post

Jasbeer Singh

(Chief Editor)

Punjab

ਪੰਜਾਬ ਰਾਜ ਚੋਣ ਕਮਿਸ਼ਨ ਨੇ ਕੀਤਾ ਚਾਰ ਮਿਊ਼ਸਪਲ ਕੌਂਸਲ ਚੋਣਾਂ ਦਾ ਨਵਾਂ ਪੋ੍ਗਰਾਮ ਜਾਰੀ

post-img

ਪੰਜਾਬ ਰਾਜ ਚੋਣ ਕਮਿਸ਼ਨ ਨੇ ਕੀਤਾ ਚਾਰ ਮਿਊ਼ਸਪਲ ਕੌਂਸਲ ਚੋਣਾਂ ਦਾ ਨਵਾਂ ਪੋ੍ਗਰਾਮ ਜਾਰੀ

ਚੰਡੀਗੜ੍ਹ, 26 ਮਈ 2026 : ਪੰਜਾਬ ਰਾਜ ਚੋਣ ਕਮਿਸ਼ਨ (Punjab State Election Commission) ਵਲੋਂ ਇਕ ਹੁਕਮ ਜਾਰੀ ਕਰਕੇ ਪੰਜਾਬ ਦੀਆਂ ਚਾਰ ਮਿਊਂਸਪਲ ਕੌਂਸਲ ਚੋਣਾਂ (Municipal Council Elections) ਦਾ ਨਵਾਂ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ।

ਕਿਹੜੇ ਕਿਹੜੇ ਮਿਊਂਸਪਲ ਕੌਂਸਲ ਹਨ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜੋ ਮਿਊਂਸਪਲ ਕੌਂਸਲ ਚੋਣਾਂ ਦਾ ਨਵਾਂ ਪ੍ਰੋਗਰਾਮ ਜਾਰੀ ਕੀਤਾ ਗਿਆਹੈ ਵਿਚ ਮਿਊਂਸਪਲ ਕੌਂਸਲ ਦੀਨਾਨਗਰ, ਮਿਊਂਸਪਲ ਕੌਂਸਲ ਗੁਰਦਾਸਪੁਰ, ਮਿਊਂਸਪਲ ਕੌਂਸਲ ਕਾਦੀਆਂ ਅਤੇ ਮਿਊਂਸਪਲ ਕੌਂਸਲ ਸ਼ਾਮ ਚੌਰਾਸੀ ਸ਼ਾਮਲ ਹਨ ।

ਕੀ ਨਵਾਂ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਚੋਣ ਕਮਿਸ਼ਨ ਵਲੋਂ

ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਨਵੇਂ ਸ਼ਡਿਊਲ ਮੁਤਾਬਕ ਨਾਮਜ਼ਦਗੀ ਪੱਤਰ (Nomination letter) ਦਾਖਲ ਕਰਨ ਦੀ ਪ੍ਰਕਿਰਿਆ 30 ਮਈ 2026 ਦਿਨ ਸ਼ਨੀਵਾਰ ਤੋਂ ਸ਼ੁਰੂ ਹੋਵੇਗੀ । ਉਮੀਦਵਾਰ ਸਵੇਰੇ 11 ਵਜੇ ਤੋਂ ਦੁਪਹਿਰ ਤਿੰਨ ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ । ਇਸਦੇ ਨਾਲ ਹੀ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖ਼ਰੀ 3 ਜੂਨ 2026 ਦਿਨ ਬੁੱਧਵਾਰ ਦੁਪਹਿਰ 3 ਵਜੇ ਤੱਕ ਹੋਵੇਗੀ ।

ਕਦੋਂ ਪੈਣੀਆਂ ਚਾਰ ਮਿਊਂਸਪਲ ਕੌਂਸਲ ਲਈ ਵੋਟਾਂ

ਨਾਮਜ਼ਦਗੀ ਪੱਤਰਾਂ ਦੀ ਪੜਤਾਲ 4 ਜੂਨ 2026 ਦਿਨ ਵੀਰਵਾਰ ਨੂੰ ਕੀਤੀ ਜਾਵੇਗੀ, ਜਦਕਿ ਉਮੀਦਵਾਰ 05 ਜੂਨ 2026 ਦਿਨ ਸ਼ੁੱਕਰਵਾਰ ਦੁਪਹਿਰ 3 ਵਜੇ ਤੱਕ ਆਪਣੇ ਨਾਮ ਵਾਪਸ ਲੈ ਸਕਣਗੇ । ਨਵੇਂ ਚੋਣ ਪ੍ਰੋਗਰਾਮ ਅਨੁਸਾਰ ਮਿਊਂਸਪਲ ਕੌਂਸਲ ਦੀਨਾਨਗਰ, ਮਿਊਂਸਪਲ ਕੌਂਸਲ ਗੁਰਦਾਸਪੁਰ, ਮਿਊਂਸਪਲ ਕੌਂਸਲ ਕਾਦੀਆਂ ਅਤੇ ਮਿਊਂਸਪਲ ਕੌਂਸਲ ਸ਼ਾਮ ਚੌਰਾਸੀ ਲਈ ਵੋਟਾਂ 13 ਜੂਨ 2026 ਦਿਨ ਸ਼ਨੀਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ । ਵੋਟਾਂ ਪੈਣ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਵੀ ਉਸੇ ਦਿਨ ਕੀਤੀ ਜਾਵੇਗੀ ।

ਰਾਜ ਚੋਣ ਕਮਿਸ਼ਨ ਨੇ ਪ੍ਰਗਰਾਮ ਦੇ ਨਾਲ-ਨਾਲ ਚੋਣ ਜਾਬਤਾ ਵੀ ਕਰ ਦਿੱਤੀ ਹੈ ਜਾਰੀ

ਰਾਜ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਚੋਣਾਂ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾਣਗੇ । ਚੋਣਾਂ ਦੇ ਐਲਾਨ ਦੇ ਨਾਲ, ਉਨ੍ਹਾਂ ਮਿਉਂਸੀਪਲ ਕੌਂਸਲਾਂ ਦੇ ਅਧਿਕਾਰ ਖੇਤਰ ਵਿੱਚ ਤੁਰੰਤ ਪ੍ਰਭਾਵ ਨਾਲ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ, ਜਿੱਥੇ ਚੋਣਾਂ ਹੋਣ ਜਾ ਰਹੀਆਂ ਹਨ। ਇਹ ਚੋਣ ਜਾਬਤਾ ਚੋਣ ਪ੍ਰਕ੍ਰਿਆ ਦੇ ਪੂਰਾ ਹੋਣ ਤੱਕ ਲਾਗੂ ਰਹੇਗਾ ।

 

Related Post

Instagram