July 6, 2024 01:26:26
post

Jasbeer Singh

(Chief Editor)

Patiala News

ਸਾਹਿਤ ਕਲਸ਼ ਵੱਲੋਂ ਅੰਗਦਾਨ ਅਤੇ ਵੋਟਿੰਗ ਸਬੰਧੀ ਕਵੀ ਸੰਮੇਲਨ ਕਰਵਾਇਆ ਗਿਆ

post-img

ਸਾਹਿਤ ਕਲਸ਼ ਪਰਿਵਾਰ ਦੀ ਮਾਸਿਕ ਇਕੱਤਰਤਾ ਕਰਵਾਈ ਗਈ। ਜਿਸ ਵਿੱਚ ਵੱਖ-ਵੱਖ ਰਾਜਾਂ ਤੋਂ ਆਏ ਚਾਲੀ ਕਵੀਆਂ ਦੀਆਂ ਰਚਨਾਵਾਂ ਨਾਲ ਸਬ ਨੂੰ ਨਿਹਾਲ ਕੀਤਾ। ਮੰਚ ਦੀ ਸ਼ੋਭਾ ਵਧਾਉਣ ਲਈ ਸਤਿਕਾਰਯੋਗ ਦਿਨੇਸ਼ ਸੂਦ, ਡਾ. ਦਰਸ਼ਨ ਸਿੰਘ ਆਸ਼ਟ, ਦਿਨੇਸ਼ ਦੇਵਘਰੀਆ, ਪਵਨ ਗੋਇਲ, ਮੰਜੂ ਮੇਮ, ਡਾ: ਐੱਸਐੱਸ ਰੇਖੀ, ਸਤਿੰਦਰਪਾਲ ਕੌਰ ਵਾਲੀਆ, ਰਾਕੇਸ਼ ਬੈਂਸ ਅਤੇ ਸਾਹਿਤ ਕਲਸ਼ ਪਰਿਵਾਰ ਦੇ ਸੰਸਥਾਪਕ ਸਾਗਰ ਸੂਦ ਮੁੱਖ ਤੌਰ 'ਤੇ ਹਾਜ਼ਰ ਸਨ। ਮੰਚ ਸੰਚਾਲਨ ਮਨੂ ਵੈਸ਼ਯ ਨੇ ਕੀਤਾ। ਦਿਨੇਸ਼ ਸੂਦ ਅਤੇ ਰਾਕੇਸ਼ ਬੈਂਸ ਨੇ ਅੰਗਦਾਨ ਸਬੰਧੀ ਸਾਰਿਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਸਾਨੂੰ ਮਰਨ ਉਪਰੰਤ ਆਪਣੇ ਅੰਗ ਦਾਨ ਕਰਕੇ ਦੂਜਿਆਂ ਨੂੰ ਜੀਵਨ ਦੇਣਾ ਚਾਹੀਦਾ ਹੈ। ਪਵਨ ਗੋਇਲ ਅਤੇ ਡਾ.ਐੱਸਐੱਸ ਰੇਖੀ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ। ਇਹ ਸਾਡਾ ਹੱਕ ਹੈ ਅਤੇ ਦੇਸ਼ ਪ੍ਰਤੀ ਸਾਡਾ ਫਰਜ਼ ਵੀ ਹੈ। ਇਸ ਕਵੀ ਸੰਮੇਲਨ ਵਿਚ ਵਰਿੰਦਰ ਕੌਰ, ਪੁਨੀਤ ਗੋਇਲ, ਬਲਜਿੰਦਰ ਸਰੋਏ, ਸ਼ਰਵਣ ਵਰਮਾ, ਵਿਜੇ ਕੁਮਾਰ, ਸੰਜੇ ਦਰਦੀ ਚੋਪੜਾ, ਪਰਵਿੰਦਰ ਸ਼ੋਖ, ਸਤੀਸ਼ ਬਾਵਾ, ਸਤਨਾਮ ਸਿੰਘ, ਰਣਜੀਤ ਆਜ਼ਾਦ ਕਾਂਝਲਾ, ਜਯਾ ਸੂਦ, ਕੁਲਵਿੰਦਰ ਕੁਮਾਰ, ਡਾ: ਸੀਮਾ ਭਾਟੀਆ, ਡਾ: ਵੰਦਨਾ, ਸਤਨਾਮ ਸਿੰਘ ਮੱਟੂ, ਨਦੀਮ ਖਾਨ, ਵੀਨਾ ਸੂਦ, ਅਲਕਾ ਅਰੋੜਾ, ਸੁਰਜੀਤ ਸਿੰਘ, ਆਰ ਪੀ ਗੁਲਾਟੀ, ਅਨੁਪ੍ਰਰੀਤ ਭੱਟੀ, ਕੁਲਦੀਪ ਕੌਰ ਧੰਜੂ, ਤੇਜਿੰਦਰ ਅਣਜਾਣਾ, ਸਰਿਤਾ ਨੌਹਰੀਆ, ਦਵਿੰਦਰ ਪਟਿਆਲਵੀ, ਕ੍ਰਿਸ਼ਨ ਲਾਲ ਧੀਮਾਨ, ਰਾਜ ਸੂਦ, ਕ੍ਰਿਸ਼ਨਾ ਸੂਦ, ਪੁਲਕੀਤ ਗੁਪਤਾ, ਜੇ. ਜੀ. ਸ਼ਰਮਾ, ਨਵੀ ਮਿੱਤਲ, ਨਮਨ ਜਿੰਦਲ, ਰਾਜੇਸ਼ ਕੋਟੀਆ, ਪੂਰਨ ਸਵਾਮੀ, ਦਲੀਪ ਸਿੰਘ, ਪ੍ਰਵੀਨ ਵਰਮਾ ਅਤੇ ਭੀਮ ਸੈਨ ਮੌਦਗਿਲ ਨੇ ਆਪਣੀਆਂ ਰਚਨਾਵਾਂ ਨਾਲ ਸਭ ਨੂੰ ਮੋਹ ਲਿਆ। ਮਨੂ ਵੈਸ਼ਿਆ ਨੇ ਦੱਸਿਆ ਕਿ ਸਾਹਿਤ ਕਲਸ਼ ਵੱਲੋਂ ਜਲਦੀ ਹੀ ਇੱਕ ਨਵਾਂ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਵਿੱਚ ਸਾਹਿਤ ਕਲਸ਼ ਨਾਲ ਜੁੜੇ ਲੇਖਕਾਂ ਦੀਆਂ ਇੰਟਰਵਿਊਆਂ ਅਤੇ ਉਨਾਂ੍ਹ ਦੇ ਸਾਹਿਤਕ ਸਫ਼ਰ ਨੂੰ ਪਾਠਕਾਂ ਤੱਕ ਪਹੁੰਚਾਇਆ ਜਾਵੇਗਾ।

Related Post