post

Jasbeer Singh

(Chief Editor)

Patiala News

ਸਾਹਿਤਯ ਕਲਸ਼ ਪਟਿਆਲਾ ਵੱਲੋਂ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਮੌਕੇ 30 ਮਹਿਲਾਵਾਂ

post-img

ਸਾਹਿਤਯ ਕਲਸ਼ ਪਟਿਆਲਾ ਵੱਲੋਂ ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਮੌਕੇ 30 ਮਹਿਲਾਵਾਂ "ਰਾਜਿੰਦਰ ਵਿਅਥਿੱਤ ਸਾਹਿਤ ਗੌਰਵ, ਕਲਾ ਅਤੇ ਸਮਾਜ ਸੇਵਾ ਭਲਾਈ ਸਨਮਾਨ" ਨਾਲ ਸਨਮਾਨਿਤ ਪਟਿਆਲਾ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਾਹਿਤਯ ਕਲਸ਼ ਪਟਿਆਲਾ ਵੱਲੋਂ ਗਰੀਨ ਵੈੱਲ ਅਕੈਡਮੀ ਪਟਿਆਲਾ ਦੇ ਵਿਹੜੇ ਵਿੱਚ ਕਵੀ ਸੰਮੇਲਨ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਰਿਚਾ ਸ਼ਰਮਾ, ਸਤਿੰਦਰਪਾਲ ਕੌਰ ਵਾਲੀਆ, ਡਾ: ਮੰਜੂ ਵਾਲੀਆ, ਡਾ: ਪੂਨਮ ਪਰਮਾਰ, ਡਾ. ਅਨੀਸ਼ਾ ਅੰਗਰਾ, ਡਾ: ਗੁਰਵਿੰਦਰ ਕੌਰ ਅਤੇ ਸ਼ਸ਼ੀ ਸੂਦ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਟੇਜ ਦਾ ਸੰਚਾਲਨ ਕਰਦੇ ਹੋਏ ਦਿਨੇਸ਼ ਸੂਦ ਜੀ ਨੇ ਪਹਿਲਾਂ ਮੰਚ ਨੂੰ ਸਜਾਇਆ ਅਤੇ ਫਿਰ ਦੀਪ ਜਗਾਉਣ ਦੀ ਰਸਮ ਅਦਾ ਕਾਰਵਾਈ । ਵਰਿੰਦਰ ਕੌਰ ਵੱਲੋਂ ਸਰਸਵਤੀ ਵੰਦਨਾ ਤੋਂ ਬਾਅਦ ਕਾਵਿ ਸੰਮੇਲਨ ਦੀ ਰਸਮੀ ਸ਼ੁਰੂਆਤ ਹੋਈ । ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਨਾਲ ਮਾਹੌਲ ਨੂੰ ਕਾਵਿਕ ਰੰਗ ਵਿੱਚ ਰੰਗਿਆ । ਮਨੂ ਵੈਸ਼ ਨੇ ਆਪਣੇ ਬਿਆਨ ਵਿੱਚ ਮਹਿਲਾ ਦਿਵਸ ਦੇ ਇਤਿਹਾਸ ਅਤੇ ਅੱਜ ਦੇ ਸੰਦਰਭ ਵਿੱਚ ਮਹਿਲਾ ਦਿਵਸ ਮਨਾਉਣ ਅਤੇ ਸਮਾਜ ਦੀ ਭਲਾਈ ਲਈ ਸਹੀ ਅਰਥਾਂ ਵਿੱਚ ਉਪਰਾਲੇ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ । ਉਸ ਤੋਂ ਬਾਅਦ ਸਾਹਿਤਯ ਕਲਸ਼ ਪ੍ਰਕਾਸ਼ਨ, ਮੈਗਜ਼ੀਨ ਅਤੇ ਪਰਿਵਾਰ ਦੇ ਸੰਸਥਾਪਕ ‘ਸਾਗਰ’ ਸੂਦ ਸੰਜੇ ਨੇ ਆਪਣੇ ਸਾਹਿਤਕ ਗੁਰੂ ਸ਼੍ਰੀ ਰਾਜਿੰਦਰ ਵਿਅਥਿੱਤ ਜੀ ਦੀ ਯਾਦ ਵਿੱਚ ਤੀਹ ਮਹਿਲਾ ਸਾਹਿਤਕਾਰਾਂ ਅਲਕਾ ਅਰੋੜਾ, ਅੰਮ੍ਰਿਤਪਾਲ ਕੌਰ, ਗੁਰਚਰਨ ਕੌਰ, ਡਾ. ਹਰਵਿੰਦਰ ਕੌਰ, ਕੁਲਜੀਤ ਕੌਰ, ਕੁਲਦੀਪ ਕੌਰ ਧੰਜੂਨ, ਮਨੂ ਵੈਸ਼, ਮੋਨਿਕਾ ਜੈਨ, ਪ੍ਰਿੰਸੀਪਲ ਸ਼੍ਰੀਮਤੀ ਮੰਜੂ, ਮਨਪ੍ਰੀਤ ਕੌਰ ਸਿੱਧੂ, ਡਾ. ਮੰਜੂ ਅਰੋੜਾ, ਮਨਜੀਤ ਕੌਰ ਮੀਸ਼ਾ, ਨੀਰੂ ਮਹਿਤਾ, ਨਰਗਿਸ ਤਨਹਾ, ਨੀਲਮ, ਪਰਮਜੀਤ ਕੌਰ, ਪੁਨੀਤ ਗੋਇਲ, ਰਾਜਪਾਲ ਕੌਰ ਮਸਤ, ਰਜਨੀ ਧਰਮਾਨੀ, ਸੀਤਾ ਕੰਬੋਜ, ਐਡਵੋਕੇਟ ਸਰਿਤਾ ਨੌਹਰੀਆ, ਡਾ: ਸੀਮਾ ਭਾਟੀਆ, ਸ਼ਾਲੂ ਜਿੰਦਲ, ਸੁਨੀਤਾ ਕੁਮਾਰੀ, ਸ਼ੀਨੂ ਵਾਲੀਆ, ਸੀਮਾ ਕਲਿਆਣ, ਸੁਧਾ ਬੱਤਰਾ, ਵਰਿੰਦਰ ਕੌਰ, ਵੀਨਾ ਸੂਦ ਅਤੇ ਡਾ. ਵੰਦਨਾ ਨੂੰ "ਰਾਜਿੰਦਰ ਵਿਅਥਿੱਤ ਸਾਹਿਤ ਗੌਰਵ, ਕਲਾ ਅਤੇ ਸਮਾਜ ਸੇਵਾ ਭਲਾਈ ਸਨਮਾਨ" ਨਾਲ ਸਨਮਾਨਿਤ ਕੀਤਾ । ਸਾਹਿਤਯ ਕਲਸ਼ ਦੁਆਰਾ ਇੱਕੋ ਸਮੇਂ ਇੰਨੀਆਂ ਮਹਿਲਾਵਾਂ ਦਾ ਸਨਮਾਨ ਕਰਨਾ ਉਹਨਾਂ ਦੀ ਸਮਾਜ ਅਤੇ ਸਾਹਿਤ ਪ੍ਰਤੀ ਡੂੰਘੀ ਲਗਨ ਅਤੇ ਸਮਰਪਣ ਦੀ ਜਿਉਂਦੀ ਜਾਗਦੀ ਮਿਸਾਲ ਹੈ । ਮੰਚ 'ਤੇ ਮੌਜੂਦ ਸਾਰੇ ਮਹਿਮਾਨਾਂ ਨੇ ਸਾਗਰ ਸੂਦ ਅਤੇ ਸਾਹਿਤਯ ਕਲਸ਼ ਪਰਿਵਾਰ ਨੂੰ ਉਨ੍ਹਾਂ ਦੇ ਨਿਰੰਤਰ ਵਿਕਾਸ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ । ਇਸ ਤੋਂ ਬਾਅਦ ਸਾਹਿਤਯ ਕਲਸ਼ ਵੱਲੋਂ ਸ਼ਸ਼ੀ ਸੂਦ ਅਤੇ ਪੁਨੀਤ ਗੋਇਲ ਨੇ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ ਵੰਡੀਆਂ। ਲਗਭਗ ਸਾਰਿਆਂ ਨੇ ਆਪਣੇ ਬਿਆਨ ਵਿੱਚ ਲੋੜਵੰਦ ਵਿਦਿਆਰਥੀਆਂ ਨੰੂ ਸਾਹਿਤ ਕਲਸ਼ ਦੁਆਰਾ ਕਾਪੀਆਂ ਅਤੇ ਸਟੇਸ਼ਨਰੀ ਵੰਡਣ ਦੀ ਸ਼ਲਾਘਾ ਕੀਤੀ । ਹਮੇਸ਼ਾ ਦੀ ਤਰ੍ਹਾਂ ਸਾਹਿਤਯ ਕਲਸ਼ ਪਰਿਵਾਰ ਦੇ ਮੈਂਬਰਾਂ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ । ਇਸ ਸੈਮੀਨਾਰ ਨੂੰ ਜੇਕਰ ਇੱਕ ਪੰਗਤੀ ਵਿੱਚ ਸਮੇਟਨਾ ਹੋਵੇ ਤਾਂ ਇਹ ਇੱਕ ਜ਼ਬਰਦਸਤ ਕਾਵਿ ਸੈਮੀਨਾਰ ਸੀ ਜਿਸ ਵਿੱਚ ਸਮਾਜ ਦੀ ਉੱਨਤੀ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਭਾਵਨਾ ਰਲ ਗਈ ਸੀ ।

Related Post