
ਪੰਜਾਬੀ ਯੂਨੀਵਰਸਿਟੀ ਦੇ ਕੋਰਸ 'ਯੂ.ਜੀ.-ਪੀ.ਜੀ.-ਇਨ ਫਿ਼ਲਮ ਮੇਕਿੰਗ ਨੂੰ ਭਰਪੂਰ ਹੁਲਾਰਾ
- by Jasbeer Singh
- June 17, 2025

ਪੰਜਾਬੀ ਯੂਨੀਵਰਸਿਟੀ ਦੇ ਕੋਰਸ 'ਯੂ.ਜੀ.-ਪੀ.ਜੀ.-ਇਨ ਫਿ਼ਲਮ ਮੇਕਿੰਗ ਨੂੰ ਭਰਪੂਰ ਹੁਲਾਰਾ -ਪਿਛਲੇ ਸਾਲ ਨਾਲੋਂ 10 ਸੀਟਾਂ ਵਧਾਈਆਂ ਪਟਿਆਲਾ, 17 ਜੂਨ : ਪੰਜਾਬੀ ਯੂਨੀਵਰਸਿਟੀ ਦੇ ਥੀਏਟਰ ਅਤੇ ਫਿ਼ਲਮ ਪ੍ਰੋਡਕਸ਼ਨ ਵਿਭਾਗ ਵੱਲੋਂ ਪਿਛਲੇ ਸਾਲ ਸ਼ੁਰੂ ਕੀਤੇ ਗਏ ਕੋਰਸ 'ਯੂ.ਜੀ.-ਪੀ.ਜੀ.-ਇਨ ਫਿ਼ਲਮ ਮੇਕਿੰਗ ਨੂੰ ਭਰਪੂਰ ਹੁਲਾਰਾ ਮਿਲਿਆ ਹੈ। ਜਿ਼ਕਰਯੋਗ ਹੈ ਕਿ ਪਿਛਲੇ ਸਾਲ ਇਸ ਕੋਰਸ ਲਈ ਅਲਾਟ ਹੋਈਆਂ 20 ਸੀਟਾਂ ਭਰ ਜਾਣ ਤੋਂ ਬਾਅਦ ਵਿਦਿਆਰਥੀਆਂ ਦੇ ਭਰਵੇਂ ਹੁੰਗਾਰੇ ਨੂੰ ਵੇਖਦਿਆਂ ਇਸ ਸਾਲ 10 ਸੀਟਾਂ ਦਾ ਹੋਰ ਵਾਧਾ ਕੀਤਾ ਗਿਆ ਸੀ। ਵਿਭਾਗ ਨੇ ਇਹ ਸਾਰੀਆਂ 30 ਸੀਟਾਂ ਭਰ ਲਈਆਂ ਹਨ। ਵਿਭਾਗ ਮੁਖੀ ਡਾ. ਹਰਜੀਤ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰਸ ਨੂੰ ਏਨਾ ਚੰਗਾ ਹੁਲਾਰਾ ਮਿਲ ਰਿਹਾ ਹੈ ਕਿ ਹਾਲੇ ਹੋਰ ਵਿਦਿਆਰਥੀ ਇਸ ਕੋਰਸ ਵਿੱਚ ਸੀਟ ਲੈਣ ਲਈ ਪਹੁੰਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿੱਚ ਵਿਦਿਆਰਥੀਆਂ ਨੂੰ ਫਿ਼ਲਮ ਨਿਰਦੇਸ਼ਨ, ਪਟਕਥਾ ਲੇਖਨ, ਫਿ਼ਲਮ ਸੰਪਾਦਨ, ਪ੍ਰੋਡਕਸ਼ਨ ਮੈਨੇਜਮੈਂਟ, ਸਿਨਮੈਟੋਗਰਾਫ਼ੀ, ਸਾਊਂਡ ਆਦਿ ਵਿਸਿ਼ਆਂ ਬਾਰੇ ਸਿਧਾਂਤਕ ਅਤੇ ਵਿਹਾਰਕ ਸਿਖਲਾਈ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਕੋਰਸ ਵੱਡੀ ਇੰਡਸਟਰੀ ਨਾਲ਼ ਜੁੜਿਆ ਹੋਇਆ ਹੋਣ ਕਾਰਨ ਕੋਰਸ ਉਪਰੰਤ ਵਿਦਿਆਰਥੀ ਫਿ਼ਲਮ ਉਦਯੋਗ ਦੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਸਕਦੇ ਹਨ।