
ਰਾਜ ਸਭਾ ਮੈਂਬਰ ਪੰਜਾਬ ਸਾਹਨੀ ਨੇ ਕੇਂਦਰੀ ਮੰਤਰੀ ਨਿਤੀਨ ਗਡਕਰੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮਹੱਤਵਪੂਰਨ ਰਾਜ ਮਾਰਗਾਂ
- by Jasbeer Singh
- December 13, 2024

ਰਾਜ ਸਭਾ ਮੈਂਬਰ ਪੰਜਾਬ ਸਾਹਨੀ ਨੇ ਕੇਂਦਰੀ ਮੰਤਰੀ ਨਿਤੀਨ ਗਡਕਰੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮਹੱਤਵਪੂਰਨ ਰਾਜ ਮਾਰਗਾਂ ਅਤੇ ਆਵਾਜਾਈ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਕਿਹਾ ਨਵੀਂ ਦਿੱਲੀ : ਪੰਜਾਬ ਦੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ, ਨਿਤਿਨ ਗਡਕਰੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਮਹੱਤਵਪੂਰਨ ਰਾਜ ਮਾਰਗਾਂ ਅਤੇ ਆਵਾਜਾਈ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਕਿਹਾ। ਡਾ. ਸਾਹਨੀ ਨੇ ਜੀਟੀ ਰੋਡ ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਨਾਲ ਜੋੜਨ ਲਈ ਮਾਸ ਰੈਪਿਡ ਟਰਾਂਜ਼ਿਟ ਸਿਸਟਮ (ਐੱਮਆਰਟੀਐੱਸ) ਦੀ ਫੌਰੀ ਲੋੜ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਹਰ ਰੋਜ਼ ਡੇਢ ਲੱਖ ਤੋਂ ਵੱਧ ਸ਼ਰਧਾਲੂ ਦਰਬਾਰ ਸਾਹਿਬ ਆਉਂਦੇ ਹਨ ਅਤੇ ਇੱਥੇ ਟਰੈਫਿਕ ਦੀ ਕਾਫੀ ਸਮੱਸਿਆ ਰਹਿੰਦੀ ਹੈ। ਡਾ. ਸਾਹਨੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਤਿੰਨ ਮਹੱਤਵਪੂਰਨ ਬਾਈਪਾਸ ਪ੍ਰਾਜੈਕਟਾਂ ਨੂੰ ਜਲਦੀ ਮੁਕੰਮਲ ਕਰਨ ਦੀ ਵੀ ਵਕਾਲਤ ਕੀਤੀ; ਸਰਹਿੰਦ ਸ਼ਹਿਣਾ ਬਾਈਪਾਸ (ਮੁਹਾਲੀ-ਬਰਨਾਲਾ), ਜ਼ੀਰਕਪੁਰ ਬਾਈਪਾਸ (ਐਨਐੱਚ7-ਐੱਨਐੱਚ5) ਅਤੇ ਫਰੀਦਕੋਟ ਲਈ ਗਰੀਨ ਫੀਲਡ ਬਾਈਪਾਸ। ਇਹ ਪ੍ਰਾਜੈਕਟ ਮੁੱਖ ਮਾਰਗਾਂ ’ਤੇ ਭੀੜ-ਭੜੱਕੇ ਨੂੰ ਘੱਟ ਕਰਨ ਅਤੇ ਪੰਜਾਬ ਆਉਣ ਵਾਲੇ ਸੈਲਾਨੀਆਂ ਲਈ ਯਾਤਰਾ ਦੀ ਸਹੂਲਤ ਨੂੰ ਵਧੀਆ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਡਾ. ਸਾਹਨੀ ਨੇ ਇਹ ਵੀ ਮੰਗ ਕੀਤੀ ਕਿ ਪਰਾਲੀ ਸਾੜਨ ਦੀ ਸਮੱਸਿਆ ਨੂੰ ਘਟਾਉਣ ਲਈ ਜੈਵਿਕ ਰਹਿੰਦ-ਖੂੰਹਦ ਦੀ ਵਰਤੋਂ ਕਰਦੇ ਹੋਏ ਬਾਇਓ-ਗੈਸ ਅਤੇ ਵਿਕਲਪਕ ਈਂਧਣ ਪਹਿਲਕਦਮੀਆਂ ਲਈ ਢੁੱਕਵਾਂ ਬਜਟ ਅਲਾਟ ਕੀਤਾ ਜਾਵੇ। ਇਸ ਦੌਰਾਨ ਸ੍ਰੀ ਗਡਕਰੀ ਨੇ ਇਨ੍ਹਾਂ ਮਹੱਤਵਪੂਰਨ ਸੜਕੀ ਪ੍ਰਾਜੈਕਟਾਂ ਅਤੇ ਵਾਤਾਵਰਨ ਪਹਿਲਕਦਮੀਆਂ ਲਈ ਆਪਣੇ ਸਮਰਥਨ ਅਤੇ ਵਚਨਬੱਧਤਾ ਦਾ ਭਰੋਸਾ ਦਿੱਤਾ ।
Related Post
Popular News
Hot Categories
Subscribe To Our Newsletter
No spam, notifications only about new products, updates.