post

Jasbeer Singh

(Chief Editor)

Patiala News

ਪੰਜਾਬ ਸਟੇਟ ਕਰਮਚਾਰੀ ਦਲ ਵੱਲੋਂ ਸਿੰਚਾਈ ਵਿਭਾਗ ਬਾਰਾ ਖੂਹ ਪਟਿਆਲਾ ਵਿਖੇ ਜਥੇਬੰਦੀ ਦੇ ਦਫਤਰ ਦਾ ਉਦਘਾਟਨ

post-img

ਪੰਜਾਬ ਸਟੇਟ ਕਰਮਚਾਰੀ ਦਲ ਵੱਲੋਂ ਸਿੰਚਾਈ ਵਿਭਾਗ ਬਾਰਾ ਖੂਹ ਪਟਿਆਲਾ ਵਿਖੇ ਜਥੇਬੰਦੀ ਦੇ ਦਫਤਰ ਦਾ ਉਦਘਾਟਨ ਪਟਿਆਲਾ, 9 ਜੂਨ : ਪੰਜਾਬ ਸਟੇਟ ਕਰਮਚਾਰੀ ਦਲ ਵੱਲੋਂ ਸਿੰਚਾਈ ਵਿਭਾਗ ਬਾਰਾ ਖੂਹ ਪਟਿਆਲਾ ਵਿਖੇ ਜਥੇਬੰਦੀ ਦੇ ਦਫਤਰ ਦਾ ਉਦਘਾਟਨ ਕਰਦਿਆ ਅਤੇ ਦਫਤਰ ਦੇ ਬਾਹਰ ਝੰਡਾ ਲਹਿਰਾਦਿਆ ਦਲ ਦੇ ਸੂਬਾਈ ਪ੍ਰਧਾਨ ਸ. ਹਰੀ ਸਿੰਘ ਟੌਹੜਾ ਨੇ ਮੁਲਾਜਮ ਵਰਗ ਨੂੰ ਸੱਦਾ ਦਿੱਤਾ ਕਿ ਉਹ ਮੁਲਾਜਮ ਦੇ ਭਲਾਈ ਲਈ ਮੁਲਾਜਮਾਂ ਦੀ ਨੁਮਾਇੰਦਾ ਜਥੇਬੰਦੀ ਪੰਜਾਬ ਸਟੇਟ ਕਰਮਚਾਰੀ ਦਲ ਵਿੱਚ ਸ਼ਾਮਲ ਹੋਣ ਤਾਂ ਜੋ ਮੁਲਾਜਮ ਦੀਆਂ ਮੁਸ਼ਕਿਲਾਂ ਨੂੰ ਚੰਗੀ ਤਰ੍ਹਾਂ ਸਰਕਾਰ ਅਤੇ ਅਧਿਕਾਰੀਆਂ ਕੋਲ ਭੇਜਿਆ ਜਾ ਸਕੇ। ਸ. ਟੋਹੜਾ ਨੇ ਸਰਕਾਰ ਨੂੰ ਜੋਰ ਦੇ ਆਖਿਆ ਕਿ ਸਰਕਾਰ ਦਿਹਾੜੀਦਾਰ, ਆਡਹਾੱਕ ਤੇ ਲੱਗੇ ਕਰਮਚਾਰੀਆਂ ਨੂੰ ਸਰਕਾਰ ਆਪਣੇ ਵਾਅਦਿਆ ਅਨੁਸਾਰ ਰੈਗੂਲਰ ਕਰੇ। ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। ਪੁਰਾਣੀ ਪੇ ਕਮਿਸ਼ਨ ਦੀਆਂ ਤਰੁਟੀਆਂ ਨੂੰ ਦੂਰ ਕੀਤਾ ਜਾਵੇ। ਜਿਹੜੇ ਕਰਮਚਾਰੀ ਸਾਲ 2016 ਤੋਂ ਪਹਿਲਾ ਰਿਟਾਇਰ ਹੋਏ ਹਨ। ਉਨ੍ਹਾਂ ਨੂੰ 2016 ਤੋਂ ਬਾਅਦ ਰਿਟਾਇਰ ਹੋਏ ਕਰਮਚਾਰੀਆਂ ਵਾਂਗ 2.59 ਨਾਲ ਪੈਨਸ਼ਨ ਦਿੱਤੀ ਜਾਵੇ। ਅਨਾਮਲੀ ਕਮੇਟੀ ਦੇ ਕੰਮ ਨੂੰ ਚੁਸਤ ਦਰੁਸਤ ਕਰਵਾਇਆ ਜਾਵੇ। ਕੇਂਦਰ ਸਰਕਾਰ ਵੱਲੋਂ ਜੋ ਨਵਾ ਪ੍ਰਪੋਸਲ ਰਿਟਾਇਰ ਕਰਮਚਾਰੀਆਂ ਦੇ ਡੀ.ਏ ਨੂੰ ਬੰਦ ਕਰਨ ਦੀ ਬਣਾਈ ਜਾ ਰਹੀ ਹੈ। ਉਹ ਮੰਦਭਾਗੀ ਹੈ। ਸਰਕਾਰ ਇਸ ਬਣਾਈ ਗਈ ਪ੍ਰਪੋਸਲ ਨੂੰ ਰੱਦ ਕਰੇ। ਇਸ ਤੋਂ ਇਲਾਵਾ ਸਤਪਾਲ ਸਿੰਘ ਖਾਨਪੁਰ, ਰਾਕੇਸ਼ ਬਾਤਿਸ ਜਨਰਲ ਸਕੱਤਰ, ਗੁਰਬਖਸ਼ ਸਿੰਘ, ਕਰਨੈਲ ਸਿੰਘ ਰਾਈ, ਰਾਮਾ ਗਰਗ, ਅਵਤਾਰ ਸਿੰਘ ਰਾਜਪੁਰਾ, ਰਾਜੇਸ਼ ਮਨੀ, ਬਲਵਿੰਦਰ ਸਿੰਘ, ਆਦਿ ਆਗੂ ਵੀ ਸ਼ਾਮਲ ਹੋਏ।

Related Post