ਯੂ. ਪੀ. ਐਸ. ਸੀ. ਨੇ ਕੀਤੀ ਸਥਾਈ ਡੀ. ਜੀ. ਪੀ. ਲਈ ਸਰਕਾਰ ਤੋਂ ਨਾਵਾਂ ਦੀ ਮੰਗ
- by Jasbeer Singh
- February 25, 2026
ਯੂ. ਪੀ. ਐਸ. ਸੀ. ਨੇ ਕੀਤੀ ਸਥਾਈ ਡੀ. ਜੀ. ਪੀ. ਲਈ ਸਰਕਾਰ ਤੋਂ ਨਾਵਾਂ ਦੀ ਮੰਗ ਚੰਡੀਗੜ੍ਹ, 25 ਫਰਵਰੀ 2026 : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਪੰਜਾਬ ਵਿਚ ਸਥਾਈ ਡੀ. ਜੀ. ਪੀ. ਦੀ ਨਿਯੁਕਤੀ ਲਈ ਪੰਜਾਬ ਸਰਕਾਰ ਤੋਂ ਪੈਨਲ ਨਾਵਾਂ ਦੀ ਮੰਗ ਕੀਤੀ ਹੈ। ਕਿੰਨੇ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵਲੋਂ ਜੋ ਪੰਜਾਬ ਵਿਚ ਡੀ. ਜੀ. ਪੀ. ਦੀ ਸਥਾਈ ਨਿਯੁਕਤੀ ਕਰਨ ਲਈ ਪੰਜਾਬ ਸਰਕਾਰ ਤੋਂ ਪੈਨਲ ਨਾਵਾਂ ਦੀ ਮੰਗ ਕੀਤੀ ਗਈ ਹੈ ਦੇ ਲਈ 10 ਦਿਨਾਂ ਦਾ ਸਮਾਂ ਹੀ ਦਿੱਤਾ ਗਿਆ ਹੈ। ਉਕਤ ਮੰਗ ਕਮਿਸ਼ਨ ਵਲੋਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕੀਤੀ ਗਈ ਹੈ । ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਕੁਝ ਰਾਜਾਂ ਦੇ ਕਾਰਜਕਾਰੀ ਡੀ. ਜੀ. ਪੀ. ਰੱਖਣ ਦੇ ਅਭਿਆਸ ਦੀ ਨਿੰਦਾ ਕੀਤੀ ਸੀ ਅਤੇ ਯੂ. ਪੀ. ਐਸ. ਸੀ. ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਸੀ । ਮੌਜੂਦਾ ਸਮੇਂ ਕੌਣ ਹਨ ਪੰਜਾਬ ਵਿਚ ਕਾਰਜਕਾਰੀ ਡੀ. ਜੀ. ਪੀ. ਪੰਜਾਬ ਅਤੇ ਹੋਰ ਕਈ ਸੂਬਿਆਂ ਅੰਦਰ ਕਾਰਜਕਾਰੀ ਡੀ. ਜੀ. ਪੀ. ਰੱਖਣ ਦੇ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਵਿਚ ਪੰਜਾਬ ਵਿਚ ਕਾਰਜਕਾਰੀ ਡੀ. ਜੀ. ਪੀ. ਦੇ ਤੌਰ ਤੇ ਗੌਰਵ ਯਾਦਵ ਮੌਜੂਦ ਸਨ। ਜਿਨ੍ਹਾਂ ਨੂੰ ਜੁਲਾਈ 2022 ਵਿਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਰਾਹੀਂ ਕਾਰਜਕਾਰੀ ਡੀ. ਜੀ. ਪੀ. ਨਿਯੁਕਤ ਕੀਤਾ ਗਿਆ ਸੀ। ਗੌਰਵ ਯਾਦਵ ਹੁਣ ਤਿੰਨ ਸਾਲ ਸੱਤ ਮਹੀਨਿਆਂ ਤੋਂ ਵੀ ਵਧ ਸਮੇਂ ਤੋਂ ਇਸ ਅਹੁਦੇ ਤੇ ਹਨ। ਕਿਵੇਂ ਕਰੇਗਾ ਯੂ. ਪੀ. ਐਸ. ਸੀ. ਡੀ. ਜੀ. ਪੀ. ਦੀ ਚੋਣ ਜਾਣਕਾਰੀ ਮੁਤਾਬਕ ਯੂ. ਪੀ. ਐਸ. ਸੀ. ਪੈਨਲਮੈਂਟ ਕਮੇਟੀ ਵੱਲੋਂ ਸੀਨੀਆਰਤਾ, ਤਜਰਬੇ ਅਤੇ ਸੇਵਾ ਰਿਕਾਰਡ ਦੇ ਆਧਾਰ `ਤੇ ਤਿੰਨ ਉਮੀਦਵਾਰਾਂ ਦੀ ਚੋਣ ਕਰਨ ਦੀ ਸੰਭਾਵਨਾ ਹੈ। ਫਿਰ ਪੰਜਾਬ ਉਨ੍ਹਾਂ ਵਿੱਚੋਂ ਇੱਕ ਨੂੰ ਡੀ. ਜੀ. ਪੀ. ਵਜੋਂ ਚੁਣਿਆਂ ਜਾਵੇਗਾ।
