post

Jasbeer Singh

(Chief Editor)

Patiala News

ਸ੍ਰੀ ਅਮਰਨਾਥ ਯਾਤਰਾ ਤੇ ਜਾਣ ਵਾਲੇ ਵਾਹਨਾਂ ਦਾ ਟੋਲ ਮੁਫ਼ਤ ਕਰੇ ਪੰਜਾਬ ਸਰਕਾਰ : ਵਿਕਾਸ ਸ਼ਰਮਾ

post-img

ਸ੍ਰੀ ਅਮਰਨਾਥ ਯਾਤਰਾ ਤੇ ਜਾਣ ਵਾਲੇ ਵਾਹਨਾਂ ਦਾ ਟੋਲ ਮੁਫ਼ਤ ਕਰੇ ਪੰਜਾਬ ਸਰਕਾਰ : ਵਿਕਾਸ ਸ਼ਰਮਾ ਪਟਿਆਲਾ, 19 ਜੁਲਾਈ 2025 : ਦੇਵ ਆਦਿਦੇਵ ਭਗਵਾਨ ਮਹਾਂਦੇਵ ਦੇ ਧਾਮ ਸ੍ਰੀ ਅਮਰਨਾਥ ਜੀ ਕਸ਼ਮੀਰ ਵਿੱਚ ਜੋ ਅਮਰਨਾਥ ਯਾਤਰਾ ਚੱਲ ਰਹੀ ਹੈ ਪੰਜਾਬ ਸਰਕਾਰ ਪੰਜਾਬ ਦੇ ਟੋਲ ਪਲਾਜਾ ਉਪਰ ਯਾਤਰਾ ਤੇ ਆਉਣਜਾਣ ਵਾਲੇ ਸਾਰੇ ਵਾਹਨਾਂ ਦਾ ਟੋਲ ਫ੍ਰੀ ਕਰੇ।ਪੈ੍ਰਸ ਨੂੰ ਬਿਆਨ ਜਾਰੀ ਕਰਦਿਆਂ ਵਿਕਾਸ ਸ਼ਰਮਾ ਜਰਨਲ ਸਕੱਤਰ ਜਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਨੇ ਕਿਹਾ ਕਿ ਭਗਵਾਨ ਭੋਲੇਨਾਥ ਦੇ ਧਾਮ ਸ੍ਰੀ ਅਮਰਨਾਥ ਯਾਤਰਾ ਜ਼ੋ ਕਿ ਚੱਲ ਰਹੀ ਹੈ, ਇਸ ਦੇ ਲਈ ਪੂਰੇ ਦੇਸ਼ ਤੋਂ ਹਿੰਦੂ ਸਮਾਜ ਦੇ ਲੱਖਾਂ ਲੋਕ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਵਾਸਤੇ ਯਾਤਰਾ ਤੇ ਆਉਂਦੇ ਹਨ। ਇਸ ਯਾਤਰਾ ਲਈ ਹਜ਼ਾਰਾ ਦੀ ਗਿਣਤੀ ਵਿੱਚ ਵਾਹਨ ਪੰਜਾਬ ਵਿੱਚੋਂ ਲੰਘਦੇ ਹਨ। ਯਾਤਰਾ ਤੇ ਆਉਣ ਵਾਲੇ ਸ਼ਰਧਾਲੂਆਂ ਦਾ ਆਉਣ ਜਾਣ ਵਾਲੇ ਸ਼ਰਧਾਲੂਆਂ ਦਾ ਹਜ਼ਾਰਾ ਰੁਪਏ ਟੋਲ ਟੈਕਸ ਰੂਪ ਵਿੱਚ ਖਰਚ ਹੋ ਜਾਂਦਾ ਹੈ। ਵਿਕਾਸ ਸ਼ਰਮਾ ਨੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਟਰਾਂਸਪੋਰਟ ਮੰਤਰੀ ਤੋਂ ਜ਼ੋਰਦਾਰ ਮੰਗ ਕਰਦੇ ਹਾਂ ਕਿ ਸ੍ਰੀ ਅਮਰਨਾਥ ਯਾਤਰਾ ਲਈ ਪੰਜਾਬ *ਚੋ ਜੋ ਵੀ ਵਾਹਨ ਟੋਲ ਪਲਾਾ ਬੈਰੀਅਰਾਂ ਤੋਂ ਲੰਘਦੇ ਹਨ ਉਨਾਂ ਸਾਰਿਆਂ ਨੂੰ ਟੋਲ ਫ੍ਰ਼ੀ ਕੀਤਾ ਜਾਵੇ, ਤਾਂ ਕਿ ਯਾਤਰਾ *ਤੇ ਆਉਣ ਵਾਲੇ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਪੰਜਾਬ ਦੀ ਭਗਵੰਤ ਮਾਨ ਸਰਕਾਰ ਇਸ ਤਰ੍ਹਾਂ ਕਰ ਕੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਦੀ ਕਦਰ ਕਰੇ ਅਤੇ ਉਨ੍ਹਾਂ ਨੂੰ ਰਾਹਤ ਦੇਣ ਦਾ ਯਤਨ ਕਰੇ।

Related Post