post

Jasbeer Singh

(Chief Editor)

Latest update

ਮਾਲੀ ਦੀ ਕੁਸ਼ਤੀ ਰਵੀ ਵੇਹਰਾ ਨੇ ਰਵਿੰਦਰ ਨੂੰ ਚਿੱਤ ਕਰ ਕੇ ਜਿੱਤੀ

post-img

ਛਿੰਝ ਮੇਲਾ ਕਮੇਟੀ ਤਾਰਾਗੜ੍ਹ ਵੱਲੋਂ ਪ੍ਰਧਾਨ ਮਾਸਟਰ ਕੁਲਦੀਪ ਸੈਣੀ ਦੀ ਅਗਵਾਈ ਵਿੱਚ ਛਿੰਝ ਮੇਲਾ ਕਰਵਾਇਆ ਗਿਆ। ਨੌਜਵਾਨ ਆਗੂ ਖੁਸ਼ਬੀਰ ਕਾਟਲ, ਜੰਗ ਬਹਾਦਰ, ਐਨਆਰਆਈ ਬਲਬੀਰ ਸਿੰਘ ਬੀਰਾ, ਮਾਸਟਰ ਕੁਲਦੀਪ ਰਾਜ ਸੈਣੀ, ਦਲੀਪ ਸੈਣੀ, ਪ੍ਰਿਥਵੀ ਰਾਜ ਸੈਣੀ, ਐਨਆਰਆਈ ਵਿਸ਼ਵਦੀਪ ਸੈਣੀ, ਵਿਨੇ ਸੈਣੀ, ਵਰੁਣ ਸੈਣੀ, ਜੇਈ ਹਰੀ ਸਿੰਘ, ਮਹਿੰਦਰ ਸੈਣੀ ਆਦਿ ਹਾਜ਼ਰ ਸਨ। ਛਿੰਝ ਮੇਲਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਛਿੰਝ ਮੇਲੇ ਵਿੱਚ ਪੰਜਾਬ ਦੇ ਬਾਹਰੀ ਰਾਜਾਂ ਤੋਂ ਨਾਮੀ ਅਖਾੜਿਆਂ ਦੇ ਪਹਿਲਵਾਨਾਂ ਨੇ ਸ਼ਿਰਕਤ ਕੀਤੀ ਅਤੇ ਆਪਣੀ ਕੁਸ਼ਤੀ ਦੇ ਜੌਹਰ ਦਿਖਾਏ। ਇਸ ਵਿੱਚ ਮਾਲੀ ਦੀ ਕੁਸ਼ਤੀ ਪਹਿਲਵਾਨ ਰਵੀ ਵੇਹਰਾ (ਨਕੋਦਰ) ਜ਼ਿਲ੍ਹਾ ਜਲੰਧਰ ਅਤੇ ਦਿੱਲੀ ਦੇ ਪਹਿਲਵਾਨ ਰਵਿੰਦਰ ਵਿਚਕਾਰ ਕਰਵਾਈ ਗਈ। ਜਿਸ ਵਿੱਚ ਪਹਿਲਵਾਨ ਰਵੀ ਵੇਹਰਾ ਨੇ 6ਵੇਂ ਮਿੰਟ ਵਿੱਚ ਦਿੱਲੀ ਦੇ ਰਵਿੰਦਰ ਪਹਿਲਵਾਨ ਨੂੰ ਚਿੱਤ ਕਰਕੇ ਮਾਲੀ ਦੀ ਕੁਸ਼ਤੀ ਤੇ ਕਬਜ਼ਾ ਕਰ ਲਿਆ। ਕੁਸ਼ਤੀਆਂ ਦੇ ਇਲਾਵਾ ਹੋਰ ਵੀ ਖੇਡਾਂ ਹੋਈਆਂ, ਜਿਵੇਂ ਕਿ ਛੋਟੇ ਰਿੰਗ ਵਿੱਚੋਂ 3 ਵਿਅਕਤੀਆਂ ਦਾ ਇੱਕੋ ਸਮੇਂ ਵਿੱਚ ਨਿਕਲਣਾ, ਇੱਕ ਵਿਅਕਤੀ ਵੱਲੋਂ 2 ਮੋਟਰਸਾਈਕਲਾਂ ਨੂੰ ਆਪਣੀਆਂ ਬਾਹਾਂ ਨਾਲ ਰੋਕਣਾ ਅਤੇ ਮੇਜਰ ਹਿੰਦੋਸਤਾਨੀ ਤੇ ਉਸ ਦੀ ਮਹਿਲਾ ਸਹਿਯੋਗੀ ਵੱਲੋਂ ਬੁਲੇਟ ਮੋਟਰਸਾਈਕਲ ਤੇ ਗਰਾਊਂਡ ਵਿੱਚ ਹੱਥ ਛੱਡ ਕੇ ਚਲਾ ਕੇ ਸਟੰਟ ਕਰਨਾ ਸ਼ਾਮਲ ਸਨ। ਅੰਤ ਵਿੱਚ ਮਾਲੀ ਦੀ ਕੁਸ਼ਤੀ ਦੇ ਜੇਤੂ ਪਹਿਲਵਾਨ ਰਵੀ ਵੇਹਰਾ ਨੂੰ 51 ਹਜ਼ਾਰ ਰੁਪਏ, ਉਪ-ਜੇਤੂ ਪਹਿਲਵਾਨ ਰਵਿੰਦਰ ਦਿੱਲੀ ਨੂੰ ਅਤੇ ਹੋਰ ਜੇਤੂ ਪਹਿਲਵਾਨਾਂ ਨੂੰ ਵੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।

Related Post