ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਕੀਤੀ ਕਣਕ ਦੀ ਚੁਕਾਈ ਦੀ ਮੰਗ
- by Jasbeer Singh
- March 27, 2026
ਪੰਜਾਬ ਸਰਕਾਰ ਨੇ ਕੇਂਦਰ ਨੂੰ ਪੱਤਰ ਲਿਖ ਕੇ ਕੀਤੀ ਕਣਕ ਦੀ ਚੁਕਾਈ ਦੀ ਮੰਗ ਮੋਹਾਲੀ, 27 ਮਾਰਚ 2026 : ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਪੰਜਾਬ ਵਿਚ ਪਈ ਕਣਕ ਦੀ ਚੁਕਾਈ ਨੂੰ ਹਰ ਹਾਲ ਵਿਚ ਯਕੀਨੀ ਬਣਾਵੇ। ਕਿੰਨੀ ਕਣਕ ਪਈ ਹੈ ਚੁੱਕਣ ਵਾਲੀ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਕੇੇਂਦਰ ਸਰਕਾਰ ਯਾਨੀ ਕਿ ਭਾਰਤੀ ਖੁਰਾਕ ਨਿਗਮ ਦੇ ਚੇੇਅਰਮੈਨ ਨੂੰ ਜੋ ਪੱਤਰ ਲਿਖਿਆ ਹੈ ਵਿਚ ਮੰਗ ਕੀਤੀ ਗਈ ਹੈ ਕਿ ਪੰਜਾਬ ਵਿਚੋਂ ਕਣਕ ਚੁੱਕੀ ਜਾਵੇ। ਉਨ੍ਹਾਂ ਪੱਤਰ ਵਿਚ ਕਿਹਾ ਕਿ ਜੇ ਕੇਂਦਰ ਨੇ ਕਣਕ ਦੇ ਖਰੀਦ ਸੀਜ਼ਨ ਦੌਰਾਨ ਪੰਜਾਬ ਵਿਚੋਂ 22 ਲੱਖ ਮੀਟਰਿਕ ਟਨ ਕਣਕ ਦੀ ਮੰਡੀਆਂ ਵਿਚੋਂ ਸਿੱਧੀ ਚੁਕਾਈ ਨਾ ਕੀਤੀ ਤਾਂ ਅਮਨ-ਕਾਨੂੰਨ ਦੀ ਵਿਵਸਥਾ ਵਿਗੜ ਸਕਦੀ ਹੈ। ਅਗਲੇ ਹਫ਼ਤੇ ਸ਼ੁਰੂ ਹੋ ਰਹੀ ਹੈ ਪੰਜਾਬ ਵਿਚ ਕਣਕ ਦੀ ਸਰਕਾਰੀ ਖਰੀਦ ਕਣਕ ਦੀ ਖਰੀਦ ਦੇ ਮੱਦੇਨਜ਼ਰ ਜੋ ਪੰਜਾਬ ਵਿਚੋਂ 22 ਲੱਖ ਮੀਟਰਿਕ ਟਨ ਕਣਕ ਕੇਂਦਰ ਨੂੰ ਚੁੱਕਣ ਲਈ ਪੱਤਰ ਲਿਖਿਆ ਗਿਆ ਹੈ ਵਿਚ ਦੱਸਿਆ ਗਿਆ ਹੈ ਕਿ ਕਣਕ ਭੰਡਾਰ ਕਰਨ ਲਈ ਥਾਂ ਦੀ ਘਾਟ ਕਰਕੇ ਸੰਕਟ ਹੋਰ ਡੂੰਘਾ ਹੋ ਗਿਆ ਹੈ । ਸੂਬਾ ਸਰਕਾਰ ਨੇ ਭਾਰਤੀ ਖ਼ੁਰਾਕ ਨਿਗਮ ਨੂੰ ਪਿਛਲੇ ਸਾਲ ਦੇ ਅਨਾਜ ਦੀ ਤੁਰੰਤ ਚੁਕਾਈ ਕਰਨ ਲਈ ਕਿਹਾ ਹੈ ਤਾਂ ਜੋ ਆਗਾਮੀ ਕਣਕ ਸੀਜ਼ਨ ’ਚ ਫ਼ਸਲ ਲਈ ਥਾਂ ਬਣਾਈ ਜਾ ਸਕੇ । ਪਿਛਲੇ ਸਾਲ ਖੁੱਲ੍ਹੇ ਵਿਚ ਭੰਡਾਰ ਕਣਕ ਵਿਚੋਂ ਸਿਰਫ਼ 50 ਫੀਸਦੀ ਕਣਕ ਦੀ ਗਈ ਹੈ ਚੁੱਕੀ ਪੰਜਾਬ ’ਚ ਪਹਿਲੀ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣੀ ਹੈ। ਇਸ ਵਾਰ ਵੱਧ ਤਾਪਮਾਨ ਕਾਰਨ ਪਟਿਆਲਾ ਅਤੇ ਮੋਹਾਲੀ ਜ਼ਿਲ੍ਹਿਆਂ ’ਚ ਕਣਕ ਦੀ ਫ਼ਸਲ ਅਗੇਤੀ ਆ ਸਕਦੀ ਹੈ। ਲੰਘੇ ਦੋ ਸਾਲਾਂ ਤੋਂ ਕੌਮੀ ਪੱਧਰ ’ਤੇ ਕਣਕ ਦੀ ਖ਼ਰੀਦ ਵਧੀ ਹੈ ਤੇ ਦੂਜੇ ਸੂਬਿਆਂ ’ਚ ਕਣਕ ਦੀ ਮੰਗ ਘਟੀ ਹੈ। ਨਤੀਜੇ ਵਜੋਂ ਪੰਜਾਬ ’ਚੋਂ ਕਣਕ ਦੀ ਚੁਕਾਈ ਘਟੀ ਹੈ। ਪਿਛਲੇ ਸਾਲ ਖੁੱਲ੍ਹੇ ’ਚ ਭੰਡਾਰ ਕਣਕ ’ਚੋਂ ਸਿਰਫ਼ ਪੰਜਾਹ ਫ਼ੀਸਦੀ ਦੀ ਹੀ ਚੁਕਾਈ ਹੋਈ ਹੈ।
