post

Jasbeer Singh

(Chief Editor)

Punjab

ਪੰਜਾਬੀ ਨੌਜਵਾਨ ਦੀ ਕੈਨੇਡਾ ਵਿਚ ਹੋਈ ਸੜਕ ਹਾਦਸੇ ਵਿਚ ਮੌਤ

post-img

ਪੰਜਾਬੀ ਨੌਜਵਾਨ ਦੀ ਕੈਨੇਡਾ ਵਿਚ ਹੋਈ ਸੜਕ ਹਾਦਸੇ ਵਿਚ ਮੌਤ

ਕੈਨੇਡਾ, 3 ਜੂਨ 2026 : ਪੰਜਾਬ ਦੇ ਸ਼ਹਿਰ ਰਾਜਪੁਰਾ (Rajpura) ਦੇ ਵਸਨੀਕ ਇਕ ਪੰਜਾਬੀ ਨੌਜਵਾਨ ਦੀ ਲੰਘੇ ਦਿਨਾਂ ਕੈਨੇਡਾ ਵਿਖੇ ਇਕ ਵਾਪਰੇ ਸੜਕ ਹਾਦਸੇ (Road accidents) ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸ਼ਹਿਰ ਰਾਜਪੁਰਾ ਦੇ ਵਸਨੀਕ ਜਿਸ ਪੰਜਾਬੀ ਨੌਜਵਾਨ (Punjabi youth) ਦੀ ਕੈਨੇਡਾ ਵਿਖੇ ਇਕ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੀ ਪਛਾਣ 24 ਸਾਲਾ ਰੂਬਲ ਕੁਮਾਰ (Rubal Kumar) ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਲੱਖਾਂ ਹੀ ਨੌਜਵਾਨ ਆਪਣੇ ਘਰ ਦੇ ਹਾਲਾਤ ਨੂੰ ਬਿਹਤਰ ਬਣਾਉਣ ਅਤੇ ਚੰਗੇ ਭਵਿੱਖ ਲਈ ਵਿਦੇਸ਼ਾਂ ਵਿਚ ਜਾ-ਜਾ ਕੇ ਕੰਮ ਕਰਦੇ ਹਨ ਤੇ ਫਿਰ ਕੁਦਰਤ ਦੇ ਭਾਣੇ ਅਨੁਸਾਰ ਕਦੇ-ਕਦਾਈ ਹਾਦਸਿਆਂ ਦਾ ਸਿ਼ਕਾਰ ਹੋ ਜਾਂਦੇ ਹਨ ।

ਪਰਿਵਾਰ ਨੇ ਕੀਤੀ ਹੈ ਪੁੱਤਰ ਦੀ ਲਾਸ਼ ਪੰਜਾਬ ਲਿਆਉਣ ਦੀ ਮੰਗ

ਜਾਣਕਾਰੀ ਅਨੁਸਾਰ ਰੂਬਲ ਦੇ ਪਿਤਾ ਸਿ਼ਵ ਕੁਮਾਰ ਦੀ 22 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੀ ਵਿਧਵਾ ਮਾਂ ਗੁਰਜੀਤ ਕੌਰ ਨੇ ਰੂਬਲ ਨੂੰ ਬਹੁਤ ਮੁਸ਼ਕਲ ਨਾਲ ਕੈਨੇਡਾ ਭੇਜਿਆ ਸੀ । ਪਰਿਵਾਰ ਦੀ ਵਿੱਤੀ ਹਾਲਤ ਠੀਕ ਨਹੀਂ ਹੈ ਜਿਸ ਕਰਕੇ ਪਰਿਵਾਰ ਆਪਣੇ ਪੁੱਤ ਦੀ ਲਾਸ਼ ਨੂੰ ਵਾਪਸ ਲਿਆਉਣ ’ਚ ਅਸਮਰੱਥ ਹੈ। ਪਰਿਵਾਰ ਨੇ ਇਹ ਮਾਮਲਾ ਖੰਨਾ ਤੋਂ ਭਾਜਪਾ ਆਗੂ ਪਰਮ ਵਾਲੀਆ ਦੇ ਧਿਆਨ ’ਚ ਲਿਆਂਦਾ, ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਦੇ ਰਾਜਪਾਲ ਨੂੰ ਸਰਕਾਰੀ ਖਰਚੇ `ਤੇ ਲਾਸ਼ ਨੂੰ ਭਾਰਤ ਲਿਆਉਣ ਲਈ ਮਦਦ ਦੀ ਗੁਹਾਰ ਲਗਾਈ ਹੈ ।

Related Post

Instagram