post

Jasbeer Singh

(Chief Editor)

Patiala News

ਪੰਜਾਬ ਨੰਬਰਦਾਰਾਂ ਐਸੋੋਸੀਏਸ਼ਨ ਦੀ ਮੀਟਿੰਗ ਆਯੋਜਿਤ-

post-img

ਪੰਜਾਬ ਨੰਬਰਦਾਰਾਂ ਐਸੋੋਸੀਏਸ਼ਨ ਦੀ ਮੀਟਿੰਗ ਆਯੋਜਿਤ- ਨਾਭਾ, 1 ਜੂਨ : ਪੰਜਾਬ ਨੰਬਰਦਾਰਾਂ ਐਸੋਸੀਏਸ਼ਨ ਦੀ ਮੀਟਿੰਗ ਗੁਰਦੁਾਰਾ ਸਾਹਿਬ ਬਾਬਾ ਅਜੈਪਾਲ ਸਿੰਘ ਜੀ ਘੋੜਿਆਂ ਵਾਲਾ ਵਿਖੇ ਤਹਿਸੀਲ ਪ੍ਰਧਾਨ ਉਗਰ ਸਿੰਘ ਅਗੇਤਾ ਦੀ ਪ੍ਰਧਾਨਗੀ ਹੇਠ ਜਿ਼ਲਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਸੁਰਾਜਪੁਰ ਅਤੇ ਜਸਦੇਵ ਸਿੰਘ ਅਗੇਤੀ ਮੈਂਬਰ ਪੰਜਾਬ ਬਾਡੀ ਦੀ ਦੇਖਰੇਖ ਹੇਠ ਹੋਈ। ਜਿਸ ਦੌਰਾਨ ਨੰਬਰਦਾਰਾਂ ਦੀਆਂ ਰੋਜਮਰਾ ਦੀਆਂ ਜਿ਼ੰਦਗੀ ਵਿਚ ਆਉਂਦੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਿਚਾਰ ਕੀਤਾ ਗਿਆ। ਪੰਜਾਬ ਸਰਕਾਰ ਤੋਂ ਨੰਬਰਦਾਰਾਂ ਦੀਆਂ ਲੰਮੇ ਸਮੇਂ ਲਟਕਦੀਆਂ ਆ ਰਹੀਆਂ ਮੰਗਾਂ ਲਾਗੂ ਕਰਨ ਦੀ ਅਪੀਲ ਕੀਤੀ ਗਈ। ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿਚ ਨੰਬਰਦਾਰੀ ਜੱਦੀ ਪੁਸ਼ਤੀ ਕਰਨਾ ਅਤੇ ਨੰਬਰਦਾਰਾਂ ਦੇ ਮਾਣ ਭੱਤੇ ਵਿਚ ਵਾਧਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਨੂੰ ਪੂਰਾ ਕੀਤਾ ਜਾਵੇ। ਮੀਟਿੰਗ ਵਿਚ ਧਰਮ ਸਿੰਘ ਧਾਰੋਂਕੀ ਮੌਜੂਦ ਸਨ ਤੇ ਯੂਨੀਅਨ ਦੇ ਨਵੇ ਮੈਬਰ ਬਣੇ ਨੰਬਰਦਾਰ ਗੁਰਬੀਰ ਸਿੰਘ ਨੂੰ ਇਸ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਤ ਵੀ ਕੀਤਾ ਗਿਆ।ਇਸ ਮੌਕੇ ਗੁਰਮੇਲ ਸਿੰਘ ਕਲਹੇਮਾਜਰਾ ਨੂੰ ਤਹਿਸੀਲ ਕਮੇਟੀ ਵਿਚ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਕੀ ਹਨ ਮੰਗਾਂ : ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ, ਨੰਬਰਦਾਰਾਂ ਦਾ ਮਾਣ ਭੱਤਾ 5 ਹਜ਼ਾਰ ਮਹੀਨਾ ਕੀਤਾ ਜਾਵੇ, ਨੰਬਰਦਾਰਾਂ ਨੂੰ ਤਹਿਸੀਲ ਕੰਪਲੈਕਸ ਵਿਚ ਬੈਠਣ ਲਈ ਕਮਰੇ ਦਾ ਪ੍ਰਬੰਧ ਕੀਤਾ ਜਾਵੇ, ਨੰਬਰਦਾਰਾਂ ਦਾ ਟੋਲ ਟੈਕਸ ਅਤੇ ਬਸ ਕਿਰਾਇਆ ਮੁਆਫ ਕੀਤਾ ਜਾਵੇ, ਜਿ਼ਲਾ ਪੱਧਰ ਤੇ ਬਣਨ ਵਾਲੀਆਂ ਸਿ਼ਕਾਇਤ ਨਿਵਾਰਨ ਕਮੇਟੀਆਂ ਵਿਚ ਨੰਬਰਦਾਰ ਨੂੰ ਵੀ ਨਾਮਜਦ ਕੀਤਾ ਜਾਵੇ। ਮੀਟਿੰਗ ਵਿਚ ਜਸਦੇਵ ਸਿੰਘ ਨੰਬਰਦਾਰ ਅਗੇਤੀ, ਰਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ,ਗੁਰਮੇਲ ਸਿੰਘ ਮੀਤ ਪ੍ਰਧਾਨ,ਜਗਤਾਰ ਸਿੰਘ ਨੰਬਰਦਾਰ ਘਮਰੌਦਾ, ਗੁਰਚਰਨ ਸਿੰਘ ਨੰਬਰਦਾਰ ਤੂੰਗਾ, ਹਾਕਮ ਸਿੰਘ, ਗੁਰਵੀਰ ਸਿੰਘ ਅਗੇਤੀ ,ਹਾਕਮ ਸਿੰਘ,ਨੈਬ ਸਿੰਘ, ਤੇਜਵਿੰਦਰ ਸਿੰਘ ਆਦਿ ਮੌਜੂਦ ਸਨ।

Related Post