
ਥਾਣਾ ਸਦਰ ਨਾਭਾ ਕੀਤਾ ਇੱਕ ਵਿਅਕਤੀ ਵਿਰੁੱਧ 12259 ਬੋਰੀਆਂ ਦਾ ਗਬਨ ਕਰਕੇ 1 ਕਰੋੜ 29 ਲੱਖ 73 ਹਜ਼ਾਰ 458 ਰੁਪਏ ਦੀ ਠੱਗ
- by Jasbeer Singh
- June 25, 2025

ਥਾਣਾ ਸਦਰ ਨਾਭਾ ਕੀਤਾ ਇੱਕ ਵਿਅਕਤੀ ਵਿਰੁੱਧ 12259 ਬੋਰੀਆਂ ਦਾ ਗਬਨ ਕਰਕੇ 1 ਕਰੋੜ 29 ਲੱਖ 73 ਹਜ਼ਾਰ 458 ਰੁਪਏ ਦੀ ਠੱਗੀ ਮਾਰਨ 'ਤੇ ਕੇਸ ਦਰਜ ਨਾਭਾ, 25 ਜੂਨ : ਥਾਣਾ ਸਦਰ ਨਾਭਾ ਦੀ ਪੁਲਿਸ ਨੇ ਇੱਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ 316 (2) ਬੀ. ਐਨ. ਐਸ. ਤਹਿਤ 12259 ਬੋਰੀਆਂ ਦਾ ਗਬਨ ਕਰਨ 'ਤੇ ਇਕ ਕਰੋੜ 29 ਲੱਖ 73458 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿੱਚ ਯਸ਼ਵਿੰਦਰਪੁਰੀ ਪੁੱਤਰ ਰਵਿੰਦਰ ਕੁਮਾਰ ਵਾਸੀ ਵਾਰਡ ਨੰਬਰ ਦੋ ਫਰੈਂਡਸ ਕਲੋਨੀ ਨਾਭਾ ਸ਼ਾਮਲ ਹੈ । ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਜ਼ਿਲ੍ਹਾ ਪ੍ਰਬੰਧਕ ਮਾਰਕਫੈਡ ਪਟਿਆਲਾ ਨੇ ਦੱਸਿਆ ਕਿ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਵਿਭਾਗ ਵੱਲੋਂ ਕ੍ਰਿਸ਼ਨਾ ਐਗਰੋ ਇੰਡਸਟਰੀਜ ਨਾਭਾ ਨੂੰ ਸਾਲ 2023-24 ਦੀ ਝੋਨਾ ਫਸਲ ਸਟੋਰ ਕਰਨ ਲਈ ਅਲਾਟਮੈਂਟ ਹੋਈ ਸੀ, ਜਿਸ ਦੇ ਮਾਲਕ ਯਸ਼ਵਿੰਦਰਪੁਰੀ ਨੇ ਮਾਰਕੀਟ ਨਾਲ ਐਗਰੀਮੈਂਟ ਕਰਕੇ ਮਿੱਲ ਵਿੱਚ 68 ਹਜ਼ਾਰ 185 ਬੋਰੀਆਂ (ਪ੍ਰਤੀ ਬੋਰੀ ਵਜ਼ਨ 37.50 ਕਿਲੋ) ਸਟੋਰ ਕੀਤੀਆਂ ਗਈਆਂ ਸਨ। ਜਿਲਾ ਪ੍ਰਬੰਧਕ ਮਾਰਕਫੈਡ ਪਟਿਆਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਯਸ਼ਵਿੰਦਰਪੁਰੀ ਨੇ 12 ਹਜ਼ਾਰ 259 ਬੋਰੀਆਂ ਦਾ ਗਬਨ ਕਰਕੇ ਕਰੀਬ ਇਕ ਕਰੋੜ 29 ਲੱਖ 73 ਹਜ਼ਾਰ 458 ਦੀ ਠੱਗੀ ਮਾਰੀ ਹੈ, ਜਿਸ 'ਤੇ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।