ਸੜਕੀ ਹਾਦਸੇ ਵਿਚ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਹੋਈ ਮੌਤ ਮਾਨਸਾ, 22 ਨਵੰਬਰ 2025 : ਪੰਜਾਬ ਦੇ ਜਿ਼ਲਾ ਮਾਨਸਾ ਦੇ ਨੇੜਲੇ ਪਿੰਡ ਖਿਆਲਾ ਦੇ ਵਸਨੀਕ ਤੇ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਜਿਸ ਨਾਲ ਪੰਜਾਬੀ ਸੰਗੀਤ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਦੱਸਣਯੋਗ ਹੈ ਕਿ ੁਉਕਤ ਹਾਦਸਾ ਮਾਨਸਾ-ਪਟਿਆਲਾ ਸੜਕ ‘ਤੇ ਵਾਪਰਿਆ। ਕਾਰ ਟਕਰਾ ਗਈ ਸੀ ਟਰੱਕ ਨਾਲ ਪ੍ਰਾਪਤ ਜਾਣਕਾਰੀ ਮੁਤਾਬਕ ਹਰਮਨ ਸਿੱਧੂ ਬੀਤੀ ਰਾਤ ਆਪਣੇ ਪਿੰਡ ਖਿਆਲਾ ਵਾਪਸ ਆ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਹਰਮਨ ਸਿੱਧੂ ਦੀ ਜਾਨ ਚਲੀ ਗਈ। ਗਾਇਕ ਦੇ ਅਚਾਨਕ ਦੇਹਾਂਤ ਨਾਲ ਪ੍ਰਸ਼ੰਸਕਾਂ ਅਤੇ ਸੰਗੀਤ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਗਾਇਕ ਹਰਮਨ ਸਿੱਧੂ ਮਿਸ ਪੂਜਾ ਦੇ ਆਪਣੇ ਗੀਤ “ਪੇਪਰ ਯਾ ਪਿਆਰ” ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਮ੍ਰਿਤਕ ਗਾਇਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਧੀ ਛੱਡ ਗਿਆ ਹੈ। ਉਸਦੇ ਪਿਤਾ ਦਾ ਵੀ ਡੇਢ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ ।
