post

Admin

(Chief Editor)

Latest update

ਪੰਜਾਬੀ ਨੌਜਵਾਨ ਦੀ ਕੈਨੇਡਾ ਵਿਚ ਤੈਰਾਕੀ ਕਰਦਿਆਂ ਡੁੱਬਣ ਕਾਰਨ ਹੋਈ ਮੌਤ

post-img

ਪੰਜਾਬੀ ਨੌਜਵਾਨ ਦੀ ਕੈਨੇਡਾ ਵਿਚ ਤੈਰਾਕੀ ਕਰਦਿਆਂ ਡੁੱਬਣ ਕਾਰਨ ਹੋਈ ਮੌਤ

ਕੈੈਨੇਡਾ, 20 ਅਗਸਤ 2026 : ਭਾਰਤ ਦੇਸ ਦੇ ਸੂਬੇ ਪੰਜਾਬ ਦੇ ਰਹਿਣ ਵਾਲੇ ਇਕ ਪੰਜਾਬੀ ਨੌਜਵਾਨ ਦੀ ਕੈਨੈਡਾ (Canada) ਵਿਖੇ ਤੈਰਾਕੀ ਕਰਦੇ ਵੇਲੇ ਡੁੱਬਣ ਦੇ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਪੰਜਾਬੀ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਜਿਸ ਪੰਜਾਬੀ ਮੂਲ ਦੇ ਨੌਜਵਾਨ ਦੀ ਮੌਤ ਤੈਰਾਕੀ ਕਰਦੇ ਵੇਲੇ ਗੋਲਡਸਟਰੀਮ ਪ੍ਰੋਵਿਨਸ਼ੀਅਲ ਪਾਰਕ ਵਿਚ ਡੁੱਬਣ ਦੇ ਕਾਰਨ (drowning) ਹੋਈ ਹੈ ਦੀ ਬੇਸ਼ਕ ਪਛਾਣ ਕੈਨੇਡੀਅਨ ਪੁਲਸ ਵਲੋਂ ਜਾਰੀ ਨਹੀਂ ਕੀਤੀ ਗਈ ਹੈ ਪਰ ਵਿਕਟੋਰੀਆ ਦੇ ਨੌਜਵਾਨ ਪੁਸ਼ਪਿੰਦਰ ਸਿੰਘ ਨੇ ਜਾਨ ਗੁਆਉਣ ਵਾਲੇ ਨੌਜਵਾਨ ਦੀ ਸ਼ਨਾਖਤ ਆਪਣੇ ਵੱਡੇ ਭਰਾ ਦੀਪਇੰਦਰ ਸਿੰਘ (Deepinder Singh) ਦੇ ਤੌਰ 'ਤੇ ਕੀਤੀ ਹੈ ।

ਕੀ ਦੱਸਿਆ ਵੈਸਟਸ਼ੋਰ ਕੈਨੇਡੀਅਨ ਪੁਲਸ ਨੇ

ਬੀ. ਸੀ. ਦੇ ਵਾਟਰ ਫ਼ਾਲ ’ਤੇ ਵਾਪਰੇ ਹਾਦਸੇ ਬਾਰੇ ਵੈਸਟਸ਼ੋਰ ਕੈਨੇਡੀਅਨ ਪੁਲਸ (Canadian Police) ਨੇ ਦੱਸਿਆ ਕਿ ਇਕ ਨੌਜਵਾਨ ਅਚਨਚੇਤ ਪਾਣੀ ਵਿਚ ਗੋਤੇ ਖਾਣ ਲੱਗਾ ਅਤੇ ਮੁੜ ਬਾਹਰ ਨਿਕਲ ਨਾ ਸਕਿਆ । ਆਲੇ ਦੁਆਲੇ ਮੌਜੂਦ ਲੋਕਾਂ ਨੇ ਉਸ ਨੂੰ ਬਾਹਰ ਕਢਿਆ ਅਤੇ ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਪੁੱਜਣ ਤਕ ਮੁਢਲੀ ਸਹਾਇਤਾ ਦੇਣ ਦੇ ਯਤਨ ਕੀਤੇ । ਉਧਰ ਬੀ. ਸੀ. ਐਮਰਜੈਂਸੀ ਹੈਲਥ ਸਰਵਿਸਿਜ਼ ਦੇ ਪੈਰਾਮੈਡਿਕ ਪਬਲਿਕ ਇਨਫ਼ਰਮੇਸ਼ਨ ਅਫ਼ਸਰ ਬ੍ਰਾਇਨ ਟਵੇਟਸ ਨੇ ਦਸਿਆ ਕਿ ਸਾਂਝੇ ਯਤਨਾਂ ਦੇ ਬਾਵਜੂਦ ਨੌਜਵਾਨ ਨੂੰ ਬਚਾਇਆ ਨਾ ਜਾ ਸਕਿਆ ।

Related Post

Instagram