post

Jasbeer Singh

(Chief Editor)

Patiala News

ਜੰਗਲੀ ਬੂਟੀ ਦੀ ਸਫਾਈ ਨਾ ਹੋਣ ਕਰਕੇ ਬਰਸਾਤਾਂ ਵਿੱਚ ਵਧਿਆ ਬਿਮਾਰੀਆਂ ਦਾ ਖਤਰਾ : ਨਿਖਿਲ ਬਾਤਿਸ਼

post-img

ਜੰਗਲੀ ਬੂਟੀ ਦੀ ਸਫਾਈ ਨਾ ਹੋਣ ਕਰਕੇ ਬਰਸਾਤਾਂ ਵਿੱਚ ਵਧਿਆ ਬਿਮਾਰੀਆਂ ਦਾ ਖਤਰਾ : ਨਿਖਿਲ ਬਾਤਿਸ਼ ਪਟਿਆਲਾ, 26 ਜੂਨ 2025 : ਭਾਰਤੀ ਜਨਤਾ ਪਾਰਟੀ ਸਟੇਡੀਅਮ ਮੰਡਲ ਦੇ ਪ੍ਰਧਾਨ ਨਿਖਿਲ ਬਾਤਿਸ਼ ਸ਼ਰਮਾ ਅਤੇ ਵਾਰਡ ਨੰਬਰ 39 ਦੇ ਐਮ.ਸੀ ਅਨਮੋਲ ਬਾਤਿਸ਼ ਵੱਲੋਂ ਅੱਜ ਪਟਿਆਲਾ ਦੀ ਸ਼ੀਸ਼ ਮਹਿਲ ਕਲੋਨੀ, ਕੇਸਰ ਬਾਗ, ਮੱਛੀ ਤਲਾਓ ਵਾਲੀ ਰੋਡ ਅਤੇ ਜਯੋਤੀ ਇੰਨਕਲੇਵ ਦੇ ਏਰੀਏ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸ਼ੇਰੂ ਸ਼ਰਮਾ ਨੇ ਦੱਸਿਆ ਇਨ੍ਹਾਂ ਸਾਰੇ ਇਲਾਕਿਆਂ ਵਿੱਚ ਸੜਕ ਦੇ ਦੋਨਾਂ ਪਾਸੇ ਅਤੇ ਖਾਲੀ ਪਲਾਟਾਂ ਵਿੱਚ ਜੰਗਲੀ ਬੂਟੀ ਅਤੇ ਜੰਗਲੀ ਘਾਸ ਫੂਸ ਕਾਫੀ ਵੱਧ ਗਈ ਹੈ। ਜਿਸ ਨਾਲ ਮਾਨਸੂਨ ਦੇ ਇਸ ਸੀਜਨ ਵਿੱਚ ਜਗ੍ਹਾ- ਜਗ੍ਹਾ ਪਾਣੀ ਖੜਨ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਇਸ ਦੇ ਨਾਲ ਹੀ ਇਨ੍ਹਾਂ ਸਾਰੇ ਇਲਾਕਿਆਂ ਦੇ ਲੋਕਾਂ ਅਤੇ ਪਾਰਕਾਂ ਵਿੱਚ ਖੇਡਣ ਵਾਲੇ ਬੱਚਿਆਂ ਵਿੱਚ ਮੌਸਮੀ ਬਿਮਾਰੀਆ ਲੱਗਣ ਦਾ ਖਤਰਾ ਵੀ ਵੱਧ ਗਿਆ ਹੈ। ਇਸ ਮੌਕੇ ਉਹਨਾਂ ਨੇ ਨਗਰ ਨਿਗਮ ਪਟਿਆਲਾ ਦੇ ਮੇਅਰ ਅਤੇ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਨ੍ਹਾਂ ਸਾਰੇ ਹੀ ਇਲਾਕਿਆਂ ਅਤੇ ਪਾਰਕਾਂ ਵਿੱਚ ਇਸ ਜੰਗਲੀ ਬੂਟੀ ਨੂੰ ਕਟਵਾਕੇ ਅਤੇ ਇਨ੍ਹਾਂ ਇਲਾਕਿਆਂ ਦੀ ਸਫਾਈ ਕਰਕੇ ਮਾਨਸੂਨ ਦੇ ਇਸ ਸੀਜਨ ਵਿੱਚ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਜਾਵੇ। ਜਿਸ ਨਾਲ ਲੋਕ ਅਤੇ ਬੱਚੇ ਭਵਿੱਖ ਵਿੱਚ ਹੋਣ ਵਾਲੀਆਂ ਮੌਸਮੀ ਬਿਮਾਰੀਆਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਣ।

Related Post