ਪੰਜਾਬ ਪੁਲਸ ਨੇ ਕਤਲ ਦੇ ਦੋਸ਼ ਹੇਠ ਕੀਤਾ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਬਠਿੰਡਾ, 14 ਫਰਵਰੀ 2026 : ਪੰਜਾਬ ਦੇ ਸ਼ਹਿਰ ਬਠਿੰਡਾ-ਫਾਜਿ਼ਲਕਾ ਹਾਈਵੇ ਤੇ ਬ੍ਰਾਹਮਣ ਦੀਵਾਨਾ ਨੇੜੇ ਜੋ ਸੂਟਕੇਸ ਵਿਚ ਸੜੀ ਹੋਈ ਲਾਸ਼ ਮਿਲੀ ਸੀ ਦੇ ਕਤਲ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿ਼ਫਤਾਰ ਕੀਤਾ ਗਿਆ ਹੈ। ਕੀ ਜਾਣਕਾਰੀ ਦਿੱਤੀ ਪੁਲਸ ਨੇ ਸ਼ਨੀਵਾਰ ਨੂੰ ਪੰਜਾਬ ਪੁਲਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਪੰਜਾਬ ਦੇ ਬਠਿੰਡਾ-ਫਾਜ਼ਿਲਕਾ ਹਾਈਵੇਅ `ਤੇ ਬਾਹਮਣ ਦੀਵਾਨਾ ਨੇੜੇ ਇੱਕ ਸੂਟਕੇਸ ਵਿੱਚ ਅੰਸ਼ਕ ਤੌਰ `ਤੇ ਸੜੀ ਹੋਈ ਲਾਸ਼ ਮਿਲੀ ਸੀ ਦੇ ਮਾਮਲੇ ਵਿੱਚ ਇੱਕ 35 ਸਾਲਾ ਵਿਅਕਤੀ ਨੂੰ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕੌਣ ਹੈ ਮ੍ਰਿਤਕਾ ਸੂਟਕੇਸ ਵਿਚ ਸੜੀ ਹਾਲਤ ਵਿਚ ਵਾਲੀ ਲਾਸ਼ ਜਿਸ ਵਿਅਕਤੀ ਯਾਨੀ ਕਿ ਜਿਸ ਮਹਿਲਾ ਦੀ ਸੀ ਦੀ ਪਛਾਣ ਸਪਨਾ ਉਰਫ਼ ਮਲਿਕਾ ਵਜੋਂ ਹੋਈ ਹੈ, ਜੋ ਕਿ ਮੋਗਾ ਜਿ਼ਲ੍ਹੇ ਦੇ ਬਾਘਾਪੁਰਾਣਾ ਦੀ ਰਹਿਣ ਵਾਲੀ ਹੈ। ਉਹ ਕੁਝ ਸਮੇਂ ਤੋਂ ਬਠਿੰਡਾ ਵਿੱਚ ਰਹਿ ਰਹੀ ਸੀ। ਉਸਦੀ ਲਾਸ਼ 11 ਫਰਵਰੀ ਨੂੰ ਬਰਾਮਦ ਹੋਈ ਸੀ। ਪੁਲਿਸ ਅਨੁਸਾਰ ਦੋਸ਼ੀ ਪ੍ਰਿੰਸ ਕੁਮਾਰ ਨੇ 9 ਫਰਵਰੀ ਨੂੰ ਸੁਰਖਪੀਰ ਰੋਡ `ਤੇ ਆਪਣੇ ਘਰ ਵਿੱਚ ਸਪਨਾ ਦਾ ਕਥਿਤ ਤੌਰ `ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਜਾਂਚ ਵਿਚ ਸਾਹਮਣੇ ਆਇਆ ਮ੍ਰਿਤਕ ਮਹਿਲਾ ਤੇ ਪਕੜਿਆ ਗਿਆ ਵਿਅਕਤੀ ਦੋਵੇਂ ਦੋਸਤ ਸਨ ਪੁਲਿਸ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਦੋਵੇਂ ਦੋਸਤ ਸਨ ਅਤੇ ਕਤਲ ਤੋਂ ਬਾਅਦ, ਦੋਸ਼ੀ ਨੇ ਲਾਸ਼ ਨੂੰ ਦੋ ਦਿਨਾਂ ਤੱਕ ਆਪਣੇ ਘਰ ਵਿੱਚ ਰੱਖਿਆ ਅਤੇ ਇਸਨੂੰ ਸੁੱਟਣ ਦੀ ਕੋਸਿ਼ਸ਼ ਕੀਤੀ । ਜਾਂਚਕਰਤਾਵਾਂ ਦੇ ਅਨੁਸਾਰ, ਕਤਲ ਤੋਂ ਬਾਅਦ ਦੋਸ਼ੀ ਨੇ ਲਾਸ਼ ਨੂੰ ਸਾੜਨ ਦੀ ਕੋਸਿ਼ਸ਼ ਕੀਤੀ ਪਰ ਬਾਅਦ ਵਿੱਚ ਅੰਸ਼ਕ ਤੌਰ `ਤੇ ਸੜੀ ਹੋਈ ਲਾਸ਼ ਨੂੰ ਸੂਟਕੇਸ ਵਿੱਚ ਭਰ ਦਿੱਤਾ । ਉਸਨੇ ਕਿਹਾ ਕਿ 10 ਅਤੇ 11 ਫਰਵਰੀ ਦੀ ਰਾਤ ਨੂੰ ਉਹ ਆਪਣੀ ਕਾਰ ਵਿੱਚ ਸੂਟਕੇਸ ਹਾਈਵੇਅ `ਤੇ ਲੈ ਗਿਆ ਅਤੇ ਉੱਥੇ ਸੁੱਟ ਦਿੱਤਾ। ਪੁਲਸ ਨੇ ਅਪਰਾਧ ਵਿੱਚ ਵਰਤਿਆ ਗਿਆ ਚਾਕੂ ਅਤੇ ਲਾਸ਼ ਨੂੰ ਲਿਜਾਣ ਲਈ ਵਰਤੀ ਗਈ ਕਾਰ ਬਰਾਮਦ ਕਰ ਲਈ ਹੈ । ਐਸ. ਐਸ. ਪੀ. ਬਠਿੰਡਾ ਨੇ ਕੀ ਦੱਸਿਆ ਬਠਿੰਡਾ ਦੇ ਸੀਨੀਅਰ ਸੁਪਰਡੈਂਟ ਆਫ ਪੁਲਸ ਜੋਤੀ ਯਾਦਵ ਬੈਂਸ ਨੇ ਕਿਹਾ ਕਿ ਦੋਸ਼ੀ ਇਕੱਲਾ ਰਹਿੰਦਾ ਸੀ ਅਤੇ ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ ਕਿ ਉਸਨੇ ਇਕੱਲਿਆਂ ਹੀ ਅਪਰਾਧ ਕੀਤਾ ਹੈ। ਹਾਲਾਂਕਿ, ਕਤਲ ਦੇ ਪਿੱਛੇ ਦਾ ਉਦੇਸ਼ ਅਜੇ ਵੀ ਅਣਜਾਣ ਹੈ ।ਜਾਂਚ ਦੌਰਾਨ ਪੁਲਸ ਨੇ ਪਰਸਰਾਮ ਨਗਰ ਖੇਤਰ ਤੋਂ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ, ਜਿਸ ਵਿੱਚ 7 ਫਰਵਰੀ ਨੂੰ ਔਰਤ ਨੂੰ ਦੋਸ਼ੀ ਦੇ ਨਾਲ ਦਿਖਾਇਆ ਗਿਆ ਸੀ । ਇਸ ਤੋਂ ਇਲਾਵਾ ਔਰਤ ਦੇ ਫੋਨ ਰਿਕਾਰਡਾਂ ਦੇ ਤਕਨੀਕੀ ਵਿਸ਼ਲੇਸ਼ਣ ਦੇ ਆਧਾਰ `ਤੇ ਪੁਲਸ ਨੇ 15 ਲੋਕਾਂ ਤੋਂ ਪੁੱਛਗਿੱਛ ਕੀਤੀ, ਜਿਸ ਤੋਂ ਬਾਅਦ ਸ਼ੱਕ ਦੋਸ਼ੀ ਪ੍ਰਿੰਸ ਕੁਮਾਰ `ਤੇ ਕੇਂਦਰਿਤ ਹੋ ਗਿਆ । ਮਾਮਲੇ ਦੀ ਅੱਗੇ ਜਾਂਚ ਜਾਰੀ ਹੈ।
