July 6, 2024 02:47:22
post

Jasbeer Singh

(Chief Editor)

Sports

RCB vs KKR: ਮਿਸ਼ੇਲ ਸਟਾਰਕ ਨੂੰ ਸਤਾ ਰਿਹਾ ਵਿਰਾਟ ਕੋਹਲੀ ਦਾ ਡਰ ? IPL ਇਤਿਹਾਸ ਚ ਪਹਿਲੀ ਵਾਰ ਹੋਣਗੇ ਟਾਕਰੇ

post-img

IPL 2024 KKR vs RCB: ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਆਈਪੀਐੱਲ 2024 ਦਾ 10ਵਾਂ ਮੈਚ ਖੇਡਿਆ ਜਾਵੇਗਾ। ਆਰਸੀਬੀ ਨੇ ਇਸ ਸੀਜ਼ਨ ਵਿੱਚ ਹੁਣ ਤੱਕ ਦੋ ਮੈਚ ਖੇਡੇ ਹਨ। ਇਸ ਦੌਰਾਨ ਇੱਕ ਮੈਚ ਜਿੱਤਿਆ ਹੈ ਅਤੇ ਇੱਕ ਮੈਚ ਹਾਰਿਆ ਹੈ। ਜਦੋਂ ਕਿ ਕੋਲਕਾਤਾ ਨੇ ਇੱਕ ਮੈਚ ਖੇਡਿਆ ਹੈ ਅਤੇ ਜਿੱਤਿਆ ਹੈ। RCB ਅਤੇ KKR ਵਿਚਾਲੇ ਹੋਣ ਵਾਲੇ ਮੁਕਾਬਲੇ ਚ ਵਿਰਾਟ ਕੋਹਲੀ ਅਤੇ ਮਿਸ਼ੇਲ ਸਟਾਰਕ ਆਹਮੋ-ਸਾਹਮਣੇ ਹੋਣਗੇ। ਸਟਾਰਕ ਆਈਪੀਐਲ ਦਾ ਸਭ ਤੋਂ ਮਹਿੰਗਾ ਖਿਡਾਰੀ ਹੈ। ਪਰ ਉਨ੍ਹਾਂ ਦੇ ਕੋਹਲੀ ਦੇ ਖਿਲਾਫ ਚੰਗੇ ਅੰਕੜੇ ਨਹੀਂ ਹਨ। ਮਿਸ਼ੇਲ ਸਟਾਰਕ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਹੈ। ਜੇਕਰ ਕੋਹਲੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦੇ ਖਿਲਾਫ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਕੋਹਲੀ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਖਿਲਾਫ 31 ਪਾਰੀਆਂ ਚ 45.4 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਇਸ ਦੌਰਾਨ ਸਟਰਾਈਕ ਰੇਟ 135.3 ਰਿਹਾ ਹੈ। ਉਹ 7 ਵਾਰ ਆਊਟ ਵੀ ਹੋਇਆ ਹੈ। ਜੇਕਰ ਆਈਪੀਐਲ ਤੇ ਨਜ਼ਰ ਮਾਰੀਏ ਤਾਂ ਕੋਹਲੀ ਨੇ 120 ਪਾਰੀਆਂ ਚ 28.3 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਉਹ 47 ਵਾਰ ਆਊਟ ਹੋਇਆ ਹੈ। ਸਾਬਕਾ ਭਾਰਤੀ ਖਿਡਾਰੀ ਵਸੀਮ ਜਾਫਰ ਨੇ ਕੋਹਲੀ ਬਾਰੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕ੍ਰਿਕਇੰਫੋ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਕੋਹਲੀ ਨੂੰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦੇ ਖਿਲਾਫ ਕੋਈ ਸਮੱਸਿਆ ਆਈ ਹੈ। ਉਨ੍ਹਾਂ ਨੇ ਦੌੜਾਂ ਵੀ ਬਣਾਈਆਂ ਹਨ। ਜੇਕਰ ਕੋਹਲੀ ਦੀ ਮੌਜੂਦਾ ਫਾਰਮ ਤੇ ਨਜ਼ਰ ਮਾਰੀਏ ਤਾਂ ਮਿਸ਼ੇਲ ਸਟਾਰਕ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੋਹਲੀ ਨੇ ਪਿਛਲੇ ਮੈਚ ਚ ਪੰਜਾਬ ਕਿੰਗਜ਼ ਖਿਲਾਫ ਕਾਫੀ ਦੌੜਾਂ ਬਣਾਈਆਂ ਸਨ। ਉਸ ਨੇ 49 ਗੇਂਦਾਂ ਵਿੱਚ 77 ਦੌੜਾਂ ਦੀ ਪਾਰੀ ਖੇਡੀ। ਜਦਕਿ ਕੋਹਲੀ ਨੇ 11 ਚੌਕੇ ਅਤੇ 2 ਛੱਕੇ ਲਗਾਏ ਸਨ। ਜੇਕਰ ਸਟਾਰਕ ਦੇ ਖਿਲਾਫ ਕੋਹਲੀ ਦੇ ਟੀ-20 ਰਿਕਾਰਡ ਤੇ ਨਜ਼ਰ ਮਾਰੀਏ ਤਾਂ ਇਹ ਵੀ ਸ਼ਾਨਦਾਰ ਰਿਹਾ ਹੈ। ਕੋਹਲੀ ਨੇ ਸਟਾਰਕ ਖਿਲਾਫ 5 ਪਾਰੀਆਂ ਚ 47 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 28 ਗੇਂਦਾਂ ਦਾ ਸਾਹਮਣਾ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਸਟਾਰਕ ਟੀ-20 ਵਿੱਚ ਇੱਕ ਵਾਰ ਵੀ ਕੋਹਲੀ ਨੂੰ ਆਊਟ ਨਹੀਂ ਕਰ ਸਕੇ।

Related Post