post

Jasbeer Singh

(Chief Editor)

National

‘ਕਾਲੇ ਜਾਦੂ` ਦਾ ਡਰਾਵਾ ਦੇ ਕੇ 1.66 ਕਰੋੜ ਰੁਪਏ ਠੱਗੇ

post-img

‘ਕਾਲੇ ਜਾਦੂ` ਦਾ ਡਰਾਵਾ ਦੇ ਕੇ 1.66 ਕਰੋੜ ਰੁਪਏ ਠੱਗੇ ਠਾਣੇ, 10 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਮਹਾਰਾਸ਼ਟਰ ਦੇ ਜਿ਼ਲਾ ਠਾਣੇ ਵਿਖੇ ਇਕ ਵਿਅਕਤੀ ਵਲੋਂ ਕਾਲੇ ਜਾਦੂ ਦਾ ਡਰਾਵਾ ਦੇ ਕੇ ਕਿ ਪਰਿਵਾਰ ਤੋਂ ਕਰੋੜਾਂ ਰੁਪਏ ਠੱਗਣ ਦਾ ਘਟਨਾਕ੍ਰਮ ਵਾਪਰਿਆ ਹੈ । ਕੀ ਦੱਸਿਆ ਪੁਲਸ ਨੇ ਮਹਾਰਾਸ਼ਟਰ ਦੇ ਠਾਣੇ ਜਿ਼ਲੇ `ਚ ਮੰਜੂਨਾਥ ਸ਼ੈੱਟੀ ਨਾਮੀ ਇਕ ਵਿਅਕਤੀ ਨੇ ਕਥਿਤ ਤੌਰ `ਤੇ ਇਕ ਪਰਿਵਾਰ ਨੂੰ `ਕਾਲੇ ਜਾਦੂ` ਦਾ ਡਰਾਵਾ ਦੇ ਕੇ 1.66 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ । ਪੁਲਸ ਨੇ ਕਿਹਾ ਕਿ ਮੁਲਜ਼ਮ ਨੇ ਪਰਿਵਾਰ ਨੂੰ ਇਸ ਤੋਂ ਬਚਣ ਲਈ ਵੱਖ-ਵੱਖ ਰਸਮਾਂ ਤੇ ਤੀਰਥ ਯਾਤਰਾਵਾਂ ਰਾਹੀਂ ਬ੍ਰਹਮ ਇਲਾਜ ਦਾ ਵਾਅਦਾ ਕਰ ਕੇ ਉਕਤ ਰਕਮ ਠੱਗੀ । ਪੁਲਸ ਨੇ ਕਰ ਦਿੱਤਾ ਹੈ ਸ਼ੈਟੀ ਵਿਰੁੱਧ ਕੇਸ ਦਰਜ ਕਾਸਰਵਦਾਵਲੀ ਪੁਲਸ ਨੇ ਪੀੜਤ ਪਰਿਵਾਰ ਦੀ ਸਿ਼ਕਾਇਤ `ਤੇ ਸ਼ੈੱਟੀ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ। ਦੋਸ਼ਾਂ ਅਨੁਸਾਰ ਪਿਛਲੇ 2 ਸਾਲਾਂ ਦੌਰਾਨ ਪੀੜਤ ਪਰਿਵਾਰ ਵਿਰੁੱਧ ਇਕ ਰਿਸ਼ਤੇਦਾਰ ਵੱਲੋਂ ਕੀਤੇ ਗਏ ਕਥਿਤ `ਕਾਲੇ ਜਾਦੂ` ਨੂੰ ਬੇਅਸਰ ਕਰਨ ਲਈ ਮੁਲਜ਼ਮ ਨੂੰ ਪੈਸੇ ਦੇਣ ਲਈ ਕਿਹਾ ਗਿਆ ਸੀ । ਪੁਲਸ ਨੇ ਸ਼ੈੱਟੀ ਵਿਰੁੱਧ ਬੀ.ਐੱਨ. ਐੱਸ. ਦੀ ਧਾਰਾ 318(4) (ਧੋਖਾਦੇਹੀ) ਤੇ ਕਾਲਾ ਜਾਦੂ ਵਿਰੋਧੀ ਐਕਟ 2013 ਦੇ ਸੰਬੰਧਤ ਉਪਬੰਧਾਂ ਅਧੀਨ ਮਾਮਲਾ ਦਰਜ ਕੀਤਾ ਹੈ।

Related Post

Instagram