
Patiala News
0
ਬੇਕਰੀਆਂ ਅਤੇ ਚਾਕਲੇਟ ਵਾਲੀ ਕੰਪਨੀਆਂ ਦੀ ਸੈਂਪ�ਿਗ ਲਈ ਚਲਾਈ ਜਾਵੇ ਵਿਸ਼ੇਸ ਮੁਹਿੰਮ: ਵਿਧੁ ਸ਼ੇਖਰ ਭਾਰਦਵਾਜ਼
- by Jasbeer Singh
- April 26, 2024

ਪਟਿਆਲਾ, 26 ਅਪ੍ਰੈਲ (ਜਸਬੀਰ) : ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਪਟਿਆਲਾ ਦਾ ਇੱਕ ਵਫਦ ਵਿਧੂ ਸ਼ੇਖਰ ਭਾਰਦਵਾਜ ਸਕੱਤਰ ਦੀ ਅਗਵਾਈ ਵਿੱਚ ਸਿਵਲ ਸਰਜਨ ਪਟਿਆਲਾ ਨੂੰ ਮਿਲਿਆ । ਪਟਿਆਲਾ ਸ਼ਹਿਰ ਵਿੱਚ ਪਿਛਲੇ ਦਿਨੀ ਜਨਮ ਦਿਨ ਤੇ ਕੇਕ ਖਾ ਕੇ ਹੋਈ ਬੱਚੀ ਦੀ ਮੌਤ ਤੇ ਚਾਕਲੇਟ ਖਾ ਕੇ ਬੱਚਿਆਂ ਦੇ ਬਿਮਾਰ ਹੋਣ ਤੇ ਹਸਪਤਾਲ ਦਾਖ਼ਲ ਹੋਣ ਸੰਬੰਧੀ ਧਿਆਨ ਦੁਆਇਆ ਤੇ ਮੰਗ ਕੀਤੀ ਕਿ ਸ਼ਹਿਰ ਵਿੱਚ ਸਪੈਸ਼ਲ ਚੈਕਿੰਗ ਮੁਹਿੰਮ ਚਲਾਈ ਜਾਵੇ। ਬੇਕਰੀਆਂ,ਚਾਕਲੇਟ ਵਾਲੀਆਂ ਕੰਪਨੀਆਂ ਦੇ ਸੈਂਪਲ ਭਰੇ ਜਾਣ। ਸੈਂਪਲ ਫੇਲ ਹੋਣ ਦੀ ਸੂਰਤ ਵਿੱਚ ਮਿਸਾਲੀ ਸਜਾਵਾਂ ਦਿੱਤੀਆ ਜਾਣ। ਵੱਡੇ ਵੱਡੇ ਮਾਲਾਂ ਦੀ ਵੀ ਪੜਤਾਲ ਕੀਤੀ ਜਾਵੇ। ਡੈਪੂਟੇਸ਼ਨ ਵਿੱਚ ਐਡਵੋਕੇਟ ਰਾਜੀਵ ਲੋਹਟ ਬੱਧੀ, ਐਡਵੋਕੇਟ ਹਰਬੰਸ ਸਿੰਘ, ਤਰਸੇਮ ਲਾਲ ਲੈਕਚਰਾਰ, ਬਚਿੱਤਰ ਸਿੰਘ ਸ਼ਾਮਲ ਸਨ।