ਪੰਜਾਬ ਦੇ ਰਾਜਪਾਲ ਨੇ ਮਸਤੀ ਦੀ ਪਾਠਸ਼ਾਲਾ ਦੀ ਸਰਪਰਸਤ ਮੈਡਮ ਮਸਤ ਨੂੰ ਕੀਤਾ ਸਨਮਾਨਿਤ
- by Admin
- May 16, 2025
ਪੰਜਾਬ ਦੇ ਰਾਜਪਾਲ ਨੇ ਮਸਤੀ ਦੀ ਪਾਠਸ਼ਾਲਾ ਦੀ ਸਰਪਰਸਤ ਮੈਡਮ ਮਸਤ ਨੂੰ ਕੀਤਾ ਸਨਮਾਨਿਤ ਪਟਿਆਲਾ, 16 ਮਈ : ਸਾਲ 1997 ਤੋਂ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਮੁਢਲੀ ਸਿੱਖਿਆ ਦੇ ਰਹੇ, ਮਸਤੀ ਦੀ ਪਾਠਸ਼ਾਲਾ ਦੇ ਸਰਪ੍ਰਸਤ ਮੈਡਮ ਰਾਜਪਾਲ ਮਸਤ ਨੂੰ ਉਹਨਾਂ ਦੇ ਸਿੱਖਿਆ ਖੇਤਰ ਵਿੱਚ ਪਾਏ ਗਏ ਯੋਗਦਾਨ ਅਤੇ ਗਰੀਬ ਬੱਚਿਆਂ ਨੂੰ ਬਿਨਾਂ ਕਿਸੇ ਫੀਸ ਤੋਂ ਸਿੱਖਿਆ ਦੇਣ ਵਾਲੀ ਖ਼ੂਬੀ ਨੂੰ ਮੁੱਖ ਰੱਖਦੇ ਹੋਏ। ਪੰਜਾਬ ਦੇ ਮਾਣਯੋਗ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਗਵਰਨਰ ਹਾਊਸ ਚੰਡੀਗੜ੍ਹ ਵਿਖੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇੱਥੇ ਦੱਸਣ ਯੋਗ ਹੈ ਕਿ ਇਸ ਪਾਠਸ਼ਾਲਾ ਵਿੱਚ 100 ਦੇ ਕਰੀਬ ਗਰੀਬ ਬੱਚੇ ਮੁੱਢਲੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਅਤੇ ਭਾਰਤ ਦੇਸ਼ ਦੇ ਹਰ ਅਹਿਮ ਦਿਨ ਅਤੇ ਤਿਉਹਾਰ ਨੂੰ ਵਧੀਆ ਤਰੀਕੇ ਨਾਲ ਇਹਨਾਂ ਬੱਚਿਆਂ ਅਤੇ ਅਧਿਆਪਕਾਂ ਰਾਹੀਂ ਮਨਾਇਆ ਜਾਂਦਾ ਹੈ। ਇਥੇ ਵੀ ਦੱਸਣ ਯੋਗ ਹੈ ਇਸ ਪਾਠਸ਼ਾਲਾ ਵਿੱਚ ਬੱਚਿਆਂ ਦੇ ਨਾਲ ਹੀ ਉਹਨਾਂ ਦੀਆਂ ਮਾਵਾਂ ਅਤੇ ਦਾਦੀਆਂ ਵੀ ਮੁਢਲੀ ਸਿੱਖਿਆ ਲੈਣ ਲਈ ਵਿਸ਼ੇਸ਼ ਤੌਰ ਤੇ ਪਹੁੰਚਦੀਆਂ ਹਨ। ਇਸ ਮੌਕੇ ਮੈਡਮ ਮਸਤ ਨੇ ਪੰਜਾਬ ਦੇ ਰਾਜਪਾਲ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਉਹਨਾਂ ਨੂੰ ਇਸ ਵਿਸ਼ੇਸ਼ ਲਈ ਸਨਮਾਨ ਦੇਣ ਲਈ ਦਿਲੋਂ ਧੰਨਵਾਦ ਵੀ ਕੀਤਾ।
