

ਰੈੱਡ ਕਰਾਸ ਜਾਨੇਵਾ ਸੰਧੀਆਂ ਬਾਰੇ ਜਾਣਕਾਰੀ ਦਿੱਤੀ ਪਟਿਆਲਾ, 20 ਜੂਨ : ਜੰਗਾਂ ਅਤੇ ਆਪਦਾਵਾਂ ਸਮੇਂ, ਅੰਤਰਰਾਸ਼ਟਰੀ ਜਾਨੇਵਾ ਸੰਧੀਆਂ ਅਨੁਸਾਰ, ਰੈੱਡ ਕਰਾਸ ਸੁਸਾਇਟੀ ਵੱਲੋਂ ਦੁਨੀਆ ਦੇ ਹਰ ਦੇਸ਼ ਵਿੱਚ, ਰੈੱਡ ਕਰਾਸ ਜਾਂ ਰੈੱਡ ਕਰਿਸੈਟ ਸੁਸਾਇਟੀਆ ਦੇ ਝੰਡੇ ਹੇਠ, ਪੀੜਤਾਂ ਦੀ ਸਹਾਇਤਾ, ਸੁਰੱਖਿਆ, ਬਚਾਉ, ਮਦਦ ਲਈ ਪ੍ਰਸੰਸਾਯੋਗ ਉਪਰਾਲੇ ਕੀਤੇ ਜਾਂਦੇ ਹਨ ਕਿਉਂਕਿ ਰੈੱਡ ਕਰਾਸ ਜਾਨੇਵਾ ਸੰਧੀਆਂ ਅਨੁਸਾਰ, ਜੰਗਾਂ ਅਤੇ ਆਪਦਾਵਾਂ ਦੌਰਾਨ ਰੈੱਡ ਕਰਾਸ ਦੇ ਝੰਡੇ ਜਾਂ ਨਿਸ਼ਾਨ ਨੂੰ ਸਨਮਾਨ ਦੇਣ ਲਈ, ਕਿਸੇ ਵੀ ਆਰਮੀ ਜਾ ਅੱਤਵਾਦੀਆਂ ਵਲੋਂ, ਰੈੱਡ ਕਰਾਸ ਚਿੰਨਾਂ ਵਾਲੀਆਂ ਇਮਾਰਤਾਂ ਗੱਡੀਆਂ ਅਤੇ ਵੰਲਟੀਅਰਾਂ ਤੇ ਹਮਲੇ ਨਹੀ ਕੀਤੇ ਜਾਂਦੇ। ਕਿਉਂਕਿ ਰੈੱਡ ਕਰਾਸ ਵਲੋਂ, ਹਰ ਪ੍ਰਕਾਰ ਦੇ ਧਰਮ, ਦੇਸ਼, ਜ਼ਾਤੀ, ਨਸਲ ਨੂੰ ਸਨਮਾਨ ਦਿੱਤਾ ਜਾਂਦਾ ਅਤੇ ਪੀੜਤ ਇਨਸਾਨਾਂ ਨੂੰ ਬਚਾਉਣ ਲਈ ਨਿਸ਼ਕਾਮ ਭਾਵਨਾ ਨਾਲ ਇਨਸਾਨੀਅਤ ਪ੍ਰੇਮ ਹਮਦਰਦੀ ਸਤਿਕਾਰ ਵਜੋਂ ਯਤਨ ਕੀਤੇ ਜਾਂਦੇ ਹਨ, ਇਹ ਜਾਣਕਾਰੀ ਪੰਜਾਬ ਸਿਖਿਆ ਕਾਲਜ, ਰਾਏਪੁਰ ਵਿਖੇ, ਭਾਰਤੀਯ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਸ਼੍ਰੀ ਕਾਕਾ ਰਾਮ ਵਰਮਾ ਨੇ ਜਾਨੇਵਾ ਸੰਧੀਆਂ ਦਿਵਸ਼ ਮੌਕੇ ਦਿੱਤੀ । ਉਨ੍ਹਾਂ ਨੇ ਦੱਸਿਆ ਕਿ 1863 ਵਿੱਚ ਸ੍ਰ ਜੀਨ ਹੈਨਰੀ ਡਿਯੂਨਾ ਦੀਆਂ ਕੋਸ਼ਿਸ਼ਾਂ ਸਦਕਾ, ਸਵਿਟਜ਼ਰਲੈਂਡ ਦੇ ਸ਼ਹਿਰ ਜਾਨੇਵਾ ਵਿਖੇ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਦੀ ਸਥਾਪਨਾ ਹੋਈ । ਜਾਨੇਵਾ ਸੰਧੀਆਂ ਅਨੁਸਾਰ ਜੰਗਾਂ ਆਪਦਾਵਾਂ ਅਤੇ ਮਹਾਂਮਾਰੀਆਂ ਦੌਰਾਨ, ਰੈੱਡ ਕਰਾਸ ਵੰਲਟੀਅਰਾਂ ਵਲੋਂ ਪੀੜਤਾਂ ਦੀ ਫਸਟ ਏਡ, ਭੋਜਨ, ਪਾਣੀ, ਦਵਾਈਆਂ, ਸੁਰੱਖਿਆ ਹਿੱਤ ਸਹਾਇਤਾ ਕੀਤੀ ਜਾਂਦੀ ਹੈ । ਇਸ ਸਮੇਂ ਦੁਨੀਆਂ ਦੇ 192 ਦੇਸ਼ਾਂ ਵਿੱਚ ਰੈੱਡ ਕਰਾਸ ਦੇ 50 ਲੱਖ ਵੰਲਟੀਅਰਾਂ ਪੀੜਤਾਂ ਦੀ ਸਹਾਇਤਾ ਲਈ ਤਿਆਰ ਹਨ। ਜੰਗਾਂ ਦੌਰਾਨ ਜ਼ਖ਼ਮੀ ਜਾਂ ਕੈਦੀ ਸੈਨਿਕਾਂ ਅਤੇ ਵਿਦੇਸ਼ੀਆਂ ( Prisoners of War), ਦੀ ਸੁਰੱਖਿਆ, ਇਲਾਜ਼ ਘਰ ਵਾਪਸੀ ਹਿੱਤ ਰੈੱਡ ਕਰਾਸ ਰਾਹੀਂ, ਕੀਤੇ ਜਾ ਰਹੇ ਹਨ । ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਨਾਲ ਜੰਗਾਂ ਦੌਰਾਨ ਪੀੜਤਾਂ ਨੂੰ ਬਚਾਉਣ ਲਈ ਭਾਈ ਘਨ੍ਹਈਆ ਜੀ ਰਾਹੀਂ ਪਾਣੀ ਅਤੇ ਮੱਲ੍ਹਮ ਪੱਟੀਆ ਦੀ ਸੇਵਾ ਕਰਕੇ, ਜ਼ਖਮੀ ਸੈਨਿਕਾਂ ਨੂੰ ਸਹੀ ਸਲਾਮਤ ਉਨ੍ਹਾਂ ਦੇ ਘਰ ਵਾਪਸ ਭੇਜਿਆ ਸੀ। ਕਾਕਾ ਰਾਮ ਵਰਮਾ ਨੇ ਦੱਸਿਆ ਕਿ ਭਾਰਤ ਵਿਚ,1920 ਵਿੱਚ ਰੈੱਡ ਕਰਾਸ ਸੁਸਾਇਟੀ ਦੀ ਸਥਾਪਨਾ ਅੰਗਰੇਜ਼ਾਂ ਵਲੋਂ ਪਹਿਲੇ ਸੰਸਾਰ ਯੁੱਧ ਮਗਰੋਂ ਕੀਤੀ ਸੀ। ਬੀ ਐਂਡ ਕਰ ਰਹੇ ਅਧਿਆਪਕਾਂ ਨੂੰ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਅਤੇ ਜ਼ਖਮੀਆਂ ਦੀ ਸੇਵਾ ਸੰਭਾਲ ਦੀ ਜਾਣਕਾਰੀ ਦਿੱਤੀ । ਜੰਗਾਂ ਦੌਰਾਨ ਬੰਬਾਂ ਮਿਜ਼ਾਇਲਾਂ ਦੀਆਂ ਅੱਗਾਂ ਜ਼ਹਿਰੀਲੀ ਗੈਸਾਂ ਧੂੰਏਂ ਧਮਾਕਿਆਂ ਕਰਕੇ ਪੈਦਾ ਹੋਈਆ ਅਵਾਜ਼ਾਂ ਤੋਂ ਬਚਣ , ਦੀ ਜਾਣਕਾਰੀ ਦਿੱਤੀ। ਅਧਿਆਪਕਾਂ ਵੱਲੋਂ ਤਿਆਰ ਕੀਤੇ ਫਸਟ ਏਡ ਬਕਸ਼ੇ ਅਤੇ ਅੱਗਾਂ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ। ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ, ਸਹਾਇਕ ਥਾਣੇਦਾਰ ਰਾਮ ਸਰਨ ਨੇ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ ਅਨੁਸਾਰ ਸੜਕਾਂ ਤੇ ਚਲਣ, ਪਾਰਕਿੰਗ, ਓਵਰ ਟੇਕ ਕਰਨ, ਸਾਇਬਰ, ਨਸ਼ਿਆਂ, ਮਾੜੇ ਦੋਸਤਾਂ ਅਤੇ ਅਪਰਾਧਾਂ ਤੋਂ ਬਚਣ ਲਈ ਉਤਸ਼ਾਹਿਤ ਕੀਤਾ । ਪ੍ਰਿੰਸੀਪਲ ਡਾਕਟਰ ਭੁਪਿੰਦਰ ਕੌਰ, ਵਾਇਸ ਪ੍ਰਿੰਸੀਪਲ ਚਰਨਜੀਤ ਸਿੰਘ ਅਤੇ ਅਧਿਆਪਕਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕੁਦਰਤੀ ਅਤੇ ਮਨੁੱਖੀ ਆਫਤਾਵਾਂ ਸਮੇਂ, ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਸਾਨੂੰ ਸਾਰਿਆਂ ਨੂੰ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਦੀ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ। ਵਿਦੇਸ਼ਾਂ ਵਿੱਚ ਜਾਣ ਵਾਲੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਅਤੇ ਹੋਮ ਨਰਸਿੰਗ ਦੀ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਵਿਦੇਸ਼ਾਂ ਵਿੱਚ, ਪ੍ਰਵਾਸੀਆਂ ਲਈ ਮੈਡੀਕਲ ਸਹੂਲਤਾਂ ਘਟ ਹਨ ਅਤੇ ਮਦਦ ਕਰਨ ਵਾਲੇ ਆਪਣੇ ਪਰਿਵਾਰਕ ਮੈਂਬਰ ਵੀ ਨੇੜੇ ਨਹੀਂ ਹੁੰਦੇ ।
Related Post
Popular News
Hot Categories
Subscribe To Our Newsletter
No spam, notifications only about new products, updates.