
ਰੋਜ਼ ਵੈਲੀ ਮਾਮਲੇ ਵਿਚ ਈ. ਡੀ. ਨੇ ਕੀਤੀ 263 ਕਰੋੜ ਰੁਪਏ ਦੀ ਜਾਇਦਾਦ ਕੁਰਕ
- by Jasbeer Singh
- August 22, 2025

ਰੋਜ਼ ਵੈਲੀ ਮਾਮਲੇ ਵਿਚ ਈ. ਡੀ. ਨੇ ਕੀਤੀ 263 ਕਰੋੜ ਰੁਪਏ ਦੀ ਜਾਇਦਾਦ ਕੁਰਕ ਨਵੀਂ ਦਿੱਲੀ, 21 ਅਗਸਤ 2025 : ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਕਿਹਾ ਹੈ ਕਿ ਮਨੀ ਲਾਂਡਿੰਗ ਨਾਲ ਸਬੰਧਤ ਇਕ ਮਾਮਲੇ ਵਿਚ ਕੋਲਕਾਤਾ `ਚ ਸਥਿਤ ਰੋਜ਼ ਵੈਲੀ ਗਰੁੱਪ ਦੀ ਲਗਭਗ 263 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਦੱਸਣਯੋਗ ਹੈ ਕਿ ਉਕਤ ਗਰੁੱਪ `ਤੇ ਨਿਵੇਸ਼ਕਾਂ ਨੂੰ ਧੋਖਾ ਦੇਣ ਦਾ ਦੋਸ਼ ਹੈ। ਗਰੁੱਪ ਨਾਲ ਸਬੰਧਤ 32 ਮੁਖੌਟਾ ਕੰਪਨੀਆਂ ਦੇ ਸ਼ੇਅਰਾਂ ਨੂੰ ਆਰਜ਼ੀ ਤੌਰ `ਤੇ ਕੁਰਕ ਕਰ ਲਿਆ ਹੈ : ਈ. ਡੀ. ਈ. ਡੀ. ਨੇ ਦੱਸਿਆ ਕਿ ਉਸ ਨੇ 13 ਅਗਸਤ ਨੂੰ ਮਨੀ ਲਾਂਡਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਤਹਿਤ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਕੋਲਕਾਤਾ ਵੈਸਟ ਇੰਟਰਨੈਸ਼ਨਲ ਸਿਟੀ `ਚ ਚਾਰੂਲਤਾ ਪ੍ਰਾਜੈਕਟ ਦੇ ਬੀ/02/45 ਸਥਿਤ ਇਕ ਬੰਗਲੇ ਦੇ ਨਾਲ-ਨਾਲ ਗਰੁੱਪ ਨਾਲ ਸਬੰਧਤ 32 ਮੁਖੌਟਾ ਕੰਪਨੀਆਂ ਦੇ ਸ਼ੇਅਰਾਂ ਨੂੰ ਆਰਜ਼ੀ ਤੌਰ `ਤੇ ਕੁਰਕ ਕਰ ਲਿਆ ਹੈ । ਕਦੋਂ ਕੀਤਾ ਸੀ ਈ. ਡੀ. ਨੇ ਕੇਸ ਦਰਜ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕਰ ਰਹੀ ਈ. ਡੀ. ਨਾਮੀ ਏਜੰਸੀ ਨੇ ਕਿਹਾ ਕਿ ਇਹ ਕਾਰਵਾਈ ਰੋਜ਼ ਵੈਲੀ ਰੀਅਲ ਅਸਟੇਟ ਐਂਡ ਕੰਸਟ੍ਰਕਸ਼ਨਜ਼ ਅਤੇ ਸਬੰਧਤ ਸੰਸਥਾਵਾਂ ਨਾਲ ਜੁੜੀ ਮਨੀ ਲਾਂਡਿੰਗ ਜਾਂਚ ਦੇ ਹਿੱਸੇ ਦੇ ਰੂਪ `ਚ ਕੀਤੀ ਗਈ ਹੈ। ਈ. ਡੀ. ਨੇ 2014 `ਚ ਰੋਜ਼ ਵੈਲੀ ਗਰੁੱਪ, ਉਸ ਦੇ ਪ੍ਰਧਾਨ ਗੌਤਮ ਕੁੰਡੂ ਤੇ ਹੋਰਨਾਂ ਦੇ ਖਿਲਾਫ ਪੀ. ਐੱਮ. ਐੱਲ. ਏ. ਦਾ ਮਾਮਲਾ ਦਰਜ ਕੀਤਾ ਸੀ ।