

ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਹੋਈ ਪਟਿਆਲਾ 16 ਦਸੰਬਰ : ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਪਟਿਆਲਾ ਵਿਖੇ ਸੂਬਾਈ ਪ੍ਰਧਾਨ ਸ. ਹਰੀ ਸਿੰਘ ਟੌਹੜਾ ਦੀ ਅਗਵਾਈ ਹੇਠ ਹੋਈ । ਸ. ਟੌਹੜਾ ਨੇ ਪੰਜਾਬ ਸਰਕਾਰ ਨੂੰ ਜੋਰ ਦੇ ਕੇ ਆਖਿਆ ਕਿ ਜੋ ਵਾਅਦੇ ਸਰਕਾਰ ਨੇ ਮੁਲਾਜਮਾ ਨਾਲ ਕੀਤੇ ਸਨ । ਉਨ੍ਹਾਂ ਵਾਅਦਿਆ ਦੀ ਪੂਰਤੀ ਸਰਕਾਰ ਵੱਲੋਂ ਨਹੀ ਕੀਤੀ ਗਈ ਅਤੇ ਨਾ ਹੀ ਮੁਲਾਜਮਾ ਦੀ ਪੁਰਾਣੀ ਪੈਨਸ਼ਨ ਅਜੇ ਤੱਕ ਬਹਾਲ ਕੀਤੀ ਗਈ ਹੈ । ਜਿਹੜੇ ਕਰਮਚਾਰੀ ਵਰਕਚਾਰਜ, ਦਿਹਾੜੀਦਾਰ ਆਉਟਸੋਰਸਿੰਗ ਤੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਵੀ ਅਜੇ ਤੱਕ ਰੈਗੂਲਰ ਨਹੀ ਕੀਤਾ ਗਿਆ । ਕੇਂਦਰ ਸਰਕਾਰ ਵੱਲੋਂ ਮੁਲਾਜਮਾ ਨੂੰ 53% ਡੀ.ਏ ਦਿੱਤਾ ਜਾ ਰਿਹਾ ਹੈ ਜਦਕਿ ਪੰਜਾਬ ਸਰਕਾਰ ਵੱਲੋਂ ਮੁਲਾਜਮਾ ਨੂੰ 42 % ਡੀ. ਏ. ਦਿੱਤਾ ਜਾ ਰਿਹਾ ਹੈ, ਜੋ ਕਿ 11 % ਘੱਟ ਹੈ, ਜਿਹੜੇ ਕਰਮਚਾਰੀ ਸਾਲ 2016 ਤੋਂ ਪਹਿਲਾ ਰਿਟਾਇਰ ਹੋਏ ਹਨ ਉਨ੍ਹਾਂ ਰਿਟਾਇਰੀ ਕਰਮਚਾਰੀ ਨੂੰ 2.45 ਨਾਲ ਪੈਨਸ਼ਨ ਦਿੱਤੀ ਜਾ ਰਹੀ ਹੈ ਜਦਕਿ ਸਾਲ 2016 ਤੋਂ ਬਾਅਦ ਰਿਟਾਇਰੀ ਕਰਮਚਾਰੀਆਂ ਨੂੰ 2.59 ਨਾਲ ਬਣਦੀ ਪੈਨਸ਼ਨ ਦਿੱਤੀ ਜਾ ਰਹੀ ਹੈ । ਸ. ਟੌਹੜਾ ਨੇ ਇਹ ਵੀ ਦੱਸਿਆ ਕਿ ਵੱਖ-ਵੱਖ ਵਿਭਾਗਾ ਵਿੱਚ ਪੁਨਰਗਠਨ ਦਾ ਬਹਾਨਾ ਬਣਾ ਕੇ ਸਾਰੀਆਂ ਪੋਸਟਾ ਸਰਪਲੱਸ ਕਰ ਦਿੱਤੀਆਂ ਗਈਆਂ ਹਨ । ਇਸ ਤਰ੍ਹਾ ਕਰਨ ਨਾਲ ਨਵੀ ਭਰਤੀ ਨਹੀ ਹੋ ਰਹੀ । ਇਸ ਇਕੱਤਰਤਾ ਵਿੱਚ ਹੋਰਨਾ ਤੋ ਇਲਾਵਾ ਅਸ਼ਵਨੀ ਜੋਸੀ, ਨਿਰਭੈਅ ਸਿੰਘ, ਜਰਨੈਲ ਸਿੰਘ, ਹਰਭਜਨ ਸਿੰਘ ਭਿੰਦਰ, ਗੁਰਮੀਤ ਸਿੰਘ ਬੇਨਰਾ, ਪਵਿੱਤਰ ਮੌੜ, ਜਸਪਾਲ ਸਿੰਘ ਦਰੋਗੇਵਾਲਾ, ਅਮਰੀਕ ਸਿੰਘ ਫਰਵਾਈ, ਅਵਤਾਰ ਸਿੰਘ ਕਾਂਗੜਾ, ਹਰਪ੍ਰੀਤ ਸਿੰਘ ਚੌਂਦਾ, ਗੁਰਮੀਤ ਸਿੰਘ ਖੇੜੀ, ਬਲਬੀਰ ਸਿੰਘ ਬਡਰੁੱਖਾ ਆਦਿ ਤੋਂ ਇਲਾਵਾ ਹੋਰ ਸੀਨੀਅਰ ਆਗੂ ਵੀ ਸ਼ਾਮਿਲ ਹੋਏ ।
Related Post
Popular News
Hot Categories
Subscribe To Our Newsletter
No spam, notifications only about new products, updates.