post

Jasbeer Singh

(Chief Editor)

Patiala News

ਪੰਜਾਬ ਪੁਲਸ ਤੇ ਲੱਗੇ ਫੌਜ ਦੇ ਕਰਨਲ ਅਤੇ ਉਸਦੇ ਪੁੱਤਰ ਨਾਲ ਕੁੱਟਮਾਰ ਕਰਨ ਦੇ ਗੰਭੀਰ ਦੋਸ਼

post-img

ਪੰਜਾਬ ਪੁਲਸ ਤੇ ਲੱਗੇ ਫੌਜ ਦੇ ਕਰਨਲ ਅਤੇ ਉਸਦੇ ਪੁੱਤਰ ਨਾਲ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਪਟਿਆਲਾ : ਭਾਰਤੀ ਫੌਜ ਵਿਚ ਦਿੱਲੀ ਵਿਖੇ ਕਰਨਲ ਅਹੁਦੇ ਤੇ ਤਾਇਨਾਤ ਪੁਸ਼ਪਿੰਦਰ ਬਾਠ ਅਤੇ ਉਸਦੇ ਪੁੱਤਰ ਦੀ ਪੰਜਾਬ ਪੁਲਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਪਟਿਆਲਾ ਸੰਗਰੂਰ ਰੋਡ ਤੇ ਰਾਜਿੰਦਰਾ ਹਸਪਤਾਲ ਦੇ ਬਾਹਰ ਬਣੇ ਢਾਬਿਆਂ ਦੇ ਬਾਹਰ ਕਾਰ ਪਾਰਕਿੰਗ ਨੂੰ ਲੈ ਕੇ ਹੋਈ ਕਹਾ ਸੁਣੀ ਤੋਂ ਬਾਅਦ ਕੀਤੀ ਗਈ ਕੁੱਟਮਾਰ ਤੇ ਰੋਸ ਵਿਚ ਆਏ ਪਰਿਵਾਰਕ ਮੈਂਬਰਾਂ ਵਿਚੋਂ ਕਰਨਲ ਦੀ ਪਤਨੀ ਜਸਵਿੰਦਰ ਕੌਰ ਬਾਠ ਨੇ ਦੋਸ਼ ਲਗਾਇਆ ਕਿ ਪੁਲਸ ਵਲੋਂ ਉਨ੍ਹਾਂ ਦੇ ਪਤੀ ਅਤੇ ਉਨ੍ਹਾਂ ਦੇ ਪੁੱਤਰ ਦੀ ਜੋ ਕੁੱਟਮਾਰ ਕੀਤੀ ਗਈ ਹੈ ਦੇ ਜਿੰਮੇਵਾਰ ਅਧਿਕਾਰੀਆਂ, ਕਰਮਚਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ । ਦੱਸਣਯੋਗ ਹੈ ਕਿ ਦੇਸ਼ ਦੀ ਰੱਖਿਆ ਕਰਨ ਵਾਲੀ ਭਾਰਤੀ ਫੌਜ `ਤੇ ਲੋਕ ਮਾਣ ਕਰਦੇ ਨਹੀਂ ਥੱਕਦੇ ਹਨ ਪਰ ਪੰਜਾਬ ਪੁਲਸ ਨੇ ਬਿਲਕੁੁੱਲ ਇਸ ਤੋਂ ਉਲਟ ਕੀਤਾ ਹੈ, ਜਿਸ ਦੀ ਉਦਾਹਰਣ ਪੁਲਸ ਵਲੋਂ ਭਾਰਤੀ ਫੌਜ ਦੇ ਕਰਨਲ ਦੀ ਕੁੱਟਮਾਰ ਕਰਕੇ ਦੇ ਦਿੱਤੀ ਗਈ ਹੈ । ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਪੁਲਸ ਵਲੋਂ ਕਰਨਲ ਬਾਠ ਤੇ ਉਨ੍ਹਾਂ ਦੇ ਪੁੱਤਰ ਦੀ ਕੀਤੀ ਗਈ ਭਾਰੀ ਕੁੱਟਮਾਰ ਕਾਰਨ ਕਰਨਲ ਪੁਸ਼ਪਿੰਦਰ ਬਾਠ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦਕਿ ਉਸ ਦੇ ਪੁੱਤਰ ਅੰਗਦ ਦਾ ਵੀ ਇਲਾਜ ਚੱਲ ਰਿਹਾ ਹੈ । ਘਟਨਾ ਦੀ ਸਾਹਮਣੇ ਆਈ ਸੀ. ਸੀ. ਟੀ. ਵੀ. ਵੀ ਫੁਟੇਜ਼ ਵਿਚ ਵੀ ਦਿਖਾਈ ਦੇ ਰਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਵਲੋਂ ਕੁੱਟਮਾਰ ਕੀਤੀ ਜਾ ਰਹੀ ਹੈ ਉਹ ਪੁਲਸ ਮੁਲਾਜ਼ਮ ਹਨ। ਪਰਿਵਾਰ ਨੇ ਪੰਜਾਬ ਪੁਲਸ `ਤੇ ਪਿਤਾ-ਪੁੱਤਰ `ਤੇ ਹਮਲਾ ਕਰਕੇ ਕੁੱਟਮਾਰ ਕਰਨ ਦੇ ਦੋਸ਼ਾਂ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਪੁਲਸ ਤੇ ਇਹ ਵੀ ਦੋਸ਼ ਲਗਾਇਆ ਕਿ ਪਟਿਆਲਾ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਐਫ. ਆਈ. ਆਰ. ਦਰਜ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਝਗੜਾ ਹੋਣ ਸਮੇਂ ਪੰਜਾਬ ਦੇ ਅਧਿਕਾਰੀ ਤੇ ਕਰਮਚਾਰੀ ਵਰਦੀ ਵਿੱਚ ਨਾ ਹੋ ਕੇ ਸਿਵਲ ਡਰੈੱਸ ਵਿੱਚ ਸਨ । ਉਕਤ ਘਟਨਾ ਜੋ ਕਿ 13 ਅਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਕਾਰ ਪਾਰਕਿੰਗ ਵਿਵਾਦ ਨੂੰ ਲੈ ਕੇ ਵਾਪਰੀ ਵਾਲੀ ਤੋਂ ਸੀ. ਸੀ. ਟੀ. ਵੀ. ਫੁਟੇਜ ਵੀ ਬਰਾਮਦ ਕੀਤੀ ਗਈ ਹੈ ਜਿਸ ਵਿਚ ਕਰਨਲ ਅਤੇ ਉਨ੍ਹਾਂ ਦਾ ਪੁੱਤਰ ਰਾਜਿੰਦਰਾ ਹਸਪਤਾਲ ਦੇ ਨੇੜੇ ਇੱਕ ਢਾਬੇ `ਤੇ ਮੌਜੂਦ ਸਨ ਸਬੰਧੀ ਵੀ ਦਿਖਾਈ ਦੇ ਰਿਹਾ ਹੈ । ਸ਼ਾਹੀ ਸ਼ਹਿਰ ਪਟਿਆਲਾ ਵਿਚ 15 ਮਾਰਚ ਦਿਨ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਜਸਵਿੰਦਰ ਬਾਠ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਪਤੀ ਆਪਣੇ ਪੁੱਤਰ ਨਾਲ 13 ਅਤੇ 14 ਮਾਰਚ ਦੀ ਵਿਚਕਾਰਲੀ ਰਾਤ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਨੇੜੇ ਇੱਕ ਢਾਬੇ `ਤੇ ਪਹੁੰਚਿਆ । ਜਸਵਿੰਦਰ ਕੌਰ ਬਾਠ ਨੇ ਦਾਅਵਾ ਕੀਤਾ ਕਿ ਜਦੋਂ ਉਹ ਕਾਰ ਦੇ ਬਾਹਰ ਖੜ੍ਹੇ ਹੋ ਕੇ ਖਾਣਾ ਖਾ ਰਹੇ ਸਨ ਤਾਂ ਮੁਲਜ਼ਮ ਪੁਲਸ ਅਧਿਕਾਰੀ ਮੌਕੇ `ਤੇ ਪਹੁੰਚੇ ਅਤੇ ਕਰਨਲ ਨੂੰ ਗੁੱਸੇ ਵਿੱਚ ਆਪਣੀ ਕਾਰ ਹਟਾਉਣ ਲਈ ਕਿਹਾ ਕਿਉਂਕਿ ਉਨ੍ਹਾਂ ਨੇ ਆਪਣੀ ਕਾਰ ਪਾਰਕ ਕਰਨੀ ਸੀ । ਜਸਵਿੰਦਰ ਕੌਰ ਬਾਠ ਨੇ ਕਿਹਾ ਕਿ "ਜਦੋਂ ਮੇਰੇ ਪਤੀ ਨੇ ਉਨ੍ਹਾਂ ਦੀ ਭਾਸ਼ਾ `ਤੇ ਇਤਰਾਜ਼ ਕੀਤਾ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਉਨ੍ਹਾਂ ਨੂੰ ਮੁੱਕਾ ਮਾਰ ਦਿੱਤਾ । ਬਾਅਦ ਵਿੱਚ ਸਾਰੇ ਪੁਲਸ ਕਰਮਚਾਰੀਆਂ ਨੇ ਮੇਰੇ ਪਤੀ ਅਤੇ ਮੇਰੇ ਪੁੱਤਰ ਨੂੰ ਕੁੱਟਿਆ । ਕੀ ਆਖਦੇ ਹਨ ਐਸ. ਐਸ. ਪੀ. ਪਟਿਆਲਾ ਪਟਿਆਲਾ ਦੇ ਐਸ. ਐਸ. ਪੀ. ਨਾਨਕ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਐਫ. ਆਈ. ਆਰ. ਦਰਜ ਹੋਣ ਤੋਂ ਬਾਅਦ ਅਤੇ ਘਟਨਾ ਨੂੰ ਦੇਖਣ ਵਾਲੇ ਇੱਕ ਢਾਬੇ ਮਾਲਕ ਦੇ ਬਿਆਨ ਦੇ ਆਧਾਰ `ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਪੁਲਸ ਨੇ ਅਜੇ ਤੱਕ ਇਸ ਮਾਮਲੇ ਵਿੱਚ ਕਿਸੇ ਵੀ ਅਧਿਕਾਰੀ ਨੂੰ ਦੋਸ਼ੀ ਵਜੋਂ ਨਾਮਜ਼ਦ ਨਹੀਂ ਕੀਤਾ ਹੈ ।

Related Post