post

Admin

(Chief Editor)

Punjab

ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਵਲੋਂ ਬੀੜੀ ਪੀਣ ਉਤੇ ਹੋਇਆ ਹੰਗਾਮਾ

post-img

ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਵਲੋਂ ਬੀੜੀ ਪੀਣ ਉਤੇ ਹੋਇਆ ਹੰਗਾਮਾ

ਜਲੰਧਰ, 12 ਅਗਸਤ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਸ਼ਹਿਰ ਵਿਖੇ ਇਕ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਰਹੇ ਗ੍ਰੰਥੀ ਸਿੰਘ (Granthi Singh) ਵਲੋਂ ਗੁਰਦੁਆਰਾ ਸਾਹਿਬ ਅੰਦਰ ਬੀੜੀ ਪੀਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਗ੍ਰੰਥੀ ਸਿੰਘ

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਸ਼ਹਿਰ ਦੇ ਜੋ ਇਕ ਗੁਰਦੁਆਰਾ ਸਾਹਿਬ (Gurdwara Sahib) ਵਿਖੇ ਸੇਵਾ ਕਰਨ ਵਾਲੇ ਗ੍ਰੰਥੀ ਸਿੰਘ ਵਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਬੀੜ਼ੀ ਪੀਣ (Smoking beedi) ਦਾ ਘਟਨਾਕ੍ਰਮ ਵਾਪਰਨ ਦਾ ਪਤਾ ਚੱਲਿਆ ਹੈ ਦੇ ਚਲਦਿਆਂ ਜਦੋਂ ਗ੍ਰੰਥੀ ਸਿੰਘ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਬੀੜੀਆਂ, ਸਿਗਰਟ, ਤੰਬਾਕੂ ਅਤੇ ਹੋਰ ਕੈਨਫੋਰਸ ਦੇ ਕੈਪਸੂਲ ਵੀ ਮਿਲੇ । ਉਕਤ ਗ੍ਰੰਥੀ ਸਿੰਘ ਦੀ ਪਛਾਣ ਰਾਜਪੁਰਾ ਦੇ ਵਸਨੀਕ ਦੇ ਤੌਰ 'ਤੇ ਕਿਰਨਪਾਲ (Kiranpal) ਦੇ ਤੌਰ 'ਤੇ ਹੋਈ ਹੈ ।

ਕੀ ਦੱਸਿਆ ਗ੍ਰੰਥੀ ਸਿੰਘ ਨੇ

ਸੋਸ਼ਲ ਮੀਡੀਆ 'ਤੇ ਉਪਰੋਕਤ ਘਟਨਾਕ੍ਰਮ ਦੀ ਵਾਇਰਲ ਹੋਈ ਵੀਡੀਓ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਲੋਂ ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ 6 ਅਗਸਤ-2026 ਨੂੰ ਜਲੰਧਰ ਦੇ ਅਸ਼ੋਕ ਨਗਰ ਸਥਿਤ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਆਇਆ ਸੀ । ਉਸਨੇ ਦੱਸਿਆ ਕਿ ਉਸਦੇ ਕੋਲ ਪੈੱਨ ਡਰਾਈਵ ਸਨ । ਕੁਝ ਪੈੱਨ ਡਰਾਈਵਾਂ ਵਿੱਚ ਗੁਰਬਾਣੀ ਅਤੇ ਗਾਣੇ ਸਨ, ਜਦੋਂ ਕਿ ਕੁਝ ਵਿੱਚ ਇਤਰਾਜ਼ਯੋਗ ਵੀਡੀਓ ਸਨ । ਪੁੱਛਗਿੱਛ ਦੌਰਾਨ ਉਸਨੇ ਇਹ ਵੀ ਕਿਹਾ ਕਿ ਕਮੇਟੀ ਨੇ ਉਸਨੂੰ ਉਸਦੇ ਕਕਾਰਾਂ ਤੋਂ ਲਾਹ ਦਿੱਤਾ ਸੀ ।

Related Post

Instagram