post

Jasbeer Singh

(Chief Editor)

crime

ਥਾਣਾ ਸਦਰ ਸਮਾਣਾ ਨੇ ਕੀਤਾ ਇਕ ਵਿਅਕਤੀ ਵਿਰੁੱਧ ਘਰ ਵਿਚ ਵੜ ਕੇ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇ

post-img

ਥਾਣਾ ਸਦਰ ਸਮਾਣਾ ਨੇ ਕੀਤਾ ਇਕ ਵਿਅਕਤੀ ਵਿਰੁੱਧ ਘਰ ਵਿਚ ਵੜ ਕੇ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੇ ਕੇਸ ਦਰਜ ਸਮਾਣਾ, 23 ਜੁਲਾਈ (ਦਰਦ) : ਥਾਣਾ ਸਦਰ ਸਮਾਣਾ ਦੀ ਪੁਲਸ ਨੇ ਸਿ਼ਕਾਇਤਕਰਤਾ ਇਕਬਾਲ ਖਾਨ ਪੁੱਤਰ ਤੇਜਾ ਖਾਨ ਵਾਸੀ ਪਿੰਡ ਕਕਰਾਲਾ ਭਾਈਕਾ ਥਾਣਾ ਸਦਰ ਸਮਾਣਾ ਦੀ ਸਿਕਾਇਤ ਦੇ ਆਧਾਰ ਤੇ ਧਾਰਾ 115 (2), 119 (1), 126 (2), 351 (1,3) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਮੇਜਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਕਕਰਾਲਾ ਭਾਈਕਾ ਥਾਣਾ ਸਦਰ ਸਮਾਣਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਇਕਬਾਲ ਖਾਨ ਨੇ ਦੱਸਿਆ ਕਿ 20 ਜੁਲਾਈ ਨੂੰ ਜਦੋਂ ਉਹ ਮੋਹਨ ਸ਼ਰਮਾ ਦੇ ਘਰ ਗਿਆ ਸੀ ਤਾਂ ਉਕਤ ਵਿਅਕਤੀ ਮੇਜਰ ਸਿੰਘ ਨੇ ਘਰ ਵਿਚ ਵੜ ਕੇ ਮੋਹਨ ਸ਼ਰਮਾ ਦੀ ਕੁੱਟਮਾਰ ਕੀਤੀ ਤੇ ਜਦੋਂ ਉਸਨੇ ਰੋਕਣ ਦੀ ਕੋਸਿ਼ਸ਼ ਕੀਤੀ ਤਾ ਉਪਰੋਕਤ ਵਿਅਕਤੀ ਨੇ ਉਸਦੀ ਵੀ ਕੁੱਟਮਾਰ ਕੀਤੀ ਅਤੇ ਕ੍ਰਿਪਾਨ ਨਾਲ ਵਾਰ ਕੀਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post