post

Jasbeer Singh

(Chief Editor)

Latest update

ਅਪਰਾਧਕ ਸਰਗਰਮੀਆਂ ਵਿਚ ਸ਼ਾਮਲ ਪੰਜਾਬੀ ਨੌਜਵਾਨ ਨੂੰ ਕੈਨੇਡਾ ਵਿਚੋਂ ਬਾਹਰ ਕੱਢਿਆ

post-img

ਅਪਰਾਧਕ ਸਰਗਰਮੀਆਂ ਵਿਚ ਸ਼ਾਮਲ ਪੰਜਾਬੀ ਨੌਜਵਾਨ ਨੂੰ ਕੈਨੇਡਾ ਵਿਚੋਂ ਬਾਹਰ ਕੱਢਿਆ ਕੈਨੇਡਾ, 25 ਫਰਵਰੀ 2026 : ਕੈਨੇਡੀਅਨ ਸਰਕਾਰ ਨੇ ਇਕ ਪੰਜਾਬੀ ਮੂਲ ਦੇ ਨੌਜਵਾਨ ਨੂੰ ਕੈਨੇਡਾ ਵਿਚੋਂ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਪਾਏ ਜਾਣ ਤੇ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਹੈ। ਕੌਣ ਹੈ ਇਹ ਨੌਜਵਾਨ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਚੋਂ ਜੋ ਇਕ ਪੰਜਾਬੀ ਨੌਜਵਾਨ ਨੂੰ ਕੈਨੇਡਾ ਵਿਚ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਦੋਸ਼ ਦੇ ਚਲਦਿਆਂ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਗਿਆ ਹੈ ਦਾ ਨਾਮ ਲਵਬੀਰ ਸਿੰਘ ਹੈ ਜੋ ਕਿ 22 ਸਾਲਾਂ ਦਾ ਹੈ। ਇਸ ਨੌਜਵਾਨ ਤੇ ਕੈਨੇਡਾ ਵਿਚ ਜਬਰੀ ਵਸੂਲੀ ਨਾਲ ਜੁੜੀਆਂ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਸਰੀ ਪੁਲਸ ਨੇ ਨੌਜਵਾਨ ਦੀ ਤਸਵੀਰ ਜਾਰੀ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਨ੍ਹਾਂ ਕੋਲ ਲਵਬੀਰ ਸਿੰਘ ਦੇ ਸਾਥੀਆਂ ਤੇ ਉਨ੍ਹਾਂ ਦੀਆਂ ਸਰਗਰਮੀਆਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਸਾਂਝੀ ਕੀਤੀ ਜਾਵੇ । ਐਸ. ਪੀ. ਐਸ. ਨੇ ਕੀਤੀ ਸੀ ਸਾਲ ਦੇ ਸ਼ੁਰੂ ਵਿਚ ਲਵਬੀਰ ਦੀ ਅਪਰਾਧਾਂ ਵਿਚ ਮਸ਼ਕੂਕ ਵਜੋਂ ਸ਼ਨਾਖਤ ਸਰੀ ਪੁਲਿਸ ਸਰਵਿਸ (ਐੱਸ ਪੀ ਐੱਸ) ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਲਵਬੀਰ ਦੀ ਜਬਰੀ ਵਸੂਲੀ ਨਾਲ ਜੁੜੇ ਅਪਰਾਧਾਂ ਵਿੱਚ ਮਸ਼ਕੂਕ ਵਜੋਂ ਸ਼ਨਾਖ਼ਤ ਕੀਤੀ ਸੀ । ਲਵਬੀਰ ਸਿੰਘ 2023 ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ। ਸਰੀ ਪੁਲਸ ਵੱਲੋਂ ਕੈਨੇਡਾ ਬਾਰਡਰ ਸਰਵਸਿਜ਼ ਏਜੰਸੀ (ਸੀ ਬੀ ਐੱਸ ਏ) ਨਾਲ ਆਪਣੀਆਂ ਲੱਭਤਾਂ ਸਾਂਝੀਆਂ ਕਰਨ ਮਗਰੋਂ ਨੌਜਵਾਨ ਖਿਲਾਫ ਇਮੀਗ੍ਰੇਸ਼ਨ ਜਾਂਚ ਵਿੱਢੀ ਗਈ ਸੀ । ਇਸ ਮਗਰੋਂ ਨੌਜਵਾਨ ਨੂੰ ਕੱਢਣ ਦਾ ਫੈਸਲਾ ਕੀਤਾ ਗਿਆ। ਸਰੀ ਪੁਲਸ ਨੇ ਆਸ ਜਤਾਈ ਕਿ ਪੰਜਾਬੀ ਨੌਜਵਾਨ ਦੀ ਤਸਵੀਰ ਜਨਤਕ ਕੀਤੇ ਜਾਣ ਨਾਲ ਗਵਾਹ, ਪੀੜਤ ਜਾਂ ਹੋਰ ਸਾਥੀ ਅੱਗੇ ਆਉਣਗੇ । ਜਾਣਕਾਰੀ ਦੇਣ ਵਾਲੇ ਨੂੰ ਸਰੀ ਐਕਸਟੌਰਸ਼ਨ ਰਿਵਾਰਡ ਫੰਡ ਤਹਿਤ ਢਾਈ ਲੱਖ ਕੈਨੇਡੀਅਨ ਡਾਲਰ ਦਾ ਇਨਾਮ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ।

Related Post

Instagram