
ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਆਜ਼ਾਦੀ ਦਿਵਸ 2025 ਮੌਕੇ ਰਾਸ਼ਟਰਪਤੀ ਪਦਕ ਨਾਲ ਕੀਤਾ ਗਿਆ ਸਨਮਾਨਤ
- by Jasbeer Singh
- August 14, 2025

ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਆਜ਼ਾਦੀ ਦਿਵਸ 2025 ਮੌਕੇ ਰਾਸ਼ਟਰਪਤੀ ਪਦਕ ਨਾਲ ਕੀਤਾ ਗਿਆ ਸਨਮਾਨਤ ਚੰਡੀਗੜ੍ਹ, 14 ਅਗਸਤ 2025 : ਆਜ਼ਾਦੀ ਦੇ 79ਵੇਂ ਦਿਹਾੜੇ ਮੌਕੇ ਪੰਜਾਬ ਪੁਲਸ ਦੇ ਕਈ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਵਧੀਆਂ ਸੇਵਾਵਾਂ ਲਈ ਰਾਸ਼ਟਰਪਤੀ ਤਮਗੇ ਨਾਲ ਸਨਮਾਨਤ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਸ (ਪੰਜਾਬ) ਦੇ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਹੈ। ਕੇਂਦਰ ਗ੍ਰਹਿ ਮੰਤਰਾਲਾ ਵੱਲੋਂ 14 ਅਗਸਤ 2025 ਨੂੰ ਜਾਰੀ ਪੱਤਰ ਅਨੁਸਾਰ ਹੇਠ ਲਿਖੇ ਅਧਿਕਾਰੀ ਪਦਕਾਂ ਲਈ ਚੁਣੇ ਗਏ ਹਨ, ਜਿਨ੍ਹਾਂ ਵਿਚ ਐਮ. ਐਫ. ਫਾਰੂਕੀ, ਸਟੇਟ ਆਰਮਡ ਪੁਲਸ ਜਲੰਧਰ, ਇੰਸਪੈਕਟਰ / ਐਲ. ਆਰ. ਸੁਰੇਸ਼ ਕੁਮਾਰ, ਕਾਊਂਟਰ ਇੰਟੈਲੀਜੈਂਸ, ਲੁਧਿਆਣਾ ਸ਼ਾਮਲ ਹਨ। ਇਸੇ ਤਰ੍ਹਾਂ ਮੇਰੀਟੋਰਿਅਸ ਸਰਵਿਸ ਮੈਡਲ ਗੁਰਦਿਆਲ ਸਿੰਘ (ਆਈ. ਪੀ. ਐਸ.-ਆਈ. ਜੀ. ਪੀ.) ਇੰਟੈਲੀਜੈਂਸ-11 ਪੰਜਾਬ, ਗੁਰਪ੍ਰੀਤ ਸਿੰਘ (ਪੀ. ਪੀ. ਐਸ.-ਡੀ. ਐਸ. ਪੀ.) ਐਸ. ਐਸ. ਓ. ਸੀ. ਅੰਮ੍ਰਿਤਸਰ, ਇੰਸਪੈਕਟਰ ਸਤਿੰਦਰ ਕੁਮਾਰ ਇੰਟੈਲੀਜੈਂਸ ਮੁੱਖ ਦਫ਼ਤਰ, ਸਾਸ ਨਗਰ, ਇੰਸਪੈਕਟਰ ਦੀਪਕ ਕੁਮਾਰ ਸੀ. ਆਈ. ਡੀ. ਜ਼ੋਨਲ, ਅੰਮ੍ਰਿਤਸਰ, ਇੰਸਪੈਕਟਰ ਜਗਦੀਪ ਸਿੰਘ ਸੀ. ਆਈ. ਡੀ. ਜ਼ੋਨਲ ਬਠਿੰਡਾ, ਇੰਸਪੈਕਟਰ ਤੇਜਿੰਦਰਪਾਲ ਸਿੰਘ 82ਵੀਂ ਬਟਾਲੀਅਨ ਪੀ. ਏ. ਪੀ. ਚੰਡੀਗੜ੍ਹ, ਐਸ. ਆਈ. ਐਲ. ਆਰ. ਅਮਰੀਕ ਸਿੰਘ, ਵਿਸ਼ੇਸ਼ ਡੀ. ਜੀ. ਪੀ. ਰੇਲਵੇ ਪਟਿਆਲਾ ਐਸ. ਆਈ. ਐਲ. ਆਰ. ਸੰਜੀਵ ਕੁਮਾਰ ਸੁਰੱਖਿਆ ਵਿੰਗ ਪੀ. ਪੀ. ਹੈਡ ਕੁਆਰਟਰ ਚੰਡੀਗੜ੍ਹ, ਐਸ. ਆਈ. ਐਲ. ਆਰ. ਅਮਰੀਪਾਲ ਸਿੰਘ ਪੀ. ਐਸ. ਓ ਟੂ ਡੀ. ਜੀ. ਪੀ. ਪੰਜਾਬ, ਐਸ. ਆਈ. ਐਲ. ਆਰ. ਅਨਿਲ ਕੁਮਾਰ ਏ. ਡੀ. ਜੀ. ਪੀ. ਸਟੇਟ ਆਰਮਡ ਪੁਲਿਸ, ਜਲੰਧਰ, ਐਸ. ਆਈ. ਐਲ. ਆਰ. ਭੁਪਿੰਦਰ ਸਿੰਘ ਕਾਊਂਟਰ ਇੰਟੈਲੀਜੈਂਸ, ਅੰਮ੍ਰਿਤਸਰ, ਐਸ. ਆਈ. ਕ੍ਰਿਸ਼ਨ ਕੁਮਾਰ ਪੀ. ਏ. ਪੀ. ਜੇਲ੍ਹ, ਪੰਜਾਬ, ਏ. ਐਸ. ਆਈ. ਕੁਲਦੀਪ ਸਿੰਘ 80ਵੀਂ ਬਟਾਲੀਅਨ, , ਜਲੰਧਰ, ਏ. ਐਸ. ਆਈ. ਐਲ. ਆਰ. ਜਸਵਿੰਦਰਜੀਤ ਸਿੰਘ 80ਵੀਂ ਬਟਾਲੀਅਨ ਪੀ. ਏ. ਪੀ. ਜਲੰਧਰ ਸ਼ਾਮਲ ਹਨ।