ਰੂਸੀ ਰਾਸ਼ਟਰਪਤੀ ਨੇ ਦੋ ਦਿਨਾ ਲਈ 32 ਘੰਟੇ ਦੀ ਜੰਗਬੰਦੀ ਦਾ ਕੀਤਾ ਐਲਾਨ
- by Jasbeer Singh
- April 10, 2026
ਰੂਸੀ ਰਾਸ਼ਟਰਪਤੀ ਨੇ ਦੋ ਦਿਨਾ ਲਈ 32 ਘੰਟੇ ਦੀ ਜੰਗਬੰਦੀ ਦਾ ਕੀਤਾ ਐਲਾਨ ਰੂਸ, 10 ਅਪ੍ਰੈਲ 2026 : ਪਿਛਲੇ ਚਾਰ ਸਾਲਾਂ ਤੋ ਲਗਾਤਾਰ ਰੂਸ-ਯੂਕ੍ਰੇਨ ਯੁੱਧ ਦਰਮਿਆਨ ਰੂਸੀ ਰਾਸ਼ਟਰਪਤੀ ਵਲੋਂ ਦੋ ਦਿਨਾਂ 32 ਘੰਟਿਆਂ ਲਈ ਜੰਗਬੰਦੀ ਦਾ ਐਲਾਨ ਕੀਤੇ ਜਾਣ ਦਾ ਪਤਾ ਚੱਲਿਆ ਹੈ। ਕੀ ਕਾਰਨ ਰੂਸੀ ਰਾਸ਼ਟਰਪਤੀ ਵਲੋਂ ਅਜਿਹਾ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਰੂਸ ਦੇਸ਼ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਲੋਂ ਜੋ ਲੰਘੇ ਦਿਨੀਂ ਦੋ ਦਿਨਾ ਲਈ ਹੀ ਸਹੀ ਯਾਨੀ ਕਿ 32 ਘੰਟਿਆਂ ਲਈ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ ਉਹ ਆਰਥੋਡਾਕਸ ਈਸਟਰ ਦੇ ਮੌਕੇ ਦੇ ਮੱਦੇਨਜ਼ਰ ਕੀਤਾ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦਾ ਦੇਸ਼ ਇਸ ਕਦਮ ਦੀ ਪੂਰੀ ਤਰ੍ਹਾਂ ਪਾਲਣਾ ਕਰੇਗਾ । ਦੱਸਣਯੋਗ ਹੈ ਕਿ ਇਹ ਜੰਗਬੰਦੀ ਅਜਿਹੇ ਸਮੇਂ ਹੋਈ ਹੈ ਜਦੋਂ ਈਰਾਨ ਸਮੇਤ ਮੱਧ ਪੂਰਬ ਵਿੱਚ ਤਣਾਅ ਨੇ ਚਾਰ ਸਾਲ ਪੁਰਾਣੇ ਸੰਘਰਸ਼ ਨੂੰ ਹੱਲ ਕਰਨ ਦੀਆਂ ਅਮਰੀਕੀ ਕੋਸਿ਼ਸ਼ਾਂ ਨੂੰ ਰੋਕ ਦਿੱਤਾ ਹੈ । ਕਦੋਂ ਸ਼ੁਰੂ ਹੋਵੇੇਗਾ ਜੰਗਬੰਦੀ ਦਾ ਸਮਾਂ ਕ੍ਰੈਮਲਿਨ (ਰੂਸੀ ਰਾਸ਼ਟਰਪਤੀ ਦਫ਼ਤਰ) ਦੇ ਅਨੁਸਾਰ ਜੰਗਬੰਦੀ ਸ਼ਨੀਵਾਰ ਸ਼ਾਮ 4 ਵਜੇ (1300 ਜੀ. ਐਮ. ਟੀ.) ਤੋਂ ਸ਼ੁਰੂ ਹੋਵੇਗਾ ਅਤੇ ਐਤਵਾਰ ਨੂੰ ਸਵੇਰੇ 12 ਵਜੇ (2100 ਜੀ. ਐਮ. ਟੀ.) ਤੱਕ ਚੱਲੇਗਾ । ਰੂਸੀ ਰੱਖਿਆ ਮੰਤਰੀ ਆਂਦਰੇਈ ਬੇਲੋਸੋਵ ਨੇ ਚੋਟੀ ਦੇ ਕਮਾਂਡਰ ਅਤੇ ਜਨਰਲ ਸਟਾਫ ਦੇ ਮੁਖੀ ਵੈਲੇਰੀ ਗੇਰਾਸਿਮੋਵ ਨੂੰ ਇਸ ਸਮੇਂ ਦੌਰਾਨ ਸਾਰੀਆਂ ਦਿਸ਼ਾਵਾਂ ਵਿੱਚ ਫੌਜੀ ਕਾਰਵਾਈਆਂ ਨੂੰ ਰੋਕਣ ਦਾ ਆਦੇਸ਼ ਦਿੱਤਾ ਹੈ । ਕੀ ਆਖਿਆ ਯੂਕਰੇਨ ਦੇ ਰਾਸ਼ਟਰਪਤੀ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਕਿਹਾ ਕਿ ਯੂਕਰੇਨ ਨੇ ਈਸਟਰ ਲਈ ਵਾਰ-ਵਾਰ ਜੰਗਬੰਦੀ ਦਾ ਪ੍ਰਸਤਾਵ ਰੱਖਿਆ ਸੀ । ਉਨ੍ਹਾਂ ਟੈਲੀਗ੍ਰਾਮ `ਤੇ ਲਿਖਿਆ ਕਿ ਯੂਕਰੇਨ ਨੇ ਵਾਰ-ਵਾਰ ਕਿਹਾ ਹੈ ਕਿ ਅਸੀਂ ਅਜਿਹੇ ਕਦਮ ਚੁੱਕਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਈਸਟਰ ਦੀਆਂ ਛੁੱਟੀਆਂ ਦੌਰਾਨ ਜੰਗਬੰਦੀ ਦਾ ਪ੍ਰਸਤਾਵ ਰੱਖਿਆ ਸੀ ਅਤੇ ਅਸੀਂ ਉਸ ਅਨੁਸਾਰ ਕਾਰਵਾਈ ਕਰਾਂਗੇ।
