ਸਹਿਲ ਗੋਇਲ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਅਮਰਨਾਥ ਯਾਤਰੀਆਂ ਦਾ ਟੋਲ ਪਲਾਜਾ ਮੁਆਫ ਕਰਨ ਦੀ ਮੰਗ
- by Jasbeer Singh
- June 30, 2025
ਸਹਿਲ ਗੋਇਲ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਅਮਰਨਾਥ ਯਾਤਰੀਆਂ ਦਾ ਟੋਲ ਪਲਾਜਾ ਮੁਆਫ ਕਰਨ ਦੀ ਮੰਗ ਪਟਿਆਲਾ, 30 ਜੂਨ : ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਵਿਸ਼ਵ ਹਿੰਦੂ ਰਕਸ਼ਾ ਪਰਿਸ਼ਦ ਦੇ ਰਾਸਟਰ ਸੰਗਠਨ ਮੰਤਰੀ ਸਾਹਿਲ ਗੋਇਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਸ੍ਰੀ ਅਮਰਨਾਥ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ ਅਤੇ ਪੁਰੇ ਦੇਸ਼ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਲੋਕ ਭਗਵਾਨ ਸ੍ਰੀ ਭੋਲੇ ਸ਼ੰਕਰ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਅਮਰਨਾਥ ਯਾਤਰੀਆਂ ਦੇ ਲਈ ਸਾਰੇ ਟੋਲ ਟੈਕਸ ਮੁਆਫ ਕਰਨ ਤਾਂ ਕਿ ਯਾਤਰੀ ਬਿਨ੍ਹਾਂ ਕਿਸੇ ਆਰਥਿਕ ਭਾਰ ਦੇ ਆਪਣੀ ਯਾਤਰਾ ਕਰ ਸਕਣ । ਸਾਹਿਲ ਗੋਇਲ ਨੇ ਕਿਹਾ ਕਿ ਸ੍ਰੀ ਅਮਰਨਾਥ ਯਾਤਰਾ ਦੇ ਲਈ ਪੰਜਾਬ ਤੋਂ ਵੀ ਲੋਕ ਲੱਖਾਂ ਦੀ ਤਾਦਾਤ ਵਿਚ ਜਾਂਦੇ ਹਨ ਅਤੇ ਇਸ ਤੋਂ ਦੇਸ਼ ਦੇ ਕਈ ਰਾਜਾਂ ਦੇ ਲੋਕਾਂ ਨੂੰ ਯਾਤਰਾ ਦੇ ਲਈ ਪੰਜਾਬ ਵਿਚੋਂ ਲੰਘਣਾ ਪੈਂਦਾ ਹੈ। ਸਾਹਿਲ ਗੋਇਲ ਨੇ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਕਿ ਜੰਮੂ ਕਸ਼ਮੀਰ ਵਿਚ ਐਂਟਰ ਕਰਨ ਲਈ ਜਿਹੜਾ ਟੈਕਸ ਦੇਣਾ ਪੈਂਦਾ ਹੈ, ਉਹ ਵੀ ਬੰਦ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਯਾਤਰਾ ਦੇ ਲਈ ਜਾਣ ਵਾਲਿਆਂ ਦੇ ਲਈ ਅਤੇ ਉਨ੍ਰਾਂ ਦੇ ਅਰਾਮ ਕਰਨ ਲਈ ਸਰਕਾਰੀ ਤੌਰ ’ਤੇ ਪ੍ਰਬੰਧ ਕਰਨੇ ਚਾਹੀਦੇ ਹਨ, ਤਾਂ ਕਿ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।
