

ਰੂਸ ਨੇ ਸੁੱਟੀਆਂ ਯੂਕ੍ਰੇਨ ਤੇ 574 ਡਰੋਨ ਤੇ 40 ਮਿਜ਼ਾਈਲਾਂ ਨਵੀਂ ਦਿੱਲੀ, 22 ਅਗਸਤ 2025 : ਅਮਰੀਕਾ ਵਲੋਂ ਯੂਕ੍ਰੇਨ ਤੇ ਨਾਟੋ ਫੋਰਸਾਂ ਲਗਾਏ ਜਾਣ ਦੇ ਫ਼ੈਸਲੇ ਨੂੰ ਹਾਂ ਪੱਖੀ ਹੁੰਗਾਰਾ ਦੇਣ ਤੇ ਰੋਸ ਵਿਚ ਆਏ ਯੂਕ੍ਰੇਨ ਦੇ ਗੁਆਂਢੀ ਦੇਸ਼ ਰੂਸ ਵਲੋਂ ਜੋ ਜੰਗ ਯੂਕ੍ਰੇਨ ਨਾਲ ਸ਼ੁਰੂ ਕੀਤੀ ਹੋਈ ਹੈ ਦੇ ਚਲਦਿਆਂ ਰੂਸ ਨੇ ਯੂਕ੍ਰੇਨ ਤੇ ਜਿਥੇ 574 ਡਰੋਨ ਸੁੱਟੇ ਹਨ ਉਥੇ ਹੀ 40 ਮਿਜ਼ਾਈਲਾਂ ਵੀ ਸੁੱਟੀਆਂ ਹਨ। ਕੀ ਆਖਿਆ ਯੂਕ੍ਰੇਨੀ ਸੈਨਾ ਨੇ ਰੂਸ ਦੇ ਵਲੋਂ ਯੂਕ੍ਰੇਨ ਤੇ ਕੀਤੇ ਗਏ ਹਮਲਿਆਂ ਸਬੰਧੀ ਯੂਕ੍ਰੇਨ ਦੀ ਹਵਾਈ ਸੈਨਾ ਨੇ ਕਿਹਾ ਕਿ ਰੂਸ ਨੇ ਇਸ ਸਾਲ ਯੂਕ੍ਰੇਨ ’ਤੇ ਅਪਣਾ ਸੱਭ ਤੋਂ ਵੱਡਾ ਹਵਾਈ ਹਮਲਾ ਕੀਤਾ, ਜਿਸ ਵਿਚ 574 ਡਰੋਨ ਅਤੇ 40 ਮਿਜ਼ਾਈਲਾਂ ਦਾਗੀਆਂ ਗਈਆਂ।ਉਨ੍ਹਾਂ ਕਿਹਾ ਕਿ ਹਮਲੇ ਜ਼ਿਆਦਾਤਰ ਦੇਸ਼ ਦੇ ਪੱਛਮੀ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ। ਅਧਿਕਾਰੀਆਂ ਅਨੁਸਾਰ ਇਨ੍ਹਾਂ ਹਮਲਿਆਂ ਵਿਚ ਘੱਟੋ-ਘੱਟ ਇਕ ਵਿਅਕਤੀ ਮਾਰਿਆ ਗਿਆ ਅਤੇ 15 ਹੋਰ ਜ਼ਖ਼ਮੀ ਹੋਏ।ਯੂਕ੍ਰੇਨ ਦੇ ਵਿਦੇਸ਼ ਮੰਤਰੀ ਆਂਦਰੇਈ ਸਿਬੀਹਾ ਨੇ ਕਿਹਾ ਕਿ ਰੂਸ ਨੇ ਪੱਛਮੀ ਯੂਕ੍ਰੇਨ ਵਿਚ ਇਕ ਪ੍ਰਮੁੱਖ ਅਮਰੀਕੀ ਇਲੈਕਟਰਾਨਿਕਸ ਨਿਰਮਾਤਾ ’ਤੇ ਹਮਲਾ ਕੀਤਾ।