ਪੰਜਾਬੀ ਨੌਜਵਾਨ ਦੀ ਕੈਨੇਡਾ `ਚ ਸੜਕ ਹਾਦਸੇ ਵਿਚ ਹੋਈ ਮੌਤ ਬੀਜਾ, 22 ਅਪ੍ਰੈਲ 2026 : ਨੇੜਲੇ ਪਿੰਡ ਜਸਪਾਲੋਂ ਦੇ ਨੌਜਵਾਨ ਦੀ ਕੈਨੇਡਾ `ਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ । ਕੌਣ ਹੈ ਇਹ ਨੌਜਵਾਨ ਸਮਾਜ ਸੇਵੀ ਗੁਰਦਾਸ ਸਿੰਘ ਗੁਰਮ (ਲੱਖੀ) ਅਤੇ ਮ੍ਰਿਤਕ ਨੌਜਵਾਨ ਦੇ ਤਾਇਆ ਜਗਜੀਤ ਸਿੰਘ ਜੀਤਾ ਨੇ ਦੱਸਿਆ ਕਿ ਨੌਜਵਾਨ ਜੁਗਰਾਜ ਸਿੰਘ ਜੋਗੀ (26) ਪੁੱਤਰ ਸੁਰਿੰਦਰਪਾਲਸਿੰਘ (ਜਸਪਾਲੋਂ-ਬਗਲੀ ਵਾਲੇ) ਦਾ ਇਕਲੌਤਾ ਪੁੱਤਰ ਸੀ। ਉਹ ਸਾਲ 2017 `ਚ ਕੈਨੇਡਾ ਗਿਆ ਸੀ । ਕਿਵੇਂ ਵਾਪਰਿਆ ਸੜਕ ਹਾਦਸਾ ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਕੈਨੇਡਾ ਵਿਚ ਜੁਗਰਾਜ ਸਿੰਘ ਦੇ ਟਰਾਲੇ ਦੀ ਕਿਸੇ ਦੂਜੇ ਟਰਾਲੇ ਨਾਲ ਭਿਆਨਕ ਟੱਕਰ ਹੋ ਗਈ । ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਜਿਥੇ ਜੁਗਰਾਜ ਸਿੰਘ ਜੋਗੀ ਦੀ ਮੌਕੇ `ਤੇ ਮੌਤ ਹੋ ਗਈ, ਉਥੇ ਹੀ ਦੂਜੇ ਟਰਾਲੇ ਵਿਚ ਸਵਾਰ 2 ਹੋਰ ਪੰਜਾਬੀ ਨੌਜਵਾਨਾਂ ਦੀ ਵੀ ਮੌਤ ਹੋ ਜਾਣ ਦੀ ਖ਼ਬਰ ਹੈ । ਮ੍ਰਿਤਕ ਨੌਜਵਾਨ ਕੈਨੇਡਾ ਦੇ ਵਿੰਨੀਪੈਗ ਵਿਖੇ ਆਪਣੀ ਭੈਣ ਕੋਲ ਰਹਿੰਦਾ ਸੀ ।
