ਕਿਸਾਨਾਂ ਨੂੰ ਮੁਆਵਜਾ ਦਿੱਤੇ ਬਗੈਰ ਸੜਕ ਦੇ ਟੈਂਡਰ ਲਗਵਾ ਕੇ ਜਮੀਨ ’ਤੇ ਗੈਰ ਕਾਨੂੰਨੀ ਕਬਜਾ ਕਰਵਾਉਣਾ ਚਾਹੁੰਦੇ ਨੇ ਪ੍ਰਨ
- by Jasbeer Singh
- April 26, 2024
ਪਟਿਆਲਾ, 26 ਅਪ੍ਰੈਲ (ਜਸਬੀਰ) : ਸ੍ਰੋਮਣੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਨ ਕੇ ਸਰਮਾ ਨੇ ਕਿਹਾ ਹੈ ਕਿ ਪਟਿਆਲਾ ਵਿਚ ਬਣਨ ਵਾਲੇ ਉੱਤਰੀ ਬਾਈਪਾਸ ਲਈ ਕਿਸਾਨਾਂ ਨੂੰ ਐਕਵਾਇਰ ਕੀਤੀ ਜਮੀਨਾਂ ਦਾ ਮੁਆਵਜਾ ਦਿੱਤੇ ਬਗੈਰ ਸੜਕ ਦਾ ਟੈਂਡਰ ਲਗਵਾ ਕੇ ਭਾਜਪਾ ਦੇ ਆਗੂ ਪ੍ਰਨੀਤ ਕੌਰ ਕਿਸਾਨਾਂ ਦੀਆਂ ਜਮੀਨਾਂ ’ਤੇ ਗੈਰ ਕਾਨੂੰਨੀ ਕਬਜਾ ਕਰਵਾਉਣਾ ਚਾਹੁੰਦੇ ਹਨ। ਐਨ ਕੇ ਸਰਮਾ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਤਿੰਨ ਸਾਲ ਤੋਂ ਕਿਸਾਨਾਂ ਨੂੰ ਜਮੀਨ ਦੇ ਮੁਆਵਜੇ ਦੀ ਫੁੱਟੀ ਕੌਡੀ ਵੀ ਨਹੀਂ ਮਿਲੀ ਪਰ ਪ੍ਰਨੀਤ ਕੌਰ ਜੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੀਟਿੰਗਾਂ ਕਰ ਕੇ ਸੜਕ ਦੇ 764 ਕਰੋੜ ਰੁਪਏ ਦਾ ਟੈਂਡਰ ਲਗਵਾ ਦਿੱਤਾ ਹੈ ਜੋ ਖੁੱਲ੍ਹ ਵੀ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਟੈਂਡਰ ਖੁੱਲ੍ਹ ਗਿਆ ਤਾਂ ਸੁਭਾਵਕ ਹੈ ਕਿ ਸੜਕ ਬਣਾਉਣ ਲਈ ਜ ਿੰਮੇਵਾਰ ਨੈਸਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨ ਐਚ ਏ ਆਈ) ਹੁਣ ਜਮੀਨਾਂ ਦਾ ਕਬਜਾ ਲੈਣਾ ਸੁਰੂ ਕਰ ਦੇਵੇਗੀ। ਉਹਨਾਂ ਕਿਹਾ ਕਿ ਇਹ ਦੇਸ ਵਿਚ ਪਹਿਲੀ ਅਜਿਹੀ ਉਦਾਹਰਣ ਹੋਵੇਗੀ ਜਦੋਂ ਕਿਸਾਨਾਂ ਨੂੰ ਮੁਆਵਜਾ ਦਿੱਤੇ ਬਗੈਰ ਕਿਸੇ ਸੜਕ ਵਾਸਤੇ ਗੈਰ ਕਾਨੂੰਨੀ ਢੰਗ ਨਾਲ ਕਿਸਾਨਾਂ ਦੀ ਜਮੀਨ ਦਾ ਕਬਜਾ ਲਿਆ ਜਾਵੇ। ਉਹਨਾਂ ਕਿਹਾ ਕਿ ਬੇਸੱਕ ਪ੍ਰਨੀਤ ਕੌਰ ਦਾਅਵੇ ਕਰ ਰਹੇ ਹਨ ਕਿ ਉਹਨਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੀਟਿੰਗਾਂ ਕਰਵਾਈਆਂ ਪਰ ਸਾਇਦ ਉਹ ਭੁੱਲ ਰਹੇ ਹਨ ਕਿ ਉਹਨਾਂ ਖੁਦ ਦਾਅਵਾ ਕੀਤਾ ਸੀ ਕਿ ਜਮੀਨਾਂ ਦਾ ਸਾਰਾ ਮੁਆਵਜਾ ਕੇਂਦਰ ਸਰਕਾਰ ਦੇਵੇਗੀ ਜਦੋਂ ਕਿ ਕੇਂਦਰ ਸਰਕਾਰ ਇਹ ਮੁਆਵਜਾ ਦੇਣ ਤੋਂ ਭੱਜ ਗਈ ਤੇ ਸਾਰੀ ਜ ਿੰਮੇਵਾਰੀ ਸੂਬੇ ਦੀ ਭਗਵੰਤ ਮਾਨ ਸਰਕਾਰ ’ਤੇ ਸੁੱਟ ਕੇ ਦਾਅਵਾ ਕਰ ਦਿੱਤਾ ਕਿ ਨਿਯਮਾਂ ਮੁਤਾਬਕ ਅੱਧਾ ਮੁਆਵਜਾ ਸੂਬਾ ਸਰਕਾਰ ਨੇ ਦੇਣਾ ਹੈ। ਉਹਨਾਂ ਨੇ ਪ੍ਰਨੀਤ ਕੌਰ ਨੂੰ ਸਵਾਲ ਕੀਤਾ ਕਿ ਕੇਂਦਰ ਸਰਕਾਰ ਲਈ 250-300 ਕਰੋੜ ਰੁਪਏ ਦੇਣਾ ਕਿੰਨਾ ਕੁ ਵੱਡਾ ਸਵਾਲ ਹੈ ? ਕਹਿਣ ਦੇ ਬਾਵਜੂਦ ਕੇਂਦਰ ਸਰਕਾਰ ਸਾਰਾ ਮੁਆਵਜਾ ਦੇਣ ਤੋਂ ਕਿਉਂ ਇਨਕਾਰੀ ਹੈ ? ਐਨ ਕੇ ਸਰਮਾ ਨੇ ਕਿਹਾ ਕਿ ਆਪਣਾ ਸਮਰਥਕਾਂ ਦਾ ਸਹਿਰ ਵਿਚ ਇਕੱਠ ਸੱਦ ਕੇ ਪ੍ਰਨੀਤ ਕੌਰ 24 ਪਿੰਡਾਂ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ 24 ਪਿੰਡਾਂ ਦੇ ਲੋਕਾਂ ਨੇ ਖੁਦ ਐਲਾਨ ਕੀਤਾ ਹੈ ਕਿ ਉਹ ਭਾਜਪਾ ਤੇ ਆਪ ਉਮੀਦਵਾਰ ਦਾ ਪਿੰਡ ਆਉਣ ’ਤੇ ਵਿਰੋਧ ਕਰਨਗੇ। ਉਹਨਾਂ ਕਿਹਾ ਕਿ ਜੋ ਇਕੱਠ ਅੱਜ ਪ੍ਰਨੀਤ ਕੌਰ ਨੇ ਸੱਦਿਆ, ਉਹ ਸਹਿਰ ਦੇ ਇਕ ਪੈਟਰੋਲ ਪੰਪ ’ਤੇ ਸੱਦਿਆ ਗਿਆ ਸੀ ਜਦੋਂ ਕਿ ਪ੍ਰਨੀਤ ਕੌਰ ਖੁਦ ਇਹਨਾਂ 24 ਪਿੰਡਾਂ ਵਿਚ ਨਹੀਂ ਗਏ। ਅਕਾਲੀ ਆਗੂ ਨੇ ਕਿਹਾ ਕਿ ਉਹ ਤਾਂ ਸਿਰਫ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰ ਰਹੇ ਹਨ ਤੇ ਕੋਈ ਰਾਜਨੀਤੀ ਨਹੀਂ ਕਰ ਰਹੇ। ਉਹ ਇਹ ਆਖ ਰਹੇ ਹਨ ਕਿ ਨਿਯਮਾਂ ਮੁਤਾਬਕ ਕਿਸਾਨਾਂ ਨੂੰ 30-30 ਲੱਖ ਰੁਪਏ ਦੀ ਥਾਂ 2.88 ਕਰੋੜ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕਿਸਾਨ ਹੋਣ ਦੇ ਨਾਅਤੇ ਕਿਸਾਨਾਂ ਦੇ ਹੱਕ ਵਿਚ ਖੜ੍ਹੇ ਹੋਣਾ ਉਹਨਾਂ ਦੀ ਮੁੱਢਲੀ ਜ ਿੰਮੇਵਾਰੀ ਹੈ ਤੇ ਕਿਸਾਨਾਂ ਨੂੰ ਬਣਦਾ ਹੱਕ ਦੁਆਉਣ ਵਾਸਤੇ ਉਹ ਕਿਸੇ ਵੀ ਪੱਧਰ ਤੱਕ ਜਾਣ ਲਈ ਤਿਆਰ ਹਨ। ਐਨ ਕੇ ਸਰਮਾ ਨੇ ਕਿਹਾ ਕਿ ਜੇਕਰ ਪ੍ਰਨੀਤ ਕੌਰ ਕਿਸਾਨਾਂ ਪ੍ਰਤੀ ਸੁਹਿਰਦ ਹਨ ਤਾਂ ਉਹਨਾਂ ਨੂੰ ਤੁਰੰਤ 2.88 ਕਰੋੜ ਰੁਪਏ ਪ੍ਰਤੀ ਏਕੜ ਦੀ ਦਰ ਤੋਂ ਕੇਂਦਰ ਸਰਕਾਰ ਤੋਂ ਮੁਆਵਜਾ ਦੁਆਉਣ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਪ੍ਰਨੀਤ ਕੌਰ ਨੇ ਇਕ ਵਾਰ ਵੀ ਇਹ ਮਸਲਾ ਸੰਸਦ ਵਿਚ ਨਹੀਂ ਚੁੱਕਿਆ। ਸਿਰਫ ਮੀਟਿੰਗਾਂ ਦਾ ਡਰਾਮਾ ਕਰ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਯਤਨ ਜਰੂਰ ਕੀਤਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੋਵੇਂ ਕਿਸਾਨਾਂ ਦੇ ਗੁਨਾਹਗਾਰ ਹਨ ਅਤੇ ਜੇਕਰ ਉਹਨਾਂ ਨੇ ਬਿਨਾਂ ਮੁਆਵਜਾ ਦਿੱਤੇ ਕਿਸਾਨਾਂ ਦੀ ਜਮੀਨ ’ਤੇ ਕਬਜਾ ਕਰਨ ਦੀ ਗੈਰ ਕਾਨੂੰਨੀ ਕੋਸ ਿਸ ਕੀਤੀ ਤਾਂ ਉਹ ਕਿਸਾਨਾਂ ਨਾਲ ਰਲ ਕੇ ਖੁਦ ਇਸਦਾ ਡਟਵਾਂ ਵਿਰੋਧ ਕਰਨਗੇ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.