post

Jasbeer Singh

(Chief Editor)

Patiala News

ਧਰਮ ਸਮਾਜ ਵਿੱਚ ਪਿਆਰ ਅਤੇ ਏਕਤਾ ਨਾਲ ਰਹਿਣ ਦਾ ਦਿੰਦੇ ਹਨ ਸੰਦੇਸ਼ : ਹਰਚੰਦ ਸਿੰਘ ਬਰਸਟ

post-img

ਧਰਮ ਸਮਾਜ ਵਿੱਚ ਪਿਆਰ ਅਤੇ ਏਕਤਾ ਨਾਲ ਰਹਿਣ ਦਾ ਦਿੰਦੇ ਹਨ ਸੰਦੇਸ਼ : ਹਰਚੰਦ ਸਿੰਘ ਬਰਸਟ ਰਾਜਪੁਰਾ ਵਿੱਖੇ ਆਯੋਜਿਤ ਰੋਜਾ ਇਫ਼ਤਾਰੀ ਪ੍ਰੋਗਰਾਮ ਵਿੱਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕੀਤੀ ਸ਼ਿਰਕਤ ਪਟਿਆਲਾ, 24 ਮਾਰਚ :  ਸ. ਹਰਚੰਦ ਸਿੰਘ ਬਰਸਟ, ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਰਾਜਪੁਰਾ ਵਿਖੇ ਆਯੋਜਿਤ ਰੋਜਾ ਇਫ਼ਤਾਰੀ ਪ੍ਰੋਗਰਾਮ (ਦਾਵਤ-ਏ-ਇਫ਼ਤਾਰ) ਵਿੱਚ ਸ਼ਿਰਕਤ ਕੀਤੀ । ਇਸਲਾਮ ਅਲੀ, ਮੈਂਬਰ ਪੰਜਾਬ ਸਟੇਟ ਮਿਨਿਓਰਿਟੀ ਕਮਿਸ਼ਨ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸ. ਬਰਸਟ ਵੱਲੋਂ ਸਾਰਿਆਂ ਨੂੰ ਰਮਜਾਨ ਦੀ ਮੁਬਾਰਕਬਾਦ ਦਿੱਤੀ ਗਈ । ਉਨ੍ਹਾਂ ਸਾਰਿਆਂ ਨੂੰ ਸਮਾਜ ਵਿੱਚ ਪਿਆਰ, ਏਕਤਾ ਅਤੇ ਸਾਂਝੀਵਾਲਤਾ ਨਾਲ ਰਹਿਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਧਰਮ ਹਮੇਸ਼ਾ ਸਮਾਜ ਨੂੰ ਜੋੜਦਾ ਹੈ, ਆਪਸੀ ਭਾਈਚਾਰਾ ਵਧਾਉਂਦਾ ਹੈ, ਇੱਕ-ਦੂਜੇ ਦੇ ਦੁੱਖ-ਸੁੱਖ ਵਿੱਚ ਸਾਥ ਦੇਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਤਿਓਹਾਰ ਮਨਾਉਣ ਨਾਲ ਆਪਸ ਵਿੱਚ ਇੱਕ-ਦੂਜੇ ਦੇ ਰਿੱਤੀ ਰਿਵਾਜਾਂ ਅਤੇ ਭਾਵਨਾਵਾਂ ਨੂੰ ਸਮਝ ਕੇ ਭਾਈਚਾਰਕ ਸਾਂਝ ਵੱਧਦੀ ਹੈ । ਉਨ੍ਹਾਂ ਕਿਹਾ ਕਿ ਸਮਾਜ ਵਿੱਚ ਧਰਮ ਦੇ ਨਾਮ ਤੇ ਨਫ਼ਰਤ ਫੈਲਾਉਣ ਵਾਲੇ ਲੋਕ ਧਾਰਮਿਕ ਨਹੀਂ ਹਨ ਅਤੇ ਆਪਣੇ ਹਿੱਤ ਪੂਰੇ ਕਰਨ ਵਾਸਤੇ ਧਰਮ ਦੀ ਵਰਤੋਂ ਕਰਦੇ ਹਨ। ਅਜਿਹੇ ਲੋਕਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ । ਸ. ਬਰਸਟ ਨੇ ਕਿਹਾ ਕਿ ਅੱਜ ਆਪਾਂ ਸਾਰੇ ਧਰਮਾਂ ਦੇ ਸਾਥੀ ਇੱਥੇ ਇਕਟ੍ਠੇ ਹੋਏ ਹਾਂ ਅਤੇ ਸਾਰੇ ਧਰਮ ਇੱਕ ਦੂਜੇ ਨਾਲ ਮਿਲ ਵਰਤਣ, ਪਿਆਰ ਨਾਲ ਵਿਚਰਨ, ਇੱਕ-ਦੂਜੇ ਦੀ ਮਦਦ ਕਰਨ ਦਾ ਸੁੰਨੇਹਾ ਦਿੰਦੇ ਹਨ, ਜਿਸ ਨਾਲ ਸਮਾਜ ਨੂੰ ਸੁਚੱਝਾ ਅਤੇ ਸੌਹਣਾ ਬਣਾ ਸਕਦੇ ਹਾਂ । ਉਨ੍ਹਾਂ ਕਿਹਾ ਕਿ ਇਨਸਾਨ ਜਰੂਰਤ ਨਾਲੋਂ ਜਿਆਦਾ ਭੋਜਨ ਖਾ ਲੈਂਦਾ ਹੈ, ਜਦਕਿ ਥੌੜੇ ਭੋਜਨ ਨਾਲ ਵੀ ਜੀਵਨ ਵਧੀਆ ਚੱਲ ਸਕਦਾ ਹੈ । ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਭਾਈਚਾਰਾ ਵਧਾਉਣ ਅਤੇ ਸਾਰਿਆਂ ਨੂੰ ਇਕਜੁਟ ਕਰਨ ਦਾ ਬਹੁਤ ਵਧੀਆ ਸਾਧਨ ਹਨ ।

Related Post