ਪੰਜਾਬੀ ਨੌਜਵਾਨ ਦੀ ਅਮਰੀਕਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਘਨੌਰ, (ਪਟਿਆਲਾ), 20 ਜੁਲਾਈ 2026 : ਜਿਲਾ ਪਟਿਆਲਾ ਅਧੀਨ ਆਉਂਦੇ ਹਲਕਾ ਘਨੌਰ ਦੇ ਵਸਨੀਕ ਪੰਜਾਬੀ ਨੌਜਵਾਨ ਦੀ ਅਮਰੀਕਾ (America) ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ (Death) ਹੋ ਗਈ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਜਿ਼ਲਾ ਪਟਿਆਲਾ ਅਧੀਨ ਆਉਂਦੇ ਹਲਕਾ ਘਨੌਰ ਦੇ ਪਿੰਡ ਜੰਡਮੰਘੋਲੀ (Village Jandamangholi) ਦੇ ਵਸਨੀਕ ਜਿਸ ਪੰਜਾਬੀ ਨੌਜਵਾਨ ਦੀ ਅਮਰੀਕਾ ਵਿਖੇ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ ਹੋ ਗਈ ਹੈ ਦੀ ਪਛਾਣ 35 ਸਾਲਾ ਗੁਰਜੀਤ ਸਿੰਘ ਸਰਵਾਰਾ ਦੇ ਤੌਰ ਤੇ ਹੋਈ ਹੈ । ਮ੍ਰਿਤਕ ਜੋ ਕਿ ਅਮਰੀਕਾ ਦੇ ਕੈਨੇਫੋਰਨੀਆ ਵਿਖੇ ਰਹਿੰਦਾ ਸੀ ਦੀ ਮ੍ਰਿਤਕ ਦੀ ਦੇਹ ਜਦੋਂ ਪਿੰਡ ਜੰਡਮੰਘੋਲੀ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਹੋ ਗਈਆਂ ।
ਨੌਜਵਾਨ ਰੋਜ਼਼ੀ-ਰੋਟੀ ਲਈ ਕਰੀਬ 9 ਸਾਲ ਪਹਿਲਾਂ ਗਿਆ ਸੀ ਅਮਰੀਕਾ
ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਸਰਵਾਰਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਗੁਰਜੀਤ ਸਿੰਘ (Gurjit Singh) ਕਰਨੈਲ ਸਿੰਘ ਦਾ ਇਕਲੌਤਾ ਪੁੱਤਰ ਸੀ ਅਤੇ ਕਰੀਬ ਨੌਂ ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਖਾਤਰ ਅਮਰੀਕਾ ਗਿਆ ਸੀ । ਉਹ ਕੈਲੀਫੋਰਨੀਆ ਵਿੱਚ ਰਹਿ ਰਿਹਾ ਸੀ, ਜਿੱਥੇ ਅਚਾਨਕ ਸਾਇਲੈਂਟ ਅਟੈਕ ਆਉਣ ਕਾਰਨ ਉਸ ਦੀ ਮੌਤ ਹੋ ਗਈ । ਉਨ੍ਹਾਂ ਦੱਸਿਆ ਕਿ ਗੁਰਜੀਤ ਸਿੰਘ ਆਪਣੇ ਪਿੱਛੇ ਮਾਤਾ-ਪਿਤਾ ਅਤੇ ਇਕ ਭੈਣ ਨੂੰ ਛੱਡ ਗਿਆ ਹੈ ।
