

ਕੈਨੇਡਾ ਵਿਚ ਹੋਈ ਮੋਰਿੰਡਾ ਦੇ ਨੌਜਵਾਨ ਦੀ ਮੌਤ ਜਲੰਧਰ, 14 ਅਗਸਤ : ਪੰਜਾਬ ਦੇ ਸ਼ਹਿਰ ਮੋਰਿੰਡਾ ਦੇ ਵਸਨੀਕ ਹਰਵਿੰਦਰ ਸਿੰਘ ਹੈਰੀ ਦੀ ਕਾਰ ਵਿਚ ਅੱਗ ਲੱਗਣ ਦੇੇ ਚਲਦਿਆਂ ਕੈਨੇਡਾ ਵਿਖੇ ਮੌਤ ਹੋ ਗਈ ਹੈ। ਨੌਜਵਾਨ ਜੋ ਕਿ 31 ਸਾਲਾਂ ਦਾ ਹੈ ਕੈਨੇਡਾ ਵਿਚ ਹਾਈਵੇ 417 ’ਤੇ ਉਟਾਵਾ ਵਿਚ ਰਹਿੰਦਾ ਸੀ। ਹੈਰੀ ਕਿਥੇ ਜਾ ਰਿਹਾ ਸੀ ਜਦੋਂ ਵਾਪਰਿਆ ਹਾਦਸਾ ਘਟਨਾ ਸਬੰਧੀ ਜਾਣਕਾਰੀ ਦਿੰਿਿਦਆਂ ਨੰਬਰਦਾਰ ਜਗਵਿੰਦਰ ਸਿੰਘ ਪੰਮੀ ਨੇ ਦੱਸਿਆ ਕਿ ਜਿਸ ਵੇਲੇ ਭਾਣਾ ਵਾਪਰਿਆ ਉਸ ਸਮੇਂ ਰੱਖੜੀ ਦਾ ਦਿਨ ਸੀ ਤੇ ਹੈਰੀ ਰੱਖੜੀ ਬੰਨਵਾਉਣ ਲਈ ਕੈਨੇਡਾ ਰਹਿੰਦੀ ਅਪਣੀ ਭੈਣ ਕੋਲ ਜਾ ਰਿਹਾ ਸੀ ਕਿ ਅਚਾਨਕ ਗੱਡੀ ਨੂੰ ਅੱਗ ਲੱਗ ਗਈ, ਜਿਸ ਕਾਰਨ ਜਿੱਥੇ ਕਾਰ ਸੜ ਕੇ ਸਵਾਹ ਹੋ ਗਈ, ਉਥੇ ਹੀ ਕਾਰ ਵਿਚ ਸਵਾਰ ਹੈਰੀ ਵੀ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।