post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ ਵਿਭਾਗ ਵੱਲੋਂ 'ਮਾਨਸਿਕ ਸਿਹਤ ਅਤੇ ਤੰਦਰੁਸਤੀ' ਵਿਸ਼ੇ 'ਤ

post-img

ਪੰਜਾਬੀ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ ਵਿਭਾਗ ਵੱਲੋਂ 'ਮਾਨਸਿਕ ਸਿਹਤ ਅਤੇ ਤੰਦਰੁਸਤੀ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਪਟਿਆਲਾ, 11 ਨਵੰਬਰ : ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ ਵਿਭਾਗ ਵੱਲੋਂ 'ਮਾਨਸਿਕ ਸਿਹਤ ਅਤੇ ਤੰਦਰੁਸਤੀ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ । ਇਹ ਭਾਸ਼ਣ ਡੀਨ ਵਿਦਿਆਰਥੀ ਭਲਾਈ ਦਫ਼ਤਰ ਵਿਚਲੇ ਵਿਦਿਆਰਥੀ ਕਾਉਂਸਲਿੰਗ ਸੈਂਟਰ ਤੋਂ ਕੌਂਸਲਰ ਡਾ. ਰੂਬੀ ਗੁਪਤਾ ਨੇ ਦਿੱਤਾ । ਡਾ. ਰੂਬੀ ਗੁਪਤਾ ਨੇ ਆਪਣੇ ਇਸ ਵਿੱਚ ਮਾਨਸਿਕ ਸਿਹਤ ਦੀਆਂ ਵੱਖ-ਵੱਖ ਪਰਤਾਂ ਅਤੇ ਮਾਪਦੰਡਾਂ ਬਾਰੇ ਗੱਲ ਕਰਦਿਆਂ ਸੰਪੂਰਨ ਤੰਦਰੁਸਤੀ ਵਿੱਚ ਇਸ ਦੀ ਮਹੱਤਤਾ ਬਾਰੇ ਦੱਸਿਆ । ਵਿਭਾਗ ਮੁਖੀ ਡਾ. ਰੰਜੀਤਾ ਨੇ ਇਸ ਮੌਕੇ ਬੋਲਦਿਆਂਮਾਨਸਿਕ ਸਿਹਤ ਬਾਰੇ ਟਿੱਪਣੀਆਂ ਕੀਤੀ ਅਤੇ ਇਸ ਦੀ ਅਹਿਮੀਅਤ ਨੂੰ ਜਾਨਣ ਦੀ ਲੋੜ ਬਾਰੇ ਜ਼ੋਰ ਦਿੱਤਾ । ਵਿਦਿਆਰਥੀਆਂ ਵੱਲੋਂ ਇਸ ਮੌਕੇ ਵਿਸ਼ੇ ਨਾਲ਼ ਸੰਬੰਧਤ ਵੱਖ-ਵੱਖ ਸਵਾਲ ਪੁੱਛ ਕੇ ਸੰਵਾਦ ਰਚਾਇਆ ਗਿਆ ।

Related Post