post

Jasbeer Singh

(Chief Editor)

crime

ਪਿੰਡ ਦੇ ਦੋ ਧਿਰਾਂ ਨੇ ਲਗਾਏ ਇਕ ਦੂਸਰੇ ਤੇ ਕੁੱਟਮਾਰ ਦੇ ਦੋਸ਼

post-img

ਪਿੰਡ ਦੇ ਦੋ ਧਿਰਾਂ ਨੇ ਲਗਾਏ ਇਕ ਦੂਸਰੇ ਤੇ ਕੁੱਟਮਾਰ ਦੇ ਦੋਸ਼ ਗੁਰਦਾਸਪੁਰ : ਪੰਜਾਬ ਦੇ ਜਿ਼ਲਾ ਗੁਰਦੁਾਸਪੁਰ ਦੇ ਪਿੰਡ ਪਸਨਾਵਾਲ ਦੇ 50 ਸਾਲ ਉਮਰ ਦੇ ਬਜ਼ੁਰਗ ਸਰੂਪ ਸਿੰਘ ਨੇ ਪਿੰਡ ਦੇ ਹੀ ਦੋ ਵਿਅਕਤੀਆਂ ਤੇ ਮਾਰਕੁਟਾਈ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਦੂਜੀ ਧੀਰ ਦੇ ਨਰਿੰਦਰ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬਜ਼ੁਰਗ ਨੇ ਸ਼ਰਾਬੀ ਹਾਲਤ ਵਿੱਚ ਉਸ ਦੇ ਘਰ ਆ ਕੇ ਉਸ ਤੇ ਹਮਲਾ ਕਰ ਦਿੱਤਾ ਅਤੇ ਨਸ਼ੇ ਦੀ ਹਾਲਤ ਵਿੱਚ ਡਿੱਗ ਕੇ ਆਪ ਜਖਮੀ ਹੋਇਆ ਹੈ । ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਜੇਰੇ ਇਲਾਜ ਸਰੂਪ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਹ ਆਪਣੀ ਬੰਬੀ ਤੋਂ ਆ ਰਿਹਾ ਸੀ ਕਿ ਪਿੰਡ ਦੇ ਹੀ ਨਰਿੰਦਰ ਸਿੰਘ ਅਤੇ ਉਸਦੇ ਭਰਾ ਨੇ ਆਪਣੇ ਗੇਟ ਦੇ ਅੱਗੇ ਉਸ ਨੂੰ ਘੇਰ ਲਿਆ ਤੇ ਸਰੀਏ ਨਾਲ ਉਸ ਦੇ ਸਿਰ ਤੇ ਸੱਟ ਮਾਰ ਦਿੱਤੀ। ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਧਾਰੀਵਾਲ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੋਂ ਉਸ ਨੂੰ ਡਾਕਟਰ ਵੱਲੋਂ ਗੁਰਦਾਸਪੁਰ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਪਰ ਪੁਲਿਸ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਦੂਜੀ ਧਿਰ ਦੇ ਨਰਿੰਦਰ ਸਿੰਘ ਨੇ ਦੱਸਿਆ ਕਿ ਸਰੂਪ ਸਿੰਘ ਨੇ ਨਸ਼ੇ ਦੀ ਹਾਲਤ ਵਿੱਚ ਉਹਨਾਂ ਦੇ ਘਰ ਵੜ ਕੇ ਉਸ ਨਾਲ ਮਾਰਕਟਾਈ ਸ਼ੁਰੂ ਕਰ ਦਿੱਤੀ ਜਿਸ ਕਾਰਨ ਉਸ ਦੀ ਅੱਖ ਤੇ ਸੱਟ ਲੱਗ ਗਈ ਹੈ। ਉਸਨੇ ਦੋਸ਼ ਲਗਾਇਆ ਕਿ ਸਰੂਪ ਸਿੰਘ ਨੇ ਉਹਨਾਂ ਦੇ ਘਰ ਦੀਆਂ ਕੰਧਾਂ ਵੀ ਤੋੜੀਆ ਹਨ।ਬਾਅਦ ਵਿੱਚ ਸ਼ਰਾਬੀ ਹਾਲਤ ਵਿੱਚ ਆਹ ਉਡੀਕ ਕੇ ਜਖਮੀ ਹੋ ਗਿਆ ਹੈ ਉਹਨਾਂ ਨੇ ਉਸ ਤੇ ਹਮਲਾ ਨਹੀਂ ਕੀਤਾ। ਉਸਨੇ ਦੱਸਿਆ ਕਿ ਉਸਨੇ ਵੀ ਥਾਨਾ ਧਾਰੀਵਾਲ ਵਿਖੇ ਇਸ ਦੀ ਸ਼ਿਕਾਇਤ ਕੀਤੀ ਹੈ। ਥਾਣਾ ਧਾਰੀਵਾਲ ਦੀ ਐਸ ਐਚ ਓ ਬਲਜੀਤ ਕੌਰ ਅਨੁਸਾਰ ਦੋਹਾਂ ਧਿਰਾਂ ਨੇ ਇੱਕ ਦੂਜੇ ਦੇ ਖਿਲਾਫ ਹਮਲੇ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਦਿੱਤੀ ਹੈ, ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Related Post