post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਸਿੰਡੀਕੇਟ ਦੀ ਇਕੱਤਰਤਾ

post-img

ਪੰਜਾਬੀ ਯੂਨੀਵਰਸਿਟੀ ਸਿੰਡੀਕੇਟ ਦੀ ਇਕੱਤਰਤਾ ਗੈਰ ਅਧਿਆਪਨ ਕਰਮਚਾਰੀਆਂ ਦੇ ਭੇਜੇ ਏਜੰਡੇ ਵਰਕਚਾਰਜ ਤੋਂ ਰੈਗੂਲਰ, ਸਕੱਤਰੇਤ ਪੇਅ ਤੇ ਲੱਗੀ ਮੋਹਰ ਕੱਚੇ ਕਰਮਚਾਰੀਆਂ ਦਾ ਭਵਿੱਖ ਹੋਇਆ ਸੁਰੱਖਿਅਤ:- ਰਾਜਿੰਦਰ ਸਿੰਘ ਬਾਗੜੀਆਂ ਪਟਿਆਲਾ 25 ਅਪ੍ਰੈਲ:-( ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਿਛਲੇ ਦਿਨੀਂ ਗੈਰ ਅਧਿਆਪਨ ਕਰਮਚਾਰੀਆਂ ਵਲੋਂ ਲਗਾਏ ਲਗਾਤਾਰ ਧਰਨੇ ਕਾਰਨ ਵਾਇਸ ਚਾਂਸਲਰ ਕਰਮਜੀਤ ਸਿੰਘ ਵਲੋਂ ਅੱਜ ਸਿਡੀਕੇਟ ਦੀ ਅਹਿਮ ਇਕੱਤਰਤਾ ਕਰਵਾਈ ਗਈ। ਭਰੋਸੇਯੋਗ ਸੂਤਰਾਂ ਅਨੁਸਾਰ ਅੱਜ ਦੀ ਹੋਈ ਸਿੰਡੀਕੇਟ ਦੋਰਾਨ ਗੈਰ ਅਧਿਆਪਨ ਕਰਮਚਾਰੀਆਂ ਦੇ ਭੇਜੇ ਗਏ ਏਜੰਡੇ, ਜਿਸ ਵਿੱਚ ਵਰਕਚਾਰਜ ਕਰਮਚਾਰੀਆਂ ਨੂੰ ਰੈਗੂਲਰ ਕਰਨ ਫੈਸਲਾ ਹਾਂ ਪੱਖੀ ਲਿਆ ਗਿਆ।ਇਸੇ ਤਰ੍ਹਾਂ ਬਾਕੀ ਯੂਨੀਵਰਸਿਟੀਆਂ ਵਿੱਚ ਕਰਮਚਾਰੀਆਂ ਨੂੰ ਮਿਲ ਰਹੇ ਸਕੱਤਰੇਤ ਪੇਅ ਨੂੰ ਵੀ ਯੂਨੀਵਰਸਿਟੀ ਮੁਲਾਜ਼ਮਾਂ ਲਈ ਲਾਗੂ ਕਰਨ ਦਾ ਅਹਿਮ ਫੈਸਲਾ ਲਿਆ ਗਿਆ। ਵਾਇਸ ਚਾਂਸਲਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਰਾਜਿੰਦਰ ਸਿੰਘ ਬਾਗੜੀਆਂ ਅਤੇ ਪ੍ਰਕਾਸ਼ ਸਿੰਘ ਧਾਲੀਵਾਲ ਨੇ ਕਿਹਾ ਕਿ ਅੱਜ ਦੀ ਹੋਈ ਸਿੰਡੀਕੇਟ ਦੋਰਾਨ ਗੈਰ ਅਧਿਆਪਨ ਕਰਮਚਾਰੀਆਂ ਦੇ ਹੱਕ ਵਿੱਚ ਇਤਿਹਾਸਕ ਫੈਸਲਿਆਂ ਤੇ ਮੋਹਰ ਲਗਾਈ ਗਈ ਹੈ। ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਕੱਚੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਨਾਲ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਭਵਿੱਖ ਸੁਰੱਖਿਅਤ ਕੀਤਾ ਗਿਆ ਹੈ। ਪੰਜਾਬ ਦੀਆਂ ਵੱਖ ਵੱਖ ਯੂਨੀਵਰਸਿਟੀ ਵਿੱਚ ਕਰਮਚਾਰੀਆਂ ਨੂੰ ਮਿਲ ਰਿਹਾ ਸਕੱਤਰੇਤ ਪੇਅ ਵੀ ਹੁਣ ਪੰਜਾਬੀ ਯੂਨੀਵਰਸਿਟੀ ਕਰਮਚਾਰੀਆਂ ਨੂੰ ਦੁਗਣਾ ਮਿਲਣਾ ਤਹਿ ਕੀਤਾ ਗਿਆ ਹੈ। ਜਿਸ ਨਾਲ ਗੈਰ ਅਧਿਆਪਨ ਕਰਮਚਾਰੀਆਂ ਨਾਲ ਹੋ ਰਿਹਾ ਵਿਤਕਰਾ ਖਤਮ ਕੀਤਾ ਗਿਆ ਹੈ। ਸਿੰਡੀਕੇਟ ਵਿੱਚ ਭੇਜੇ ਬਾਕੀ ਏਜੰਡੀਆ ਨੂੰ ਵਿਚਾਰਿਆ ਨਹੀਂ ਗਿਆ। ਅੱਜ ਦੀ ਸਿੰਡੀਕੇਟ ਵਿਸ਼ੇਸ਼ ਤੌਰ ਤੇ ਗੈਰ ਅਧਿਆਪਨ ਕਰਮਚਾਰੀਆਂ ਵਲੋਂ ਲਗਾਏ ਗਏ ਧਰਨੇ ਕਾਰਨ ਐਮਰਜੈਂਸੀ ਵਿੱਚ ਬੁਲਾਈ ਗਈ ਸੀ। ਅੱਜ ਦੀ ਸਿੰਡੀਕੇਟ ਵਿੱਚ ਹੋਏ ਫੈਸਲਿਆਂ ਦਾ ਵੱਖ ਵੱਖ ਆਗੂਆਂ ਰਾਜਿੰਦਰ ਸਿੰਘ ਬਾਗੜੀਆਂ, ਪ੍ਰਕਾਸ਼ ਸਿੰਘ ਧਾਲੀਵਾਲ, ਤੇਜਿੰਦਰ ਸਿੰਘ ਜਗਤਾਰ ਸਿੰਘ ਸੇਣੀ, ਸੁਖਵਿੰਦਰ ਸਿੰਘ ਸੁੱਖੀ,ਗਗਨ ਸ਼ਰਮਾ, ਭੁਪਿੰਦਰ ਸਿੰਘ ਢਿੱਲੋਂ, ਪ੍ਰਭਜੋਤ ਸਿੰਘ, ਮੋਹਮੰਦ ਜ਼ਹਿਰ, ਕਰਨੈਲ ਸਿੰਘ , ਨਵਦੀਪ ਸਿੰਘ, ਗੁਰਪਿਆਰ ਸਿੰਘ, ਲੱਖੀ ਰਾਮ,ਸੁਖੀ ,ਹੈਪੀ, ਬਲਜੀਤ ਸਿੰਘ, ਹਰਮਿੰਦਰ ਸਿੰਘ,ਸੋਹਣ ਸਿੰਘ, ਗੁਰਮੁਖ ਸਿੰਘ , ਪ੍ਰਵੀਨ ਸਿੰਘ, ਹਰਮਿੰਦਰ ਸਿੰਘ, ਸੁਰੇਸ਼ ਸਿੰਘ , ਕੇਵਲ ਸਿੰਘ, ਲਾਡੀ ਸਿੰਘ,ਜੱਸੀ ਸਿੰਘ, ਤਜਿੰਦਰ ਸਿੰਘ,ਆਦਿ ਕਰਮਚਾਰੀਆਂ ਨੇ ਧੰਨਵਾਦ ਕੀਤਾ।

Related Post