post

Admin

(Chief Editor)

Patiala News

ਪ੍ਰੇਮ ਧਾਮ ਸਰਵ ਹਿਤਕਾਰੀ ਵਿੱਦਿਆ ਮੰਦਰ ਚ ਰੰਗੋਲੀ ਪ੍ਰਤਿਯੋਗੀਤਾ ਆਯੋਜਿਤ

post-img

ਪ੍ਰੇਮ ਧਾਮ ਸਰਵ ਹਿਤਕਾਰੀ ਵਿੱਦਿਆ ਮੰਦਰ ਚ ਰੰਗੋਲੀ ਪ੍ਰਤਿਯੋਗੀਤਾ ਆਯੋਜਿਤ ਪਟਿਆਲਾ, 28 ਫਰਵਰੀ 2026 : ਪ੍ਰੇਮ ਧਾਮ ਸਰਬ ਹਿੱਤਕਾਰੀ ਵਿੱਦਿਆ ਮੰਦਰ ਪਟਿਆਲਾ ਦੇ ਵਿਦਿਆਰਥੀਆਂ ਨੇ ਪਟਿਆਲਾ ਵਿੱਚ ਆਯੋਜਿਤ ਸਖੀ ਕਰਾਫਟ ਮੇਲਾ (ਸ਼ੀਸ਼ ਮਹਿਲ) ਵਿੱਚ ਕਰਵਾਈ ਗਈ ਰੰਗੋਲੀ ਪ੍ਰਤਿਯੋਗੀਤਾ ਅਤੇ ਕਬਾੜ ਨਾਲ ਜੁੜੀ ਪ੍ਰਤਿਯੋਗਿਤਾ ਵਿੱਚ ਭਾਗ ਲਿਆ। ਜਿਸ ਵਿੱਚ ਨੌਵੀਂ ਜਮਾਤ ਦੀ ਦੀਕਸ਼ਾ, ਸੋਨਾਕਸ਼ੀ, ਨਿਹਾਰਿਕਾ, ਖੁਸ਼ੀ ਨੇ ਰੰਗੋਲੀ ਪ੍ਰਤਿਯੋਗਿਤਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸੇ ਤਰ੍ਹਾਂ ਜਮਾਤ ਛੇਵੀਂ ਅਤੇ ਸੱਤਵੀਂ ਦੀ ਵਿਦਿਆਰਥਣ ਅੰਸ਼ਿਕਾ, ਤਨਿਸ਼ਕਾ, ਗੁਰਮਨ, ਸੰਧਿਆ ਨੇ ਕਬਾੜ ਨਾਲ ਜੁਗਾੜ ਪ੍ਰਤਿਯੋਗੀ ਦਾ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਜੋਤੀ ਮਿੱਤਲ, ਪ੍ਰਧਾਨ ਹਰਿੰਦਰ ਗੁਪਤਾ, ਮੀਤ ਪ੍ਰਧਾਨ ਸੀਮਾ ਜੋਸ਼ੀ, ਪ੍ਰਬੰਧਕ ਰੋਹਿਤ ਸਿੰਗਲਾ ਪ੍ਰਬੰਧ ਸਮਿਤੀ ਦੇ ਮੈਂਬਰ ਸਮੀਰ ਅਰੋੜਾ ਅਤੇ ਹੋਰ ਮੈਂਬਰਾਂ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਅੱਗੋ ਵੀ ਅਜਿਹੀਆਂ ਪ੍ਰਤਿੋਗਿਦਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ।

Related Post

Instagram