵਾਈ ਸੀ ਦਾ ਡਾਟਾ ਮੰਗਿਆ ਸੀ । ਉਹਨਾਂ ਦੱਸਿਆ ਕਿ ਐਸ. ਬੀ. ਆਈ. ਵੱਲੋਂ ਇਹ ਡਾਟਾ ਦੇਣ ਵਿਚ ਦੇਰੀ ਕਰਨ ਕਾਰਨ ਹੀ ਪੈਨਸ਼ਨਾਂ ਲੇਟ ਹੋਈਆਂ ਹਨ । ਉਹਨਾਂ ਕਿਹਾ ਕਿ ਹੁਣ ਸਾਰੇ 3.17 ਲੱਖ ਪੈਨਸ਼ਨਰਾਂ ਨੂੰ ਪੈਨਸ਼ਨ ਜਾਰੀ ਕਰ ਦਿੱਤੀ ਗਈ ਹੈ ।

Related Post

Instagram