ਸ.ਮਿ.ਸ. ਖੇੜੀ ਗੁੱਜਰਾਂ ਦੀ ਰੁਪਿੰਦਰ ਕੌਰ ਨੇ ਤਾਈਕਵਾਂਡੋ ਵਿੱਚ ਹਾਸਲ ਕੀਤਾ ਗੋਲਡ ਮੈਡਲ
- by Jasbeer Singh
- September 7, 2024
ਸ.ਮਿ.ਸ. ਖੇੜੀ ਗੁੱਜਰਾਂ ਦੀ ਰੁਪਿੰਦਰ ਕੌਰ ਨੇ ਤਾਈਕਵਾਂਡੋ ਵਿੱਚ ਹਾਸਲ ਕੀਤਾ ਗੋਲਡ ਮੈਡਲ ਪਟਿਆਲਾ ()- 68ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸਾਲ 2024-25 ਦਾ ਤਾਈਕਵਾਂਡੋ ਦਾ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸ੍ਰੀ ਸੰਜੀਵ ਸ਼ਰਮਾ ਜੀ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸ੍ਰੀ ਰਵਿੰਦਰਪਾਲ ਸ਼ਰਮਾ ਜੀ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ੍ਰੀ ਦਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਨਵੀਨਰ ਸ੍ਰੀ ਅਮਨਿੰਦਰ ਸਿੰਘ, ਸ੍ਰੀ ਦਵਿੰਦਰ ਸਿੰਘ, ਸ੍ਰੀ ਬਲਜੀਤ ਸਿੰਘ, ਸ੍ਰੀ ਬਲਵਿੰਦਰ ਸਿੰਘ ਜੱਸਲ, ਸ੍ਰੀ ਭਰਭੂਰ ਸਿੰਘ, ਸ੍ਰੀ ਤਰਸੇਮ ਸਿੰਘ ਅਤੇ ਸ੍ਰੀ ਮੋਹਿਤ ਦੀ ਅਗਵਾਈ ਵਿੱਚ ਸਰਕਾਰੀ ਮਲਟੀਪਰਪਜ਼ ਸਕੂਲ ਮਿਡਲ ਬ੍ਰਾਂਚ ਪੰਜਾਬੀ ਬਾਗ ਵਿਖੇ ਕਰਵਾਇਆ ਗਿਆ।ਇਸ ਟੂਰਨਾਮੈਂਟ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਦੇ ਭਾਗ ਲਿਆ।ਹਰ ਭਾਰ ਗਰੁੱਪ ਵਿੱਚ ਕਾਫੀ ਮੁਕਾਬਲਾ ਵੇਖਣ ਨੂੰ ਮਿਲਿਆ। ਇਸ ਟੂਰਨਾਮੈਂਟ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੇ ਖਿਡਾਰੀਆਂ ਨੇ ਆਪਣੇ ਕੋਚ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ, ਪਟਿਆਲਾ) ਦੀ ਅਗਵਾਈ ਵਿੱਚ ਭਾਗ ਲਿਆ। ਜ਼ਿਲ੍ਹਾ ਪੱਧਰੀ ਤਾਈਕਵਾਂਡੋ ਅੰਡਰ-14 ਕੁੜੀਆਂ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਰੁਪਿੰਦਰ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਕਦੇ ਹੋਏ -22 ਕਿਲੋ ਭਾਰ ਵਿੱਚ ਗੋਲਡ ਮੈਡਲ ਹਾਸਲ ਕੀਤਾ। ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਉਹਨਾਂ ਦੇ ਸਕੂਲ ਦੀਆਂ ਖਿਡਾਰਣਾਂ ਨੇ ਤਾਈਕਵਾਂਡੋ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਹਰ ਬੱਚੇ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਇਸ ਮੋਕੇ ਤੇ ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਮਨਦੀਪ ਕੁਮਾਰ, ਸ੍ਰੀ ਸੁਰਿੰਦਰਪਾਲ ਸਿੰਘ, ਮਿਸ ਬਬੀਤਾ, ਸ੍ਰੀਮਤੀ ਪਰਮਜੀਤ ਕੌਰ ਅਤੇ ਹੋਰ ਕੋਚ ਅਤੇ ਅਧਿਆਪਕ ਮੋਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.